July 6, 2024 00:59:59
post

Jasbeer Singh

(Chief Editor)

Patiala News

ਕੇਂਦਰ ਵੱਲੋਂ ਪਟਿਆਲਾ ਨੂੰ 597 ਕਰੋੜ ਦਾ ਤੋਹਫ਼ਾ : ਸੰਜੀਵ ਸ਼ਰਮਾ

post-img

ਕੇਂਦਰ ਸਰਕਾਰ ਦੇ ਹੁਕਮਾਂ ਅਤੇ ਭਾਜਪਾ ਦੀ ਪਟਿਆਲਾ ਲੋਕ ਸਭਾ ਸੀਟ ਤੋਂ ਉਮੀਦਵਾਰ ਪ੍ਰਨੀਤ ਕੌਰ ਦੇ ਯਤਨਾਂ ਸਦਕਾ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਪਟਿਆਲਾ ਦੇ ਨਵੇਂ ਬੱਸ ਸਟੈਂਡ ਅਤੇ ਦੱਖਣੀ ਬਾਈਪਾਸ ਨੂੰ ਫਲਾਈਓਵਰ ਬਣਾ ਕੇ ਆਪਸ 'ਚ ਜੋੜਨ ਦੇ ਨਾਲ-ਨਾਲ ਇਸਨੂੰ ਚੌੜਾ ਕਰਨ ਲਈ 597 ਕਰੋੜ ਰੁਪਏ ਦੇ ਪ੍ਰਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਜਾਣਕਾਰੀ ਭਾਰਤ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਪਟਿਆਲਾ ਦੇ ਨਵੇਂ ਬੱਸ ਸਟੈਂਡ ਅਤੇ ਦੱਖਣੀ ਬਾਈਪਾਸ ਨੂੰ ਫਲਾਈਓਵਰ ਬਣਾ ਕੇ ਆਪਸ 'ਚ ਜੋੜਨ ਦੇ ਨਾਲ-ਨਾਲ ਇਸਨੂੰ ਚੌੜਾ ਕਰਨ ਲਈ 597 ਕਰੋੜ ਰੁਪਏ ਦੇ ਪ੍ਰਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਜਾਣਕਾਰੀ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਤੇ ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਬੁੱਧਵਾਰ ਨੂੰ ਅਰਬਨ ਅਸਟੇਟ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਸਥਾਨਕ ਲੋਕਾਂ ਨਾਲ ਸਾਂਝੀ ਕੀਤੀ। ਇਸ ਮੌਕੇ ਉਨਾਂ੍ਹ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵੱਲੋਂ ਪਾਸ ਕੀਤੇ ਫਲਾਈਓਵਰ ਦਾ ਨਕਸ਼ਾ ਅਤੇ ਪ੍ਰਰਾਜੈਕਟ ਨੂੰ ਦਿੱਤੀ ਪ੍ਰਵਾਨਗੀ ਦੇ ਦਸਤਾਵੇਜ਼ ਵੀ ਦਿਖਾਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਆਗੂ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਪਟਿਆਲਾ ਨੂੰ ਦਿੱਤੇ ਇਸ ਤੋਹਫੇ ਨਾਲ ਵੱਡੀ ਰਾਹਤ ਮਿਲੇਗੀ। ਉਨਾਂ੍ਹ ਕਿਹਾ ਕਿ ਇਸ ਪੋ੍ਜੈਕਟ ਦੇ ਮੁਕੰਮਲ ਹੋਣ ਨਾਲ ਨਵੇਂ ਬੱਸ ਸਟੈਂਡ ਨੇੜੇ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਕਾਫੀ ਹੱਦ ਤੱਕ ਸੁਲਝਾ ਲਿਆ ਜਾਵੇਗਾ ਅਤੇ ਸੜਕ ਹਾਦਸਿਆਂ ਨੂੰ ਪੂਰੀ ਤਰਾਂ੍ਹ ਰੋਕਿਆ ਜਾ ਸਕੇਗਾ। ਉਨਾਂ੍ਹ ਕਿਹਾ ਕਿ ਨਵੰਬਰ 2023 ਦੌਰਾਨ ਅਰਬਨ ਅਸਟੇਟ ਦੀਆਂ 16 ਵੱਖ-ਵੱਖ ਐਸੋਸੀਏਸ਼ਨਾਂ ਨੇ ਲੋਕ ਸਭਾ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਕੋਲ ਪਹੁੰਚ ਕਰਕੇ ਸ਼ਹਿਰੀ ਵਸਨੀਕਾਂ ਦੇ ਨਾਲ-ਨਾਲ ਕਾਰੋਬਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਸਥਾਈ ਹੱਲ ਦੀ ਮੰਗ ਕੀਤੀ ਸੀ। ਇਸ ਮੰਗ ਨੂੰ ਗੰਭੀਰਤਾ ਨਾਲ ਲੈਂਦਿਆਂ ਲੋਕਸਭਾ ਮੈਂਬਰ ਪ੍ਰਨੀਤ ਕੌਰ ਨੇ ਇਹ ਮਾਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਤੱਕ ਪਹੁੰਚਾਇਆ। ਲੋਕਾਂ ਦੀ ਇਸ ਗੰਭੀਰ ਸਮੱਸਿਆ ਦੇ ਸਥਾਈ ਹੱਲ ਲਈ ਉਨਾਂ੍ਹ ਨੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਤੋਂ ਤਿਆਰ ਕੀਤੇ ਇਸ ਪ੍ਰਰਾਜੈਕਟ ਦਾ ਐਸਟੀਮੇਟ ਹਾਸਲ ਕਰਕੇ ਇਸ ਦਾ ਬਲਿਊ ਪਿੰ੍ਟ ਤਿਆਰ ਕਰਵਾਕੇ ਇਸ ਲਈ ਨਿਰਧਾਰਤ 597 ਕਰੋੜ ਰੁਪਏ ਦੀ ਰਾਸ਼ੀ ਨੂੰ ਮਨਜ਼ੂਰੀ ਦੇ ਦਿੱਤੀ। ਇਹ ਜਾਣਕਾਰੀ ਸੁਣ ਕੇ ਅਰਬਨ ਅਸਟੇਟ ਦੀਆਂ ਸਾਰੀਆਂ 16 ਐਸੋਸੀਏਸ਼ਨਾਂ ਨੇ ਮਹਾਰਾਣੀ ਪ੍ਰਨੀਤ ਕੌਰ ਅਤੇ ਮੋਦੀ ਸਰਕਾਰ ਦਾ ਧੰਨਵਾਦ ਕੀਤਾ। ਉਨਾਂ੍ਹ ਇਹ ਵੀ ਵਾਅਦਾ ਕੀਤਾ ਕਿ ਉਹ ਸ਼ਹਿਰ ਲਈ ਅਜਿਹੇ ਵੱਡੇ ਪੋ੍ਜੈਕਟ ਲਿਆਉਣ ਲਈ ਮਹਾਰਾਣੀ ਪ੍ਰਨੀਤ ਕੌਰ ਨੂੰ ਮੁੜ ਤੋਂ ਸੰਸਦ ਦਾ ਹਿੱਸਾ ਬਣਾਉਣ ਲਈ ਆਪਣੀ ਜ਼ਿੰਮੇਵਾਰੀ ਨਿਭਾਉਣਗੇ।

Related Post