go to login
post

Jasbeer Singh

(Chief Editor)

Patiala News

ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਵਿਖੇ ਸਾਬਕਾ ਵਿਦਿਆਰਥੀ ਨੇ ਰਚਾਇਆ ਸੰਵਾਦ

post-img

ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਵਿਖੇ ਸਾਬਕਾ ਵਿਦਿਆਰਥੀ ਨੇ ਰਚਾਇਆ ਸੰਵਾਦ -ਨਵੇਂ ਵਿਦਿਆਰਥੀਆਂ ਨੂੰ ਪਲੇਸਮੈਂਟ ਵਿੱਚ ਸਫਲ ਹੋਣ ਲਈ ਦੱਸੇ ਨੁਕਤੇ ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਆਪਣੇ ਸਾਬਕਾ ਵਿਦਿਆਰਥੀਆਂ ਨਾਲ਼ ਸੰਵਾਦ ਲੜੀ ਦੇ ਹਿੱਸੇ ਵਜੋਂ ਇਸ ਵਾਰ ਬਲੂਏਵਜ਼ ਈ-ਹੈਲਥ ਸਰਵਿਸਿਜ਼ ਲਿਮਟਿਡ ਵਿਖੇ ਸੀਨੀਅਰ ਫੁੱਲ ਸਟੈਕ ਡਿਵੈਲਪਰ ਵਜੋਂ ਕਾਰਜਸ਼ੀਲ ਆਪਣੇ ਵਿਦਿਆਰਥੀ ਜਿਤੇਸ਼ ਪਬਰੇਜਾ ਨੂੰ ਸੱਦਾ ਦਿੱਤਾ ਗਿਆ । ਇਸ ਸੰਵਾਦ ਸੈਸ਼ਨ ਦਾ ਉਦਘਾਟਨ ਵਿਭਾਗ ਮੁਖੀ ਡਾ. ਗਗਨਦੀਪ ਵੱਲੋਂ ਕੀਤਾ ਗਿਆ। ਗੱਲਬਾਤ ਦੌਰਾਨ ਸ੍ਰੀ ਪਬਰੇਜਾ ਨੇ ਵਿਦਿਆਰਥੀਆਂ ਨੂੰ ਇੰਡਸਟਰੀ ਦੇ ਤਾਜ਼ਾ ਅਤੇ ਮੌਜੂਦਾ ਰੁਝਾਨਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਪਲੇਸਮੈਂਟ ਡਰਾਈਵ ਦੌਰਾਨ ਕੰਪਨੀਆਂ ਵੱਲੋਂ ਨਵੇਂ ਵਿਦਿਆਰਥੀਆਂ ਤੋਂ ਕਿਸ ਤਰ੍ਹਾਂ ਦੀਆਂ ਉਮੀਦਾਂ ਰੱਖੀਆਂ ਜਾਂਦੀਆਂ ਹਨ। ਉਨ੍ਹਾਂ ਇਸ ਸੰਬੰਧੀ ਮਾਰਗਦਰਸ਼ਨ ਕੀਤਾ ਕਿ ਇੰਡਸਟਰੀ ਦੀਆਂ ਲੋੜਾਂ ਅਨੁਸਾਰ ਆਪਣੇ ਆਪ ਨੂੰ ਕਿਵੇਂ ਤਿਆਰ ਕਰਨਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੰਚਾਰ ਹੁਨਰ ਅਤੇ ਵਿਹਾਰਕ ਗਿਆਨ ਮੌਜੂਦਾ ਸਥਿਤੀ ਵਿੱਚ ਸਫਲਤਾ ਦੀਆਂ ਮੁੱਖ ਕੁੰਜੀਆਂ ਹਨ। ਵਿਦਿਆਰਥੀਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਆਪਣੇ ਆਪ ਨੂੰ ਕਿਵੇਂ ਪੇਸ਼ ਕਰਨਾ ਹੈ। ਸੰਵਾਦ ਸੈਸ਼ਨ ਦੇ ਦੂਜੇ ਅੱਧ ਵਿੱਚ ਉਨ੍ਹਾਂ ਗਿਟਹੱਬ ਨਾਮਕ ਪਲੇਟਫ਼ਾਰਮ ਦੀ ਵਰਤੋਂ ਬਾਰੇ ਅਭਿਆਸ ਕਰਵਾਇਆ। ਉਨ੍ਹਾਂ ਦੱਸਿਆ ਕਿ ਗਿਟਹੱਬ ਇੱਕ ਅਜਿਹਾ ਵੈੱਬ-ਆਧਾਰਿਤ ਪਲੇਟਫਾਰਮ ਹੈ ਜੋ ਵਰਤੋਂਕਾਰਾਂ ਨੂੰ ਕੋਡ, ਵੈੱਬ ਪੰਨਿਆਂ ਅਤੇ ਹੋਰ ਸਮੱਗਰੀ ਨੂੰ ਸਟੋਰ ਕਰਨ, ਸਾਂਝਾ ਕਰਨ ਅਤੇ ਸਹਿਯੋਗ ਕਰਨ ਦੀ ਮੁਹਾਰਤ ਦਿੰਦਾ ਹੈ । ਸੈਸ਼ਨ ਦੌਰਾਨ ਵਿਦਿਆਰਥੀਆਂ ਵੱਲੋਂ ਆਪਣੇ ਲੈਪਟਾਪਾਂ 'ਤੇ ਕੰਮ ਕਰਦੇ ਹੋਏ ਇਸ ਪਲੇਟਫ਼ਾਰਮ ਦੀ ਵਰਤੋਂ ਕਰਨੀ ਸਿੱਖੀ। ਅੰਤ ਵਿੱਚ ਫੈਕਲਟੀ ਇੰਚਾਰਜ ਅਮਰਵੀਰ ਸਿੰਘ ਵੱਲੋਂ ਧੰਨਵਾਦੀ ਸ਼ਬਦ ਬੋਲੇ ਗਏ । ਇਸ ਪ੍ਰੋਗਰਾਮ ਦੇ ਆਯੋਨ ਵਿੱਚ ਐੱਮ. ਸੀ.ਏ. ਤੀਜਾ ਸਮੈਸਟਰ ਦੇ ਵਿਦਿਆਰਥੀ ਅਵਿਨਾਸ਼ ਅਤੇ ਹਰਮਨ ਦੀ ਅਗਵਾਈ ਵਾਲ਼ੀ ਟੀਮ ਵੱਲੋਂ ਮੋਹਰੀ ਭੂਮਿਕਾ ਨਿਭਾਈ ਗਈ।

Related Post