post

Jasbeer Singh

(Chief Editor)

Patiala News

ਏ. ਡੀ.ਸੀ. ਡਾ. ਬੇਦੀ ਵੱਲੋਂ ਪਿੰਡ ਦਰਗਾਪੁਰ ਵਿਖੇ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਦਾ ਉਦਘਾਟਨ

post-img

ਏ. ਡੀ.ਸੀ. ਡਾ. ਬੇਦੀ ਵੱਲੋਂ ਪਿੰਡ ਦਰਗਾਪੁਰ ਵਿਖੇ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਦਾ ਉਦਘਾਟਨ -ਕਿਹਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹਦਾਇਤ ਉਤੇ ਪਿੰਡਾਂ ਨੂੰ ਸਾਫ਼ ਸੁਥਰੇ ਬਣਾਉਣ ਲਈ ਪ੍ਰਾਜੈਕਟ ਲੋਕਾਂ ਲਈ ਹੋਣਗੇ ਲਾਹੇਵੰਦ ਨਾਭਾ, 6 ਅਗਸਤ : ਨਾਭਾ ਬਲਾਕ ਦੇ ਪਿੰਡ ਦਰਗਾਪੁਰ ਵਿਖੇ 6.86 ਲੱਖ ਰੁਪਏ ਦੀ ਲਾਗਤ ਨਾਲ ਪੰਚਾਇਤੀ ਰਾਜ ਵਿਭਾਗ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਸਾਂਝੇ ਤੌਰ ਉਤੇ ਰਾਊਂਡਗਲਾਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਬਣਾਇਆ ਗਿਆ ਸਾਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਅੱਜ ਪਿੰਡ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ । ਇਨ੍ਹਾਂ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਪੁੱਜੇ ਵਧੀਕ ਡਿਪਟੀ ਕਮਿਸ਼ਨਰ ਦਿਹਾਤੀ ਵਿਕਾਸ ਡਾ. ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਇਹ ਪ੍ਰਾਜੈਕਟ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਪਿੰਡਾਂ ਦੀ ਦਿੱਖ ਸੰਵਾਰਨ ਦੇ ਟੀਚੇ ਅਨੁਸਾਰ ਬਣਾਇਆ ਗਿਆ ਹੈ। ਉਨ੍ਹਾਂ ਦੇ ਨਾਲ ਬੀ.ਡੀ.ਪੀ.ਓ ਨਾਭਾ ਬਲਜੀਤ ਕੌਰ ਖ਼ਾਲਸਾ ਵੀ ਮੌਜੂਦ ਸਨ।ਸਾਲਿਡ ਵੇਸਟ ਪਿੱਟਾਂ ਬਣਾਈਆਂ ਗਈਆਂ ਤੇ ਘਰ-ਘਰ ਤੋਂ ਕੂੜਾ ਇਕੱਠਾ ਕਰਨ ਦਾ ਪ੍ਰਾਜੈਕਟ ਵੀ ਪਿੰਡ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ ਹੈ, ਇਸ ਨਾਲ ਪਿੰਡ ਸਾਫ਼ ਸੁਥਰਾ ਰਹੇਗਾ । ਡਾ. ਹਰਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਹ ਪ੍ਰਾਜੈਕਟ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਠੋਸ ਕੂੜਾ ਪ੍ਰਬੰਧਨ ਨਾਲ ਪਿੰਡ ਸਾਫ਼ ਸੁਥਰਾ ਹੋ ਸਕੇਗਾ ਅਤੇ ਲੋਕਾਂ ਨੂੰ ਬਿਮਾਰੀਆਂ ਤੋਂ ਰਾਹਤ ਮਿਲੇਗੀ।ਉਨ੍ਹਾਂ ਦੱਸਿਆ ਕਿ ਸਰਕਾਰ ਦੀ ਇਹ ਸੋਚ ਹੈ ਕਿ ਜ਼ਿਲ੍ਹੇ ਦੇ ਸਾਰੇ ਪਿੰਡਾਂ ਨੂੰ ਸਾਫ਼ ਸੁਥਰੇ ਬਣਾ ਕੇ ਸ਼ਹਿਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ । ਇਸ ਦੌਰਾਨ ਇਸ ਪ੍ਰੋਜੈਕਟ ਨੂੰ ਚਲਾਉਣ ਲਈ ਰਾਊਂਡਗਲਾਸ ਫਾਊਂਡੇਸ਼ਨ ਵੱਲੋਂ ਰੇਹੜੀ, ਡਸਟਬਿਨ, ਮੈਡੀਕਲ ਕਿਟ ਅਤੇ ਹੋਰ ਲੋੜੀਂਦਾ ਸਮਾਨ ਆਪਣੇ ਵੱਲੋਂ ਦਿੱਤਾ ਗਿਆ। ਇਸ ਪ੍ਰੋਗਰਾਮ ਦੌਰਾਨ ਪਿੰਡ ਵਾਸੀਆਂ ਨੂੰ ਠੋਸ ਅਤੇ ਗਿੱਲੇ ਕੂੜੇ ਦੇ ਸਹੀ ਪ੍ਰਬੰਧਨ ਲਈ ਵਰਕਸ਼ਾਪ ਵੀ ਲਗਾਈ ਗਈ ਅਤੇ ਕੂੜੇ ਦੇ ਸਹੀ ਢੰਗ ਨਾਲ ਨਿਪਟਾਰੇ ਲਈ ਜਾਗਰੂਕ ਕੀਤਾ ਗਿਆ । ਇਸ ਪ੍ਰੋਜੇਕਟ ਨਾਲ ਪਿੰਡ ਦੀਆਂ ਔਰਤਾਂ ਨੂੰ ਰੁਜ਼ਗਾਰ ਦਿੰਦੇ ਹੋਏ ਬਤੌਰ ਸਫਾਈ ਕਰਮਚਾਰੀ ਨਿਯੁਕਤ ਕੀਤਾ ਗਿਆ।ਪ੍ਰੋਗਰਾਮ ਦੌਰਾਨ ਜਲ ਸਪਲਾਈ ਤੇ ਸੈਨੀਟੇਸ਼ਨ ਦੇ ਸੀ.ਡੀ.ਐਸ ਸੀਮਾ ਸੋਹਲ, ਰਾਊਂਡਗਲਾਸ ਫਾਊਂਡੇਸ਼ਨ ਦੇ ਡਾ. ਅਰਸ਼ਦੀਪ ਸਿੰਘ, ਭਰਪੂਰ ਸਿੰਘ, ਸੀਪੋ ਤਰਨਵੀਰ ਸਿੰਘ, ਜੇ.ਈ ਸਿਧਾਰਥ ਸ਼ਰਮਾ ਅਤੇ ਪਿੰਡ ਸਮੂਹ ਵਾਸੀ ਮੌਜੂਦ ਸਨ ।

Related Post