post

Jasbeer Singh

(Chief Editor)

Patiala News

ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਗਰਮ ਦੁੱਧ ਪਲਾਉਣ ਦੀ ਸੇਵਾ ਕਰਨ ਵਾਲੇ ਨਿਸ਼ਕਾਮ ਸੇਵਕ ਸ਼ਹੀਦ ਬਾਬਾ ਮੋਤੀ

post-img

ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਗਰਮ ਦੁੱਧ ਪਲਾਉਣ ਦੀ ਸੇਵਾ ਕਰਨ ਵਾਲੇ ਨਿਸ਼ਕਾਮ ਸੇਵਕ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਠੰਡੇ ਬੁਰਜ ਕੋਲ ਗੁਰਦੁਆਰਾ ਬਣਾਇਆ ਜਾਵੇ : ਪ੍ਰੋ. ਬਡੂੰਗਰ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਲਿਖਿਆ ਪੱਤਰ ਪਟਿਆਲਾ, 19 ਦਸੰਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਜਦੋਂ ਠੰਡੇ ਬੁਰਜ ਵਿੱਚ ਮੁਗਲ ਹਕੂਮਤ ਵੱਲੋਂ ਕੈਦ ਰੱਖੇ ਗਏ ਸਨ ਤਾਂ ਪੋਹ ਦੀਆਂ ਠੰਡ ਠਾਰ ਰਾਤਾਂ ਵਿੱਚ ਆਪਣੀ ਘਰ ਵਾਲੀ ਦੇ ਸੋਨੇ ਚਾਂਦੀ ਦੇ ਗਹਿਣੇ ਜਵਾਹਰਾਤ ਪਹਿਰੇ ਤੇ ਖੜੇ ਮੁਗਲ ਸਿਪਾਹੀਆਂ ਪਿਆਦਿਆਂ ਨੂੰ ਰਿਸ਼ਵਤ ਦੇ ਰੂਪ ਵਿੱਚ ਦੇ ਕੇ ਗਰਮ ਦੁੱਧ ਪਿਲਾਉਣ ਦੀ ਸੇਵਾ ਨਿਭਾਉਣ ਵਾਲੇ ਨਿਸ਼ਕਾਮ ਸੇਵਕ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਸਥਿਤ ਗੁਰਦੁਆਰਾ ਸ੍ਰੀ ਠੰਡਾ ਬੁਰਜ ਦੇ ਕੋਲ ਬਣਾਇਆ ਜਾਣਾ ਚਾਹੀਦਾ ਹੈ । ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਗਰਮ ਦੁੱਧ ਪਿਲਾਉਣ ਦੀ ਸੇਵਾ ਕਰਨ ਬਾਰੇ ਜਦੋਂ ਸਰਹੰਦ ਦੇ ਨਵਾਬ ਵਜ਼ੀਦ ਖਾਂ ਨੂੰ ਪਤਾ ਲੱਗਾ ਤਾਂ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਆਪਣੀ ਸੇਵਾ ਛੁਪਾਉਣ ਦੇ ਬਦਲੇ ਸਭ ਕੁਝ ਪ੍ਰਵਾਨ ਕਰ ਲਿਆ, ਜਿਸ ਤੇ ਕ੍ਰੋਧ ਵਿੱਚ ਆ ਕੇ ਸੂਬਾ ਸਰਹੰਦ ਵੱਲੋਂ ਸਰਕਾਰ ਦੀ ਹੁਕਮ ਦਲੂਲੀ ਕਰਨ ਬਦਲੇ ਬਾਬਾ ਮੋਤੀ ਰਾਮ ਜੀ ਮਹਿਰਾ ਨੂੰ ਸਮੇਤ ਪਰਿਵਾਰ, ਬਿਰਧ ਮਾਤਾ, ਸੱਤ ਸਾਲ ਦੇ ਪੁੱਤਰ ਅਤੇ ਪਤਨੀ ਨੂੰ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਸੀ । ਉਹਨਾਂ ਦੱਸਿਆ ਕਿ ਇਸ ਦੇ ਨਾਲ ਹੀ ਬਾਬਾ ਮੋਤੀ ਰਾਮ ਜੀ ਮਹਿਰਾ ਵੱਲੋਂ ਦੀਵਾਨ ਟੋਡਰ ਮੱਲ ਜੀ ਨਾਲ ਚੰਦਨ ਦੀਆਂ ਲੱਕੜੀਆਂ ਲਿਆ ਕੇ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਕਰਨ ਦੀ ਸੇਵਾ ਵੀ ਕੀਤੀ ਸੀ । ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਕਈ ਸਾਲ ਪਹਿਲਾਂ ਗੁਰਦੁਆਰਾ ਸ੍ਰੀ ਠੰਡਾ ਬੁਰਜ ਦੇ ਕੋਲ ਗੁਰੂ ਘਰ ਦੇ ਅਨਿਨ ਸੇਵਕ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿੱਚ ਗੁਰਦੁਆਰਾ ਸਥਾਪਿਤ ਸੀ, ਪ੍ਰੰਤੂ ਜੋ ਕਿਸੇ ਕਾਰਨ ਵਿਸਰ ਗਿਆ ਸੀ ਤੇ ਹੁਣ ਸੰਗਤਾਂ ਦੀ ਪੁਰਜੋਰ ਮੰਗ ਤੇ ਉੱਥੇ ਮੁੜ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿੱਚ ਗੁਰਦੁਆਰੇ ਦੀ ਸਥਾਪਨਾ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਬਾਬਾ ਮੋਤੀ ਰਾਮ ਜੀ ਮਹਿਰਾ ਦੀ ਸੇਵਾ ਦਾ ਸਬੰਧ ਠੰਡਾ ਬੁਰਜ ਵਿੱਚ ਕੈਦ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨਾਲ ਸੰਬੰਧਿਤ ਹੈ । ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਸੰਗਤਾਂ ਵੱਲੋਂ ਇਹ ਮੰਗ ਉਨਾਂ ਦੇ ਧਿਆਨ ਵਿੱਚ ਲਿਆਂਦੀ ਗਈ ਹੈ, ਜਿਸ ਕਾਰਨ ਉਨਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਚਿੱਠੀ ਲਿਖ ਕੇ ਗੁਰਦੁਆਰਾ ਸਥਾਪਿਤ ਕਰਨ ਬਾਰੇ ਲਿਖਿਆ ਗਿਆ ਹੈ । ਪ੍ਰੋਫੈਸਰ ਬਡੂੰਗਰ ਨੇ ਦੱਸਿਆ ਕਿ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਜਨਮ ਨੌ ਫਰਵਰੀ 1677 ਈਸਵੀ ਨੂੰ ਪਿਤਾ ਹਾਰਾ ਰਾਮ ਮਹਿਰਾ ਦੇ ਘਰੇ ਮਾਤਾ ਲਾਧੂ ਜੀ ਦੀ ਕੁਖੋਂ ਹੋਇਆ ਸੀ ।

Related Post