post

Jasbeer Singh

(Chief Editor)

Patiala News

ਹਿੰਦੂ ਤਖਤ ਦੇ ਸਥਾਪਨਾ ਦਿਵਸ ਤੇ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ

post-img

ਹਿੰਦੂ ਤਖਤ ਦੇ ਸਥਾਪਨਾ ਦਿਵਸ ਤੇ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਯੂਥ ਪ੍ਰਧਾਨ ਕੁਸ਼ਲ ਚੋਪੜਾ ਸਮੇਤ ਹੋਰ ਰਾਜਨੀਤਿਕ ਆਗੂਆਂ ਨੇ ਯਾਤਰਾ ਦਾ ਕੀਤਾ ਭਰਵਾਂ ਸਵਾਗਤ ਪਟਿਆਲਾ : ਹਿੰਦੂ ਤਖਤ ਦੇ ਸਥਾਪਨਾ ਦਿਵਸ ਦੇ ਮੌਕੇ ਤੇ ਬ੍ਰਹਮਲੀਨ ਜਗਤ ਗੁਰੂ ਪੰਚਾਂਨੰਦ ਗਿਰੀ ਮਹਾਰਾਜ ਜੀ ਦੇ ਉੱਤਰਾਧਿਕਾਰੀ ਜਗਤ ਗੁਰੂ ਭਵਨੇਸ਼ਵਰੀ ਨੰਦ ਗਿਰੀ ਜੀ ਮਹਾਰਾਜ ਦੀ ਅਗਵਾਈ ਹੇਠ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਜੋ ਕਿ ਜ਼ੀਰਕਪੁਰ ਤੋਂ ਸ਼ੁਰੂ ਹੋ ਕੇ ਬਨੂੜ, ਰਾਜਪੁਰਾ, ਧਰੇੜੀ ਟੋਲ ਪਲਾਜਾ ਤੋਂ ਹੁੰਦੀ ਹੋਈ ਪਟਿਆਲਾ ਵਿਖੇ ਪਹੁੰਚੀ। ਪੂਰੇ ਰਸਤੇ ਵੱਖ ਰਾਜਨੀਤਿਕ ਅਤੇ ਧਾਰਮਿਕ ਆਗੂਆਂ ਜਿਵੇਂ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੀ ਸੁਪਤਨੀ, ਸੁਰਿੰਦਰ ਪਾਲ ਸਿੰਘ ਘੋਸ਼ਪੁਰ, ਇੰਦਰ ਮੋਹਨ ਘੁਮਾਣਾ, ਅਸ਼ੋਕ ਸ਼ਰਮਾ ਕਰਹੇਰੀ, ਰਜੇਸ਼ ਪੀਰ ਕਲੋਨੀ, ਸੁਨੀਲ ਬਹਾਦਰਗੜ੍ਹ, ਰੇਖਾ ਅਗਰਵਾਲ, ਵਪਾਰ ਮੰਡਲ ਦੇ ਪ੍ਰਧਾਨ ਰਕੇਸ਼ ਗੁਪਤਾ, ਯਾਦਵਿੰਦਰ ਸ਼ਰਮਾ ਅਤੇ ਮਾਲ ਰੋਡ ਵਿਖੇ ਪਹੁੰਚਣ ਤੇ ਹਿੰਦੂ ਤਖਤ ਦੇ ਯੂਥ ਪ੍ਰਧਾਨ ਕੌਸ਼ਲ ਚੋਪੜਾ ਨੇ ਆਪਣੇ ਸੈਂਕੜੇ ਸਾਥੀਆਂ ਨਾਲ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਅਤੇ ਪੂਰੇ ਕਾਫਲੇ ਦੇ ਨਾਲ ਯਾਤਰਾ ਵਿੱਚ ਸ਼ਾਮਿਲ ਹੋਏ। ਇਸ ਮੌਕੇ ਯਾਤਰਾ ਪਟਿਆਲਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਲਾਹੌਰੀ ਗੇਟ ਆਰੀਆ ਸਮਾਜ ਚੌਂਕ, ਸਰਹੰਦੀ ਬਜਾਰ ਅਦਾਲਤ ਬਜ਼ਾਰ ਅਨਾਰਦਨਾ ਚੌਂਕ ਧਰਮਪੁਰਾ ਬਾਜ਼ਾਰ ਤੋਂ ਹੁੰਦੀ ਹੋਈ ਵਾਪਸ ਕਾਲੀ ਮਾਤਾ ਮੰਦਿਰ ਵਿਖੇ ਸਮਾਪਤ ਹੋਈ। ਪੂਰੇ ਰਸਤੇ ਵਿੱਚ ਇਲਾਕਾ ਨਿਵਾਸੀਆਂ ਅਤੇ ਦੁਕਾਨਦਾਰਾਂ ਵੱਲੋਂ ਯਾਤਰਾ ਤੇ ਫੁੱਲਾਂ ਦੀ ਵਰਖਾ ਕਰਕੇ ਇਸ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਯੂਥ ਪ੍ਰਧਾਨ ਕੁਸ਼ਲ ਚੋਪੜਾ ਨੇ ਕਿਹਾ ਕਿ ਆਦੀ ਸ਼ੰਕਰਾਚਾਰੀਆ ਵੱਲੋਂ 2500 ਸਾਲ ਪਹਿਲਾਂ ਹਿੰਦੂਆਂ ਨੂੰ ਇਕੱਠੇ ਕਰਨ ਲਈ ਸ਼੍ਰੀ ਹਿੰਦੂ ਤਖਤ ਦੀ ਸਥਾਪਨਾ ਕੀਤੀ ਗਈ ਸੀ। ਜਿਸ ਉਪਰੰਤ ਮੌਜੂਦਾ ਸਮੇਂ ਵਿੱਚ ਸ਼ੋਭਾ ਯਾਤਰਾ ਨੂੰ ਕੱਢ ਕੇ ਉਸ ਇਤਿਹਾਸਿਕ ਦਿਨ ਨੂੰ ਯਾਦ ਕੀਤਾ ਜਾਂਦਾ ਹੈ। ਯਾਤਰਾ ਦੌਰਾਨ ਪੂਰਾ ਇਲਾਕਾ " ਸਨਾਤਨ ਧਰਮ ਕੀ ਜੈ " ਅਤੇ " ਹਰਿ ਹਰਿ ਮਹਾਦੇਵ " ਅਤੇ ਜੈ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜ ਰਿਹਾ ਸੀ। ਇਸ ਮੌਕੇ ਪਟਿਆਲਵੀਆਂ ਨੇ ਹਿੰਦੂ ਸਮਰਾਟ ਪਵਨ ਕੁਮਾਰ ਸ਼ਰਮਾ ਅਤੇ ਬ੍ਰਹਮਲੀਨ ਪੰਚਾਨੰਦ ਗਿਰੀ ਜੀ ਮਹਾਰਾਜ ਨੂੰ ਯਾਦ ਕਰਦੇ ਹੋਏ। ਉਹਨਾਂ ਦੇ ਉੱਤਰ ਅਧਿਕਾਰੀ ਭੁਵਨੇਸ਼ਵਰੀ ਗਿਰੀ ਜੀ ਵੱਲੋਂ ਕੱਢੀ ਗਈ ਇਸ ਖੁਸ਼ਹਾਲ ਯਾਤਰਾ ਦੀ ਸਮੂਹ ਇਲਾਕਾ ਨਿਵਾਸੀਆਂ ਨੇ ਦਿਲੋਂ ਵਧਾਈ ਦਿੱਤੀ। ਇਸ ਮੌਕੇ ਦੀਪਾਂਸ਼ੂ ਸੂਦ, ਗੁਰਦੀਪ ਬੇਦੀ, ਮਹੰਤ ਵਿਸ਼ਨੂੰ ਨੰਦ ਗਿਰੀ, ਸਚਗਿਰੀ ਮਹਾਰਾਜ, ਪਵਨ ਅਹੂਜਾ, ਸੁਧੀਰ ਵੈਕਟਰ, ਵਰਿੰਦਰ ਮੋਦਗਿੱਲ, ਕਰਨ ਮੋਦਗਿੱਲ, ਅਸ਼ੋਕ ਸ਼ਰਮਾ, ਕੈਲਾਸ਼ਨਾਥ ਮਨੋਜ ਸੋਇਨ, ਧਵਲ ਕੁਮਾਰ, ਨਿਖਲ ਕੁਮਾਰ ਕਾਕਾ, ਮਨਮੋਹਨ ਕਪੂ,ਰ ਵਰੁਣ ਜਿੰਦਲ, ਹਰੀ ਓਮ ਗੋਇਲ, ਰਵਿੰਦਰ ਬਿੱਟਾ, ਰਾਜਨ ਸ਼ਰਮਾ, ਜਿੰਮੀ ਗੁਪਤਾ, ਅਸ਼ੋਕ ਸੁਚਦੇਵਾ, ਗੁਰਵਿੰਦਰ ਲਾਡੀ, ਅਮਿਤ ਸ਼ਰਮਾ, ਸੰਦੀਪ ਵਰਮਾ ਸ਼ੇਰੂ, ਮੋਹਿਤ ਸ਼ਰਮਾ, ਚਿੰਟੂ ਕੱਕੜ, ਹਰੀਸ਼ ਮਿਗਲਾਨੀ, ਰਾਜੀਵ ਸ਼ਰਮਾ, ਸੁਭਾਸ਼ ਵਰਮਨ, ਕੁਲਦੀਪ ਸਾਗਰ, ਜੀ.ਡੀ ਉਪਲ, ਤਰਸੇਮ ਸੈਮੀ, ਲੱਕੀ ਰੱਸਿਕ ਪਰਿਵਾਰ, ਲਛਮਣ ਦਾਸ, ਵਿਸ਼ਵ ਕਪੂਰ ਰਿੱਕੀ ਕਪੂਰ, ਅਸ਼ੀਸ਼ ਸੂਦ, ਵਿਸ਼ਾਲ ਸ਼ਰਮਾ, ਰਿਸ਼ਿਬ ਭਸੀਨ, ਬਿੱਟੂ ਜਲੋਟਾ ਆਦਿ ਹਾਜਰ ਸਨ।

Related Post