post

Jasbeer Singh

(Chief Editor)

Patiala News

ਸ਼ਿਵਰਾਤਰੀ ਮੌਕੇ ਰਾਘੋਮਾਜਰਾ ਤੋਂ ਸ਼ਹਿਰ ਵਿਚ ਕੱਢੀ ਜਾਵੇਗੀ ਵਿਸ਼ਾਲ ਸ਼ੋਭਾ ਯਾਤਰਾ

post-img

ਸ਼ਿਵਰਾਤਰੀ ਮੌਕੇ ਰਾਘੋਮਾਜਰਾ ਤੋਂ ਸ਼ਹਿਰ ਵਿਚ ਕੱਢੀ ਜਾਵੇਗੀ ਵਿਸ਼ਾਲ ਸ਼ੋਭਾ ਯਾਤਰਾ -ਸਹਿਰ ਦੇ ਕਈ ਸੰਸਥਾਵਾਂ ਅਤੇ ਪ੍ਰਮੁੱਖ ਸ਼ਖਸੀਅਤਾਂ ਦੀ ਮੀਟਿੰਗ ਵਿਚ ਲਿਆ ਗਿਆ ਫੈਸਲਾ: ਅਕਾਸ ਬੋਕਸਰ ਪਟਿਆਲਾ, 5 ਫਰਵਰੀ : ਨਿਉ ਮਹਾਂਵੀਰ ਸੇਵਾ ਦਲ ਵੱਲੋ ਇਸ ਵਾਰ ਜਾਗੋ ਦੇ ਨਾਲ ਨਾਲ ਮਹਾਂਸ਼ਿਵਰਾਤਰੀ ਮੌਕੇ ਵਿਸ਼ਾਲ ਸੋਭਾ ਯਾਤਰਾ ਕੱਢਣ ਦਾ ਐਲਾਨ ਕੀਤਾ ਗਿਆ ਹੈ। ਇਹ ਫੈਸਲਾ ਅੱਜ ਹੋਈ ਮੀਟਿੰਗ ਜਿਸ ਵਿਚ ਕਈ ਆਸ ਪਾਸ ਦੀਆਂ ਸੰਸਥਾਵਾਂ ਅਤੇ ਪ੍ਰਮੁੱਖ ਸ਼ਖਸ਼ੀਅਤਾਂ ਸਾਮਲ ਹੋਈਆਂ ਵਿਚ ਲਿਆ ਗਿਆ । ਇਥੇ ਇਹ ਦੱਸਣਯੋਗ ਹੈ ਕਿ ਨਿਉ ਮਹਾਂਵੀਰ ਸੇਵਾ ਦਲ ਵੱਲੋਂ 23 ਸਾਲਾਂ ਤੋਂ ਸ਼ਹਿਰ ਵਿਚ ਸਭ ਤੋਂ ਵੱਡੀ ਪ੍ਰਭਾਤ ਫੇਰੀ ਅਤੇ ਜਾਗੋ ਕੱਢੀ ਜਾਂਦੀ ਹੈ ਜਿਸ ਵਿਚ ਆਸ ਪਾਸ ਦੀਆਂ ਸ਼ਹਿਰ ਦੀਆਂ 40 ਦੇ ਲਗਭਗ ਕਲੋਨੀਆਂ ਦੇ ਲੋਕ ਭਾਗ ਲੈਂਦੇ ਹਨ। ਅਹਿਮ ਗੱਲ ਇਹ ਹੈ ਇਨ੍ਹਾਂ ਪ੍ਰਭਾਤ ਫੇਰੀਆਂ ਨਾਲ ਬੱਚੇ ਤੋਂ ਲੈ ਕੇ ਨੌਜਵਾਨ, ਬਜੁਰਗ ਅਤੇ ਮਾਹਿਲਾਵਾਂ ਸਭ ਜੁੜੇ ਹੋਏ ਹਨ। ਉਘੇ ਸਮਾਜ ਸੇਵਕ ਅਕਾਸ ਬੋਕਸਰ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਉ ਮਹਾਂਵੀਰ ਸੇਵਾ ਦਲ ਵੱਲਂੋ ਪ੍ਰਭਾਤ ਫੇਰੀ ਨਾਲ ਜੁੜੀਆਂ ਸਾਰੀਆਂ ਸੰਸਥਾਵਾਂ ਅਤੇ ਸਖ਼ੀਅਤਾਂ ਨਾਲ ਵਿਚਾਰ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਗਿਆ ਹੈ ਕਿ ਇਸ ਵਾਰ ਪ੍ਰਭਾਤ ਫੇਰੀ ਜਿਹੜੀਆਂ ਕਿ 16 ਫਰਵਰੀ ਤੋਂ ਸ਼ੁਰੂ ਹੋਣਗੀਆਂ ਅਤੇ 26 ਫਰਵਰੀ ਤੱਕ ਚੱਲਣਗੀਆਂ, ਇਸ ਤੋਂ ਬਾਅਦ ਵਿਸ਼ਾਲ ਸੋਭਾ ਯਾਤਰਾ ਕੱਢੀ ਜਾਵੇਗੀ, ਜੋ ਕਿ ਰਾਘੋਮਾਜਰਾ ਦੇ ਮਹਾਂਵੀਰ ਮੰਦਰ ਚੌਂਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ਵਿਚੋ ਹੁੰਦੀ ਹੋਈ ਫੇਰ ਤੋਂ ਮੰਦਰ ਵਿਖੇ ਹੀ ਸਮਾਪਤ ਹੋਵੇਗੀ । ਇਸ ਵਿਚ ਵੱਡੀ ਸੰਖਿਆ ਵਿਚ ਧਾਰਮਿਕ ਸ਼ਖਸ਼ੀਅਤਾਂ, ਸੰਤ ਮਹਾਤਮਾ ਅਤੇ ਵੱਖ ਵੱਖ ਖੇਤਰਾਂ ਵਿਚ ਸਮਾਜ ਸੇਵਾ ਕਰਨ ਵਾਲੇ ਸ਼ਾਮਲ ਹੋਣਗੇ। ਇਸ ਮੌਕੇ ਸਰਪ੍ਰਸਤ ਐਡਵੋਕੇਟ ਸਤੀਸ਼ ਕਰਕਰਾ, ਪ੍ਰਧਾਨ ਅਮਿਤ ਸ਼ਰਮਾ, ਅਰਵਿੰਦਰ ਸ਼ਰਮਾ ਬਿੱਟਾ ਜੀ, ਘਨਸ਼ਾਮ ਕੁਮਾਰ, ਉੱਘੇ ਸਮਾਜ ਸੇਵਕ ਅਕਾਸ਼ ਸ਼ਰਮਾ ਬੋਕਸਰ, ਹਰਜੀਤ ਸਿੰਘ ਜੀਤੀ, ਸੰਜੀਵ ਖੋਸਲਾ, ਰਾਕੇਸ਼ ਸ਼ਰਮਾ, ਰਾਜੀਵ ਵਰਮਾ, ਸੰਜੀਵ ਸ਼ਰਮਾ ਡਿਪੀ, ਅਨਿਲ ਸ਼ਰਮਾ, ਰਾਜਨ ਸ਼ਰਮਾ ਕਾਲਾ, ਸੰਜੀਵ ਕੁਮਾਰ ਮਾਨਾ, ਅਮਨ ਸ਼ਰਮਾ, ਸੀਤਾ ਰਾਮ, ਸੁਰੇਸ਼ ਸ਼ਰਮਾ, ਅਨੂੰਰਾਜਵੀਰ, ਭੁਪਿੰਦਰ ਕੁਮਾਰ ਭੋਲੂ, ਜਸਪ੍ਰੀਤ ਸਿੰਘ ਲੱਕੀ, ਯੋਗੇਸ਼ ਮਿੱਤਲ, ਮੋਹਿਤ ਸ਼ਰਮਾ ਬੰਟੀ, ਕਰਨ ਸ਼ਰਮਾ ਸ਼ੰਟੀ, ਅਸ਼ੋਕ ਕੁਮਾਰ, ਦੀਪਕ ਮਹਿਰਾ, ਅਕਾਸ਼ ਸ਼ਰਮਾ ਟਿਨੂੰ, ਸੁਨੀਲ ਕੁਮਾਰ, ਨਰਿੰਦਰ ਸਿੰਘ, ਰਵਿੰਦਰ ਸਿੰਘ ਖਾਲਸਾ, ਰਮਨ ਕੁਮਾਰ, ਰਾਜਿੰਦਰ ਕੁਮਾਰ ਖੋਪਾ, ਮੁਕੇਸ਼ ਕੁਮਾਰ, ਪੋਰੂ ਮਲਹੋਤਰਾ, ਓਮ ਪ੍ਰਕਾਸ਼ ਗਰਗ, ਸੋਨੂੰ ਮਿੱਤਲ, ਸੰਜੀਵ ਖੋਸਲਾ, ਨਰੇਸ਼ ਪੰਡਿਤ ਜੀ, ਸੁਮੀਤ ਕਸਯਪ, ਨਰੇਸ਼ ਰਜੋਰੀਆਂ, ਮਨੀ ਵਰਮਾ, ਸੀਤਾ ਰਾਮ ਆਦਿ ਵਿਸ਼ੇਸ ਤੋਰ ਤੇ ਹਜ਼ਾਰ ਸਨ ।

Related Post