ਖਾਈ ਵਿਚ ਡਿੱਗ ਕੇ ਮਰਨ ਵਾਲੇ ਫੌਜੀ ਜਵਾਨਾਂ ਵਿਚ ਸ਼ਾਮਲ ਸੀ ਹਰਿਆਣੀ ਨੌਜਵਾਨ
- by Jasbeer Singh
- January 23, 2026
ਖਾਈ ਵਿਚ ਡਿੱਗ ਕੇ ਮਰਨ ਵਾਲੇ ਫੌਜੀ ਜਵਾਨਾਂ ਵਿਚ ਸ਼ਾਮਲ ਸੀ ਹਰਿਆਣੀ ਨੌਜਵਾਨ ਹਰਿਆਣਾ, 23 ਜਨਵਰੀ 2026 : ਜੰਮੂ ਕਸ਼ਮੀਰ ਵਿਖੇ ਜੋ ਫੌਜੀ ਜਵਾਨਾਂ ਨਾਲ ਭਰੀ ਗੱਡੀ ਖਾਈ ਵਿਚ ਡਿੱਗ ਗਈ ਸੀ ਦੇ ਵਿਚ ਮਰਨ ਵਾਲਿਆਂ ਵਿਚ ਹਰਿਆਣੀ ਨੌਜਵਾਨ ਵੀ ਸ਼ਾਮਲ ਸੀ। ਕੌਣ ਹੈ ਇਹ ਹਰਿਆਣਵੀ ਫੌਜੀ ਨੌਜਵਾਨ ਪ੍ਰਾਪਤ ਜਾਣਕਾਰੀ ਅਨੁਸਾਰ ਫੌਜੀ ਜਵਾਨਾਂ ਦੀ ਖਾਈ ਵਿਚ ਡਿੱਗੀ ਗੱਡੀ ਵਿਚ ਮਰਨ ਵਾਲੇ ਫੌਜੀ ਜਵਾਨਾਂ ਵਿਚ ਇਕ ਨੌਜਵਾਨ ਹਰਿਆਣਾ ਦੇ ਝੱਜਰ ਜਿ਼ਲੇ ਦਾ ਰਹਿਣ ਵਾਲਾ ਸੀ। ਉਕਤ ਹਰਿਆਣਵੀ ਨੌਜਵਾਨ ਜਿਸਦੀ ਮੌਤ ਬਾਰੇ ਦੱਸਿਆ ਜਾ ਰਿਹਾ ਹੈ ਦਾ ਨਾਮ ਮੋਹਿਤ ਹੈ ਤੇ ਉਹ ਸਿਰਫ 25 ਵਰ੍ਹਿਆਂ ਦਾ ਸੀ । ਮੋਹਿਤ ਦੇ ਇਸ ਤਰ੍ਹਾਂ ਹਾਦਸੇ ਵਿਚ ਮੌਤ ਦੇ ਘਾਟ ਉਤਰਨ ਬਾਰੇ ਪਰਿਵਾਰਕ ਮੈਂਬਰਾਂ ਨੂੰ ਵੀ ਲੰਘੇ ਦਿਨੀਂ ਦੇਰ ਸ਼ਾਮ ਹੀ ਪਤਾ ਲੱਗਿਆ । ਕਦੋਂ ਭਰਤੀ ਹੋਇਆ ਸੀ ਮੋਹਿਤ ਫੌਜ ਵਿਚ ਖੱਡ ਵਿਚ ਡਿੱਗ ਕੇ ਜਿਸ ਹਰਿਆਣਵੀ ਦੀ ਨੌਜਵਾਨ ਮੋਹਿਤ ਦੀ ਗੱਲ ਕਰ ਰਹੇ ਹਾਂ ਵਲੋਂ ਭਾਰਤੀ ਫੌਜ ਵਿਚ ਪੰਜ ਕੁ ਸਾਲ ਪਹਿਲਾਂ ਭਰਤੀ ਹੋਇਆ ਗਿਆ ਸੀ ਤੇ ਉਸਦਾ ਵਿਆਹ ਵੀ ਹਾਲ ਹੀ ਵਿਚ ਸਾਲ 2024 ਨਵੰਬਰ ਮਹੀਨੇ ਵਿਚ ਹੋਇਆ ਸੀ ਪਰ ਮੋਹਿਤ ਦੀ ਮੌਤ ਦੀ ਖਬਰ ਸੁਣਦਿਆਂ ਹੀ ਪਰਿਵਾਰ ਹੀ ਨਹੀਂ ਬਲਕਿ ਮੋਹਿਤ ਦੇ ਜੱਦੀ ਪਿੰਡ ਗਿਜਰੋਧ ਵਿਚ ਵੀ ਸੋਗ ਦੀ ਲਹਿਰ ਦੌੜ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਫੌਜ ਵਲੋਂ ਜਦੋਂ ਪੂਰੇ ਫੌਜੀ ਸਨਮਾਨਾਂ ਨਾਲ ਸੈਨਿਕ ਦੀ ਦੇਹ ਨੂੰ ਪਿੰਡ ਲਿਆਂਦਾ ਜਾਵੇਗਾ ਉਸ ਤੋ਼਼ ਬਾਅਦ ਉਸਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
