
ਥਾਣਾ ਸਦਰ ਕੀਤਾ ਤਿੰਨ ਵਿਅਕਤੀਆਂ ਵਿਰੁੱਧ ਕੁੱਟਮਾਰ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ
- by Jasbeer Singh
- June 3, 2025

ਥਾਣਾ ਸਦਰ ਕੀਤਾ ਤਿੰਨ ਵਿਅਕਤੀਆਂ ਵਿਰੁੱਧ ਕੁੱਟਮਾਰ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ ਪਟਿਆਲਾ, 3 ਜੂਨ : ਥਾਣਾ ਸਦਰ ਪਟਿਆਲਾ ਦੀ ਪੁਲਸ ਨੇ ਤਿੰਨ ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ 126 (2), 115 (2), 324 (4), 3 (5) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸੁਖਵਿੰਦਰ ਸਿੰਘ, ਸੋਹਨ ਸਿੰਘ ਪੁੱਤਰਾਨ ਨਛੱਤਰ ਸਿੰਘ ਤੇ ਨਛੱਤਰ ਸਿੰਘ ਪੁੱਤਰ ਕਾਕਾ ਸਿੰਘ ਵਾਸੀਆਨ ਪਿੰਡ ਸੁਨਿਆਰਹੇੜੀ ਥਾਣਾ ਸਦਰ ਪਟਿਆਲਾ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਹਾਕਮ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਪਿੰਡ ਸੁਨਿਆਰਹੇੜੀ ਥਾਣਾ ਸਦਰ ਪਟਿਆਲਾ ਨੇ ਦੱਸਿਆ ਕਿ 20 ਮਈ 2025 ਨੂੰ ਉਕਤ ਵਿਅਕਤੀਆਂ ਵੱਲੋਂ ਉਸ ਦੇ ਲੜਕੇ ਹਰਸ਼ਦੀਪ ਸਿੰਘ ਦੀ ਘੇਰ ਕੇ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਤੇ ਤਹਿਸ ਵਿੱਚ ਆ ਕੇ ਉਸਦੀ ਕਾਰ ਦੀ ਡੰਡੇ ਸੋਟਿਆਂ ਨਾਲ ਭੰਨ ਤੋੜ ਕੀਤੀ ਤੇ ਅੱਗ ਲਗਾਉਣ ਦੀ ਧਮਕੀ ਵੀ ਦਿੱਤੀ। ਸਿ਼ਕਾਇਤਕਰਤਾ ਹਾਕਮ ਸਿੰਘ ਨੇ ਦੱਸਿਆ ਕਿ ਉਕਤ ਘਟਨਾਕ੍ਰਮ ਦਾ ਕਾਰਨ ਇਹ ਹੈ ਕਿ ਉਸਦੇ ਪਿੰਡ ਜਸਕਰਨ ਸਿੰਘ ਦੀ ਜਨਮ ਦਿਨ ਪਾਰਟੀ ਰੱਖੀ ਸੀ ਤੇ ਪਾਰਟੀ ਤੋਂ ਬਾਅਦ ਜਦੋਂ ਉਸ ਦਾ ਲੜਕਾ ਆਪਣੇ ਘਰ ਜਾਣ ਲੱਗਿਆ ਤਾਂ ਉਕਤ ਵਿਅਕਤੀਆਂ ਨੇ ਬਹਿਸਬਾਜ਼ੀ ਕੀਤੀ ਜਿਸ ਕਰਕੇ ਝਗੜਾ ਹੋ ਗਿਆ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।