post

Jasbeer Singh

(Chief Editor)

Patiala News

ਨਾਭਾ ਦੇ ਪਿੰਡ ਢੀਂਗਰੀ ਵਿਖੇ ਅਵਾਰਾ ਕੁੱਤਿਆਂ ਨੇ ਬੱਚੇ ਨੂੰ ਨੌਚ ਨੌਚ ਖਾਂਦਾ ਹੋਈ ਮੋਤ

post-img

ਨਾਭਾ ਦੇ ਪਿੰਡ ਢੀਂਗਰੀ ਵਿਖੇ ਅਵਾਰਾ ਕੁੱਤਿਆਂ ਨੇ ਬੱਚੇ ਨੂੰ ਨੌਚ ਨੌਚ ਖਾਂਦਾ ਹੋਈ ਮੋਤ ਨਾਭਾ : ਨਾਭਾ ਦੇ ਪਿੰਡ ਢੀਂਗੀ ਵਿੱਚ ਅਵਾਰਾ ਕੁੱਤਿਆਂ ਵਲੋਂ ਨੌ ਸਾਲਾਂ ਮਾਸੂਮ ਬੱਚੇ ਨੂੰ ਨੋਚ ਨੋਚ ਕੇ ਖਾਣ ਕਾਰਨ ਬੱਚੇ ਦੀ ਮੌਕੇ ਤੇ ਮੌਤ ਹੋ ਗਈ ਹੈ । ਇਹ ਨੌ ਸਾਲਾ ਬੱਚਾ ਪ੍ਰਵਾਸੀ ਮਜ਼ਦੂਰਾਂ ਦਾ ਦੱਸਿਆ ਜਾ ਰਿਹਾ ਹੈ । ਇਹ ਪਿੰਡ ਢੀਂਗੀ ਵਿੱਚ ਕਈ ਸਾਲਾਂ ਤੋਂ ਜਿੰ਼ਮੀਂਦਾਰ ਨਾਲ ਨੌਕਰੀ ਕਰਦੇ ਆ ਰਹੇ ਹਨ । ਅੱਜ ਖੇਤਾਂ ਦੇ ਵਿੱਚ ਆਲੂ ਪੁੱਟ ਰਹੇ ਸਨ ਜਦੋਂ ਅਵਾਰਾ ਕੁੱਤਿਆਂ ਨੇ ਇਸ ਬੱਚੇ ਸਿ਼ਆਮ ਪੁੱਤਰ ਰਾਮ ਚੰਦਰ ਨੂੰ ਘੇਰਾ ਪਾ ਲਿਆ, ਜਦੋਂ ਇਸ ਬੱਚੇ ਨੂੰ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਤਾਂ ਇਸ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਕਰ ਦਿੱਤਾ । ਪੰਜਾਬ ਦੇ ਵਿੱਚ ਅਵਾਰਾ ਕੁੱਤਿਆਂ ਦਾ ਕਹਿਰ ਲਗਾਤਾਰ ਜਾਰੀ ਹੈ । ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਵਾਰਾ ਕੁੱਤਿਆਂ ਦਾ ਹੱਲ ਕੀਤਾ ਜਾਵੇ । ਕਿਸਾਨ ਨੇ ਦੱਸਿਆ ਕਿ ਕਈ ਅਜਿਹੇ ਮਾਮਲੇ ਪਹਿਲਾਂ ਸਾਡੇ ਪਿੰਡਾਂ ਵਿੱਚ ਆਏ ਹਨ । ਅਵਾਰਾ ਕੁੱਤਿਆਂ ਵੱਲੋਂ ਪਸ਼ੂਆਂ ਅਤੇ ਹੋਰ ਵਿਆਕਤੀਆਂ ਤੇ ਵੀ ਪਹਿਲਾਂ ਹਮਲਾ ਕੀਤਾ ਗਿਆ ਹੈ ।

Related Post