
ਸੰਯੁਕਤ ਕਿਸਾਨ ਮੋਰਚਾ ਜਿਲ੍ਹਾ ਪਟਿਆਲਾ ਨਾਲ ਸਬੰਧਤ ਜੱਥੇਬੰਦੀਆਂ ਦਾ ਵਫਦ ਡਿਪਟੀ ਕਮਿਸ਼ਨਰ ਪਟਿਆਲਾ ਪ੍ਰੀਤੀ ਯਾਦਵ ਨੂੰ ਮਿਲ
- by Jasbeer Singh
- September 17, 2024

ਸੰਯੁਕਤ ਕਿਸਾਨ ਮੋਰਚਾ ਜਿਲ੍ਹਾ ਪਟਿਆਲਾ ਨਾਲ ਸਬੰਧਤ ਜੱਥੇਬੰਦੀਆਂ ਦਾ ਵਫਦ ਡਿਪਟੀ ਕਮਿਸ਼ਨਰ ਪਟਿਆਲਾ ਪ੍ਰੀਤੀ ਯਾਦਵ ਨੂੰ ਮਿਲਿਆ ਪਟਿਆਲਾ : ਸੰਯੁਕਤ ਕਿਸਾਨ ਮੋਰਚਾ ਜਿਲ੍ਹਾ ਪਟਿਆਲਾ ਨਾਲ ਸਬੰਧਤ ਜੱਥੇਬੰਦੀਆਂ ਦਾ ਇਕ ਵਫਦ ਡਿਪਟੀ ਕਮਿਸ਼ਨਰ ਪਟਿਆਲਾ, ਸ੍ਰੀਮਤੀ ਪ੍ਰੀਤੀ ਯਾਦਵ ਨੂੰ ਮਿਲਿਆ। ਵਫਦ ਵਿੱਚ .. ਦੇ ਗੁਰਮੀਤ ਸਿੰਘ ਦਿੱਤੂਪੁਰ, ਅਵਤਾਰ ਸਿੰਘ ਕੌਰਜੀਵਾਲਾ, ਗੁਰਵਿੰਦਰ ਸਿੰਘ ਧੂੰਮਾਂ, ਹਰਿੰਦਰ ਸਿੰਘ ਲਾਖਾ ਖੈਰਪੁਰ ਜੱਟਾਂ, ਵਿਨੋਦ ਕੁਮਾਰ ਅਜਗਵਰ, ਪਰੇਮ ਸਿੰਘ ਭੰਗੂ, ਪਵਨ ਕੁਮਾਰ ਸੋਗਲਪੁਰ, ਲਸਕਰ ਸਿੰਘ ਸਰਦਾਰਗੜ ਆਦਿ ਵੱਖ-ਵੱਖ ਕਿਸਾਨ ਜਥੇਬੰਦੀਆਂ ਜਿਵੇਂ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਆਲ ਇੰਡੀਆ ਕਿਸਾਨ ਫੈਡਰੇਸ਼ਨ ਕੁਲ ਹਿੰਦ ਕਿਸਾਨ ਸਭਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸ਼ਹੀਦ ਭਗਤ ਸਿੰਘ ਲੋਕ ਹਿਤ ਕਮੇਟੀ ਉਜਾੜਾ ਰਕੂ ਸੰਘਰਸ਼ ਕਮੇਟੀ ਰਾਜਪੁਰਾ ਕੁਦਰਤੀ ਖੇਤੀ ਮਿਸ਼ਨ ਦੇ ਕਿਸਾਨ ਸ਼ਾਮਲ ਸਨ। ਵਫਦ ਵੱਲੋਂ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾਗਿਆ ਕਿ ਰਾਜਪੁਰਾ ਲਾਗੇ ਸਾਲ 1994 ਵਿੱਚ ਗ੍ਰਹਿਣ ਕੀਤੀ 1119 ਏਕੜ ਜਮੀਨ ਵਿੱਚੋਂ 30 ਸਾਲ ਬੀਤਣ ਉਪਰੰਤ ਵੀ ਅਣਵਰਤੀ 533 ਏਕੜ ਜਮੀਨ ਨੂੰ ਡੀ ਨੋਟੀਫਾਈ ਕਰਕੇ ਅਸਲ ਅਲਕਾਂ ਨੂੰ ਵਾਪਸ ਕਰਨ ਦੀ ਬਜਾਏ ਸੀਲ ਕੰਪਨੀ, ਇੱਕ ਬਿਲਡਰ ਕੰਪਨੀ ... ਨਾਲ ਸਾਜਬਾਜ ਕਰਕੇ, ਪੰਜਾਬ ਸਰਕਾਰ ਦੀ ਛਤਰ ਛਾਇਆ ਹੇਠ ਪ੍ਰਾਈਵੇਟ ਲੋਕਾਂ ਨੂੰ ਮਹਿੰਗੇ ਭਾਅ ਤੇ ਪਲਾਟ ਵੇਚ ਕੇ ਭਾਰੀ ਮੁਨਾਫਾ ਕਮਾਉਣ ਦੀ ਤਿਆਰੀ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਪਿਛਲੇ ਸਮੇਂ ਵਿੱਚ ਅਨੇਕਾਂ ਮੰਗ ਪੱਤਰ ਦਿੱਤੇ ਗਏ ਹਨ ਪਰ ਨਾ ਤਾਂ ਸਰਕਾਰ ਤੇ ਨਾ ਹੀ ਪ੍ਰਸ਼ਾਸਨ ਨੇ ਹੁਣ ਤੱਕ ਇਨ੍ਹਾਂ ਉੱਤੇ ਕੋਈ ਅਮਲ ਕੀਤਾ। ਯਾਦ ਰਹੇ ਸੀਲ ਕੰਪਨੀ ਨੇ 1993 ਦੇ ਇਕਰਾਰਨਾਮੇ ਅਨੁਸਾਰ ਇਸ ਜਮੀਨ ਨੂੰ 10 ਸਾਲਾਂ ਵਿੱਚ ਵਰਤਣਾ ਸੀ ਅਤੇ ਇੱਥੇ ਸੰਅਨਤੀ ਸ਼ਹਿਰ, ਥਰਮਲ ਪਲਾਂਟ ਤੇ ਹੋਰ ਇੰਨਫਰਾਸਟਰਕਚਰ ਲਾਉਣਾ ਸੀ। ਇਸ ਸਮੇਂ ਦੌਰਾਨ ਕੋਈ ਕਾਰਵਾਈ ਕੰਪਨੀ ਵੱਲੋਂ ਨਹੀਂ ਕੀਤੀ ਗਈ ਬਲਕਿ ਇਕਰਾਰਨਾਮੇ ਦੀ ਮਿਆਦ ਨੂੰ ਗੈਰਕਾਨੂੰਨੀ ਢੰਗ ਨਾਲ ਤਿੰਨ ਵਾਰ ਵਧਾਇਆ ਗਿਆ ਜਿਸ ਦੀ ਕੋਸ਼ਿਸ਼ ਹਾਲੇ ਵੀ ਜਾਰੀ ਹੈ। ਆਗੂਆਂ ਨੇ ਜੋਰ ਦੇ ਕੇ ਕਿਹਾ ਕਿ ਜੇਕਰ ਕਿਸਾਨਾਂ ਦੀ ਲੁੱਟ ਕਰਨ ਦੀ ਇਸ ਕੋਝੀ ਸਾਜਜ ਨੂੰ ਤੁਰੰਤ ਨਾ ਰੋਕਿਆ ਗਿਆ ਤਾਂ ਉਹ ਅਗਲੇ ਦਿਨਾਂ ਵਿੱਚ .. ਦੀ ਅਗਵਾਈ ਥੱਲੇ ਪਰਿਵਾਰਾਂ ਸਮੇਤ ਜਮੀਨ ਵਿੱਚ ਜਬਰਦਸਤ ਰੋਸ ਪ੍ਰਦਰਸ਼ਨ ਕਰਨਗੇ ਤੇ ਕਿਸੇ ਵੀ ਡੀਲਰ ਨੂੰ ਜਮੀਨ ਵਿੱਚ ਦਾਖਲ ਨਹੀਂ ਹੋਣ ਦੇਣਗੇ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਉਤਪੰਨ ਹੋਈ ਅਮਨ ਕਾਨੂੰਨ ਦੀ ਸਥਿਤੀ ਲਈ ਜੁੰਮੇਵਾਰ ਜਿਲ੍ਹਾ ਪ੍ਰਸ਼ਾਸਨ ਹੋਵੇਗਾ। ਡਿਪਟੀ ਕਮਿਸ਼ਨਲ ਨੇ ਮੰਗ ਪੱਤਰ ਲੈਣ ਉਪਰੰਤ ਵਫਦ ਨੂੰ ਭਰੋਸਾ ਦਿਵਾਇਆ ਕਿ ਉਹ ਜਲਦੀ ਹੀ ਇਸ ਜਮੀਨ ਦਾ ਮੌਕੇ ਉੱਤੇ ਨਿਰੀਖਣ ਕਰਾਉਣਗੇ ਅਤੇ ਸੀਲ ਕੰਪਨੀ ਨੂੰ ਸਸਤੇ ਭਾਅ ਉੱਤੇ ਕਿਸਾਨਾਂ ਤੋਂ ਲਈ ਜਮੀਨ ਨੂੰ ਕਰੋੜਾਂ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਵੇਚ ਕੇ ਮੋਟਾ ਮੁਨਾਫਾ ਕਮਾਉਣ ਤੋਂ ਰੋਕ ਲਾਉਣਗੇ। ਇਸ ਹੀ ਸੰਧਰਭ ਵਿੱਚ ਵਿੱਚ ਸਥਿਤੀ ਦਾ ਜਾਇਜ਼ਾ ਲੈਣ ਲਈ ਤੇ ਅਗਲੀ ਕਾਰਵਾਈ ਕਰਨ ਲਈ ਐਸਕੇਐਮ ਦੀ ਅਗਲੀ ਮੀਟਿੰਗ 23 ਸਤੰਬਰ, 2024 ਦਿਨ ਸੋਮਵਾਰ ਨੂੰ ਠੀਕ 11.00 ਵਜੇ ਧਰਨਾ ਸਥਾਨ ਪਿੰਡ ਖਡੋਲੀ ਵਿਖੇ ਹੋਵੇਗੀ।
Related Post
Popular News
Hot Categories
Subscribe To Our Newsletter
No spam, notifications only about new products, updates.