
ਪਿੰਡ ਕਾਮੀ ਖੁਰਦ 'ਚ 'ਆਪ ਦੀ ਸਰਕਾਰ ਆਪ ਦੇ ਦੁਆਰ' ਤਹਿਤ ਸੁਵਿਧਾ ਕੈਂਪ ਲਗਾਇਆ
- by Jasbeer Singh
- July 12, 2024

ਪਿੰਡ ਕਾਮੀ ਖੁਰਦ 'ਚ 'ਆਪ ਦੀ ਸਰਕਾਰ ਆਪ ਦੇ ਦੁਆਰ' ਤਹਿਤ ਸੁਵਿਧਾ ਕੈਂਪ ਲਗਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ 'ਤੇ ਪਿੰਡਾਂ 'ਚ ਪੁੱਜੇ ਡਿਪਟੀ ਕਮਿਸ਼ਨਰ, ਲੋਕਾਂ ਦੇ ਮਸਲੇ ਸੁਣੇ ਉਚ ਅਧਿਕਾਰੀਆਂ ਨੂੰ ਪਿੰਡਾਂ 'ਚ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਭੇਜ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣਾ ਵਾਅਦਾ ਕੀਤਾ ਪੂਰਾ :- ਗੁਰਲਾਲ ਘਨੌਰ ਲੋਕ ਹਫ਼ਤੇ 'ਚ ਦੋ ਦਿਨ ਲੱਗਦੇ ਜਨ ਸੁਵਿਧਾ ਕੈਂਪਾਂ ਦਾ ਲਾਭ ਲੈਣ :- ਸ਼ੌਕਤ ਅਹਿਮਦ ਪਰੇ ਘਨੌਰ, 12 ਜੁਲਾਈ () ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਮੁਤਾਬਕ ਡਿਪਟੀ ਕਮਿਸ਼ਨਰ ਪਟਿਆਲਾ ਸ਼ੌਕਤ ਅਹਿਮਦ ਪਰੇ ਨੇ ਹਲਕਾ ਵਿਧਾਇਕ ਗੁਰਲਾਲ ਘਨੌਰ ਦੇ ਨਾਲ ਅੱਜ 'ਆਪ ਦੀ ਸਰਕਾਰ ਆਪ ਦੇ ਦੁਆਰ' ਤਹਿਤ ਪਿੰਡ ਕਾਮੀ ਖੁਰਦ ਵਿਖੇ ਲਗਾਏ ਜਨ ਸੁਵਿਧਾ ਕੈਂਪ ਦੀ ਪ੍ਰਧਾਨਗੀ ਕੀਤੀ । ਇਸ ਕੈਂਪ ਦੌਰਾਨ ਕਾਮੀ ਖੁਰਦ ਤੋਂ ਇਲਾਵਾ ਹਰਪਾਲਪੁਰ, ਉਲਾਣਾ, ਸੰਧਾਰਸੀ, ਮਰਦਾਂਪੁਰ, ਚਮਾਰੂ ਆਦਿ ਪਿੰਡਾਂ ਦੇ ਵਸਨੀਕਾਂ ਨੇ ਵੀ ਪ੍ਰਸ਼ਾਸਨਿਕ ਸੇਵਾਵਾਂ ਹਾਸਲ ਕੀਤੀਆਂ । ਇਸ ਮੌਕੇ ਵਿਧਾਇਕ ਗੁਰਲਾਲ ਘਨੌਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਚ ਅਧਿਕਾਰੀਆਂ ਨੂੰ ਪਿੰਡਾਂ ਵਿੱਚ ਲੋਕਾਂ ਦੇ ਮਸਲੇ ਸੁਣਨ ਲਈ ਭੇਜਣ ਦਾ ਕੀਤਾ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ। ਵਿਧਾਇਕ ਨੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਤੇ ਹੋਰਨਾਂ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਕਾਮੀ ਖੁਰਦ ਵਿਖੇ ਕਰੀਬ ਅੱਧੀ ਦਰਜਨ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਕੇ ਤੁਰੰਤ ਹੱਲ ਕਰਨ ਲਈ ਕੀਤੀ ਕਾਰਵਾਈ ਦੀ ਸ਼ਲਾਘਾ ਕੀਤੀ। ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਮੁਤਾਬਕ ਹਫ਼ਤੇ ਦੇ ਵਿੱਚ ਦੋ ਦਿਨ ਜਨ ਸੁਵਿਧਾ ਕੈਂਪ ਲਗਾਏ ਜਾਂਦੇ ਹਨ, ਜਿਸ 'ਚ ਇੱਕ ਦਿਨ ਏ.ਡੀ.ਸੀ. ਅਤੇ ਇੱਕ ਦਿਨ ਉਹ ਖ਼ੁਦ ਜਾਂਦੇ ਹਨ, ਇਸ ਲਈ ਜ਼ਿਲ੍ਹਾ ਨਿਵਾਸੀ ਆਪਣੇ ਨੇੜੇ ਲੱਗਦੇ ਅਜਿਹੇ ਕੈਂਪਾਂ ਦਾ ਲਾਭ ਜਰੂਰ ਉਠਾਉਣ। ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਅੱਜ ਦੇ ਇਸ ਕੈਂਪ ਦੌਰਾਨ ਉਨ੍ਹਾਂ ਕੋਲ ਘੱਗਰ 'ਚ ਪਿਛਲੇ ਸਾਲ ਆਏ ਹੜ੍ਹਾਂ ਕਰਕੇ ਟੁੱਟੇ ਬੰਨ੍ਹਾਂ, ਸੜਕਾਂ ਤੇ ਪੀਣ ਵਾਲੇ ਪਾਣੀ ਸਮੇਤ ਹੋਰ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਤੇ ਮਸਲੇ ਆਏ ਹਨ, ਜਿਨ੍ਹਾਂ ਦੇ ਹੱਲ ਲਈ ਉਨ੍ਹਾਂ ਨੇ ਸਬੰਧਤ ਵਿਭਾਗਾਂ ਨੂੰ ਕਾਰਵਾਈ ਕਰਨ ਲਈ ਆਦੇਸ਼ ਦਿੱਤੇ ਹਨ। ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ 'ਤੇ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਕੈਂਪਾਂ ਵਿੱਚ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਮੌਕੇ 'ਤੇ ਹੱਲ ਕਰਨ ਅਤੇ ਵੱਖ-ਵੱਖ ਵਿਭਾਗਾਂ ਦੀਆਂ ਸਰਕਾਰੀ ਸੇਵਾਵਾਂ ਮੌਕੇ 'ਤੇ ਹੀ ਪ੍ਰਦਾਨ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਸ ਮੌਕੇ ਕੈਂਪ ਦੌਰਾਨ ਡੀ.ਡੀ.ਪੀ.ਓ. ਅਮਨਦੀਪ ਕੌਰ, ਡੀ.ਐਸ.ਪੀ. ਬੂਟਾ ਸਿੰਘ ਗਿੱਲ, ਤਹਿਸੀਲਦਾਰ ਜਸਪ੍ਰੀਤ ਸਿੰਘ, ਨਾਇਬ ਤਹਿਸੀਲਦਾਰ ਹਰਮਿੰਦਰ ਸਿੰਘ ਚੀਮਾ, ਬੀ.ਡੀ.ਪੀ.ਓ. ਜਤਿੰਦਰ ਸਿੰਘ ਢਿੱਲੋਂ, ਈ.ਟੀ.ਓ. ਰੁਪਿੰਦਜੀਤ ਸਿੰਘ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਵਾਤਾਵਰਣ ਇੰਜੀਨੀਅਰ ਰੋਹਿਤ ਸਿੰਗਲਾ, ਪੰਚਾਇਤ ਸਕੱਤਰ ਗੁਰਮੀਤ ਸਿੰਘ, ਹਰਸ਼ਵਿੰਦਰ ਸਿੰਘ ਪੰਚਾਇਤ ਅਫ਼ਸਰ ਘਨੌਰ, ਐਸ.ਐਚ.ਓ. ਜਸਪ੍ਰੀਤ ਸਿੰਘ, ਪੀ.ਏ ਗੁਰਤਾਜ ਸਿੰਘ, ਕੁਲਵੰਤ ਸਿੰਘ ਕੋਚ, ਦਵਿੰਦਰ ਸਿੰਘ ਭੰਗੂ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਕਸ਼ਮੀਰੀ ਲਾਲ, ਸੁਰਿੰਦਰ ਸਿੰਘ, ਅਸ਼ਵਨੀ ਸਨੋਲੀਆ, ਸੁਰਿੰਦਰ ਸਰਵਾਰਾ, ਰਣਜੋਧ ਸਿੰਘ, ਹੈਪੀ ਰਾਮਪੁਰ, ਹਰਚਰਨ ਸਿੰਘ ਸੌਟਾਂ, ਇੰਦਰਜੀਤ ਸਿੰਘ ਸਿਆਲੂ, ਪਿੰਦਰ ਸੇਖੋਂ, ਨਿਰਮਲ ਸਿੰਘ ਹਰਪਾਲਪੁਰ, ਮੱਖਣ ਖਾਨ ਘਨੌਰ ਸਮੇਤ ਇਲਾਕੇ ਦੇ ਪਤਵੰਤੇ ਮੌਜੂਦ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.