post

Jasbeer Singh

(Chief Editor)

National

ਦਿੱਲੀ-ਮੁੰਬਈ ਰੇਲ ਮਾਰਗ `ਤੇ ਮਾਲ ਗੱਡੀ ਪਟੜੀ ਤੋਂ ਉਤਰੀ

post-img

ਦਿੱਲੀ-ਮੁੰਬਈ ਰੇਲ ਮਾਰਗ `ਤੇ ਮਾਲ ਗੱਡੀ ਪਟੜੀ ਤੋਂ ਉਤਰੀ ਮੱਧ ਪ੍ਰਦੇਸ਼ : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ ਦੇ ਰਤਲਾਮ ਜਿ਼ਲੇ `ਚ ਲੰਘੀ ਦੇਰ ਰਾਤ ਦਿੱਲੀ ਮੁੰਬਈ ਰੇਲਵੇ ਰੂਟ `ਤੇ ਨਾਗਦਾ ਰੇਲਵੇ ਮਾਰਗ `ਤੇ ਡੀਜ਼ਲ ਨਾਲ ਭਰੀ ਮਾਲ ਗੱਡੀ ਦੇ ਦੋ ਟੈਂਕਰ ਪਟੜੀ ਤੋਂ ਉਤਰ ਗਏ, ਜਿਸ ਕਾਰਨ ਇੱਕ ਟੈਂਕਰ ਅੱਧਾ ਪਲਟ ਗਿਆ। ਉਕਤ ਘਟਨਾ ਜੋ ਰਤਲਾਮ ਦੇ ਘਾਟਲਾ ਪੁਲ ਕੋਲ ਦੱਸੀ ਜਾ ਰਹੀ ਹੈ ਦੇ ਵਾਪਰਨ ਸਬੰਧੀ ਸੂਚਨਾ ਮਿਲਦਿਆਂ ਹੀ ਰੇਲਵੇ ਅਧਿਕਾਰੀ ਅਤੇ ਕਰਮਚਾਰੀ ਮੌਕੇ `ਤੇ ਪਹੁੰਚੇ। ਘਟਨਾ ਵਾਲੀ ਥਾਂ ਤੇ ਬਚਾਅ ਟੀਮਾਂ ਵਲੋਂ ਮੌਕੇ `ਤੇ ਪਹੁੰਚ ਕੇ ਬਚਾਅ ਕਾਰਜ ਕੀਤੇ ਜਾ ਰਹੇ ਹਨ।

Related Post