post

Jasbeer Singh

(Chief Editor)

Punjab

ਸੋਮਵਾ;ਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਜਲੰਧਰ `ਚ ਭਾਜਪਾ ਲੀਡਰ ਦੇ ਘਰ `ਤੇ ਗ੍ਰਨੇਡ ਹਮਲਾ

post-img

ਸੋਮਵਾ;ਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਜਲੰਧਰ `ਚ ਭਾਜਪਾ ਲੀਡਰ ਦੇ ਘਰ `ਤੇ ਗ੍ਰਨੇਡ ਹਮਲਾ ਜਲੰਧਰ : ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਉਸ ਸਮੇਂ ਗ੍ਰੇਨੇਡ ਹਮਲਾ ਹੋਇਆ ਜਦੋਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਆਪਣੇ ਘਰ ਵਿਚ ਪਰਿਵਾਰਕ ਮੈਂਬਰਾਂ ਨਾਲ ਮੌਜੂਦ ਸਨ।ਜਾਣਕਾਰੀ ਅਨੁਸਾਰ ਹਮਲਾ ਪੰਜਾਬ ਦੇ ਜਲੰਧਰ ਦੇ ਸਭ ਤੋਂ ਪ੍ਰਮੁੱਖ ਖੇਤਰ ਸ਼ਾਸਤਰੀ ਮਾਰਕੀਟ ਚੌਕ ਦੇ ਨੇੜੇ ਸਵੇਰੇ 1.03 ਤੋਂ 1.07 ਵਜੇ ਦੇ ਵਿਚਕਾਰ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਹਮਲੇ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ ਪਰ ਸਾਬਕਾ ਮੰਤਰੀ ਦੇ ਘਰ ਦੇ ਵਿਹੜੇ ਵਿੱਚ ਹੋਏ ਧਮਾਕੇ ਨੇ ਬਹੁਤ ਤਬਾਹੀ ਮਚਾਈ । ਹਮਲਾ ਕਰਨ ਲਈ ਕੁੱਲ 3 ਲੋਕ, ਇੱਕ ਈ-ਰਿਕਸ਼ਾ ਅਤੇ ਇੱਕ ਬਾਈਕ `ਤੇ ਸਵਾਰ ਸਨ । ਇੱਕ ਦੋਸ਼ੀ ਈ-ਰਿਕਸ਼ਾ ਤੋਂ ਹੇਠਾਂ ਉਤਰਿਆ, ਹੈਂਡ ਗ੍ਰਨੇਡ ਦਾ ਲੀਵਰ ਕੱਢਿਆ ਅਤੇ ਸਾਬਕਾ ਮੰਤਰੀ ਦੇ ਘਰ ਦੇ ਅੰਦਰ ਸੁੱਟ ਦਿੱਤਾ, ਜਿਸ ਤੋਂ ਬਾਅਦ ਇੱਕ ਜ਼ੋਰਦਾਰ ਧਮਾਕਾ ਹੋਇਆ। ਪ੍ਰਾਪਤ ਜਾਣਕਾਰੀ ਮੁਤਾਬਕ ਮਨੋਰੰਜਨ ਕਾਲੀਆ ਨੂੰ ਪੰਜਾਬ ਪੁਲਸ ਦੀ ਸੁਰੱਖਿਆ ਪ੍ਰਾਪਤ ਹੈ, ਜਿਸ ਤਹਿਤ 4 ਗੰਨਮੈਨ ਅਲਾਟ ਕੀਤੇ ਗਏ ਹਨ । ਕਾਲੀਆ ਜਿਨ੍ਹਾਂ ਦੀ ਸੁਰੱਖਿਆ ਇੰਚਾਰਜ ਨਿਸ਼ਾਨ ਸਿੰਘ ਹੈ ਹਮਲੇ ਤੋਂ ਤੁਰੰਤ ਬਾਅਦ ਬਾਹਰ ਆ ਗਿਆ ।ਜਿਸ ਜਗ੍ਹਾ ਇਹ ਘਟਨਾ ਵਾਪਰੀ ਹੈ, ਉਹ 50 ਮੀਟਰ ਦੀ ਦੂਰੀ `ਤੇ ਹੈ ਜਿੱਥੋਂ ਪੁਲਸ ਦੀ 24 ਘੰਟੇ ਪੀ. ਸੀ. ਆਰ. ਟੀਮ ਹੈ ਅਤੇ ਸਿਰਫ਼ 100 ਮੀਟਰ ਦੀ ਦੂਰੀ `ਤੇ ਪੁਲਸ ਸਟੇਸ਼ਨ ਡਵੀਜ਼ਨ ਨੰਬਰ 3 ਹੈ ਪਰ ਦੋਸ਼ੀ ਸਾਬਕਾ ਮੰਤਰੀ ਦੇ ਘਰ ਅੰਦਰ ਹੱਥਗੋਲਾ ਸੁੱਟ ਕੇ ਭੱਜ ਗਏ । ਸੂਤਰਾਂ ਅਨੁਸਾਰ, ਈ-ਰਿਕਸ਼ਾ ਚਾਲਕ ਸ਼ਾਸਤਰੀ ਮਾਰਕੀਟ ਚੌਕ ਤੋਂ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਦੇ ਸਾਹਮਣੇ ਤੋਂ ਲੰਘਦੇ ਹੋਏ ਪੁਲਸ ਸਟੇਸ਼ਨ ਡਵੀਜ਼ਨ ਨੰਬਰ-3 ਵੱਲ ਜਾ ਰਿਹਾ ਸੀ, ਜਦੋਂ ਉਹ ਪੁਲਸ ਸਟੇਸ਼ਨ ਦੇ ਨੇੜੇ ਪਹੁੰਚਿਆ ਤਾਂ ਉੱਥੇ ਇੱਕ ਨੌਜਵਾਨ ਮੋਟਰਸਾਈਕਲ `ਤੇ ਖੜ੍ਹਾ ਸੀ ਅਤੇ ਇੱਕ ਹੋਰ ਨੌਜਵਾਨ ਨੇ ਉਸ ਨੂੰ ਉੱਥੋਂ ਕਿਰਾਏ `ਤੇ ਲੈ ਲਿਆ। ਜਲੰਧਰ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਜੋ ਕਿ ਘਟਨਾ ਸਥਾਨ ਦੀ ਜਾਂਚ ਲਈ ਪਹੁੰਚੀ ਸੀ ਨੇ ਕਿਹਾ ਕਿ ਦੇਰ ਰਾਤ ਪੁਲਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਗਈ ਕਿ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਕੁਝ ਫਟ ਗਿਆ ਹੈ। ਸੂਚਨਾ ਮਿਲਦਿਆਂ ਹੀ ਪੁਲਸ ਟੀਮਾਂ ਅਤੇ ਫੋਰੈਂਸਿਕ ਟੀਮਾਂ ਮੌਕੇ `ਤੇ ਪਹੁੰਚ ਗਈਆਂ, ਜਿਨ੍ਹਾਂ ਮੌਕੇ ਤੋ਼ ਨਮੂਨੇ ਲਏ ਹਨ।ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੀ. ਪੀ. ਧਨਪ੍ਰੀਤ ਕੌਰ ਨੇ ਕਿਹਾ ਕਿ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਦੇ ਰਸਤੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਵੇਲੇ ਇਲਾਕੇ ਨੂੰ ਸੁਰੱਖਿਅਤ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ, ਜਿੱਥੇ ਵੀ ਸੁਰੱਖਿਆ ਵਧਾਉਣ ਦੀ ਲੋੜ ਸੀ, ਉੱਥੇ ਸੁਰੱਖਿਆ ਵਧਾ ਦਿੱਤੀ ਗਈ ਹੈ। ਫਿਲਹਾਲ, ਫੋਰੈਂਸਿਕ ਟੀਮਾਂ ਇਸ ਗੱਲ ਦੀ ਜਾਂਚ ਕਰ ਰਹੀਆਂ ਹਨ ਕਿ ਇਹ ਗ੍ਰਨੇਡ ਹੈ ਜਾਂ ਕੁਝ ਹੋਰ। ਅਸੀਂ ਕਈ ਥਾਵਾਂ ਤੋਂ ਸੀਸੀਟੀਵੀ ਫੁਟੇਜ ਜ਼ਬਤ ਕੀਤੇ ਹਨ।

Related Post