
ਜਿੰਮ ਦੇ ਕਾਰੋਬਾਰ `ਚ ਮੋਟੀ ਰਕਮ ਲਗਵਾ ਕੇ ਧੋਖਾਧੜੀ ਕਰਨ ਤੇ ਮਾਮਲਾ ਦਰਜ
- by Jasbeer Singh
- September 20, 2024

ਜਿੰਮ ਦੇ ਕਾਰੋਬਾਰ `ਚ ਮੋਟੀ ਰਕਮ ਲਗਵਾ ਕੇ ਧੋਖਾਧੜੀ ਕਰਨ ਤੇ ਮਾਮਲਾ ਦਰਜ ਫਤਹਿਗੜ੍ਹ ਸਾਹਿਬ : ਜਿੰਮ ਦੇ ਕਾਰੋਬਾਰ `ਚ ਮੋਟੀ ਰਕਮ ਲਗਵਾ ਕੇ ਧੋਖਾਧੜੀ ਕਰਨ ਦੇ ਇੱਕ ਕਥਿਤ ਮਾਮਲੇ `ਚ ਥਾਣਾ ਅਮਲੋਹ ਦੀ ਪੁਲਿਸ ਵੱਲੋਂ ਇੱਕ ਵਿਅਕਤੀ ਭਰਤ ਚਾਂਦਲਾ ਵਾਸੀ ਪਿੰਡ ਬਖਸ਼ੀਵਾਲਾ ਜ਼ਿਲ੍ਹਾ ਪੰਚਕੂਲਾ(ਹਰਿਆਣਾ) ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਸੂਰਜ ਚੱਢਾ ਵਾਸੀ ਅਮਲੋਹ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਨੇ ਭਰਤ ਚਾਂਦਲਾ ਨਾਲ ਮਿਲ ਕੇ ਜਿੰਮ ਦੇ ਕਾਰੋਬਾਰ `ਚ ਪੈਸਾ ਲਗਾਇਆ ਸੀ।ਪਰ ਉਕਤ ਵਿਅਕਤੀ ਨਾ ਤਾਂ ਉਸ ਨੂੰ ਮੁਨਾਫਾ ਦੇ ਰਹੇ ਹਨ ਤੇ ਨਾ ਹੀ ਉਸ ਵੱਲੋਂ ਲਗਾਈ ਗਈ ਰਕਮ ਸਬੰਧੀ ਕੋਈ ਅਦਾਇਗੀ ਕਰ ਰਹੇ ਹਨ। ਉਸ ਨੇ ਦੋਸ਼ ਲਗਾਇਆ ਕਿ ਉਸ ਨਾਲ 1 ਕਰੋੜ 57 ਲੱਖ 6 ਹਜ਼ਾਰ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ।ਸ਼ਿਕਾਇਤ ਦੀ ਪੜਤਾਲ ਉਪਰੰਤ ਥਾਣਾ ਅਮਲੋਹ ਦੀ ਪੁਲਿਸ ਨੇ ਭਰਤ ਚਾਂਦਲਾ ਵਿਰੁੱਧ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।