
ਸ੍ਰੀ ਸਿੱਧ ਬਾਬਾ ਦੁੱਧਾਧਾਰੀ ਯੋਗੀਆਂ ਸਮਾਧਾਂ ਪਿੰਡ ਕੱਲਰ ਭੈਣੀ ਪਟਿਆਲਾ ਵਿਖੇ 16 ਫਰਵਰੀ ਨੂੰ ਹੋਵੇਗਾ ਵਿਸ਼ਾਲ ਭੰਡਾਰਾ :

ਸ੍ਰੀ ਸਿੱਧ ਬਾਬਾ ਦੁੱਧਾਧਾਰੀ ਯੋਗੀਆਂ ਸਮਾਧਾਂ ਪਿੰਡ ਕੱਲਰ ਭੈਣੀ ਪਟਿਆਲਾ ਵਿਖੇ 16 ਫਰਵਰੀ ਨੂੰ ਹੋਵੇਗਾ ਵਿਸ਼ਾਲ ਭੰਡਾਰਾ : ਮਹੰਤ ਯੋਗੀ ਵਿਜੈ ਨਾਥ ਜੀ ਪਟਿਆਲਾ, 30 ਜਨਵਰੀ : ਸ੍ਰੀ ਸਿੱਧ ਬਾਬਾ ਦੁੱਧਾਧਾਰੀ ਯੋਗੀਆਂ ਸਮਾਧਾਂ ਪਿੰਡ ਕੱਲਰ ਭੈਣੀ ਪਟਿਆਲਾ ਵਿਖੇ 16 ਫਰਵਰੀ ਨੂੰ ਵਿਸ਼ਾਲ ਭੰਡਾਰਾ ਹੋਵੇਗਾ। ਇਸ ਸਬੰਧ ਵਿਚ ਅੱਜ ਮਹੰਤ ਯੋਗੀ ਵਿਜੈ ਨਾਥ ਜੀ ਅਗਵਾਈ ਹੇਠ ਤਿਆਰੀਆਂ ਨੂੰ ਲੈ ਕੇ ਇੱਕ ਮੀਟਿੰਗ ਹੋਈ, ਜਿਸ ਵਿਚ ਨਿਰਵਰਤ ਮਹੰਤ ਪੂਰਨ ਨਾਥ ਜੀ, ਬਾਬਾ ਨਛੱਤਰ ਸਿੰਘ ਮੁੱਖੀ ਗੁਰਦੁਆਰਾ ਸਾਹਿਬ ਕੱਲਰ ਭੈਣੀ,ਬਾਬਾ ਬੁੱਧ ਨਾਥ, ਸਰਪੰਚ ਹਰਪ੍ਰੀਤ ਸਿੰਘ ਗੋਸ਼ਾ, ਅਕਾਸ ਬੋਕਸਰ, ਵਰਿੰਦਰ ਸਿੰਘ ਗੋਲੂ, ਭੁਪਿੰਦਰ ਸਿੰਘ ਵਿਸ਼ੇਸ ਤੌਰ ’ਤੇ ਸ਼ਾਮਲ ਹੋਏ । ਮੀਟਿੰਗ ਵਿਚ ਵਿਸ਼ਾਲ ਭੰਡਾਰੇ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਤੋਂ ਬਾਅਦ ਬਾਬਾ ਯੋਗੀ ਵਿਜੈ ਨਾਥ ਜੀ ਨੇ ਦੱਸਿਆ ਕਿ ਇਥੇ ਹਰ ਸਾਲ ਵਿਸ਼ਾਲ ਭੰਡਾਰਾ ਕੀਤਾ ਜਾਂਦਾ ਹੈ ਅਤੇ ਇਸ ਵਾਰ 15 ਫਰਵਰੀ ਨੂੰ ਸ੍ਰੀ ਰਮਾਇਣ ਜੀ ਦਾ ਪਾਠ ਸ਼ੁਰੂ ਕੀਤਾ ਜਾਵੇਗਾ ਅਤੇ 16 ਫਰਵਰੀ ਨੂੰ ਪਾਠ ਦੇ ਭੋਗ ਤੋਂ ਬਾਅਦ ਕੀਰਤਨ ਅਤੇ ਇਸ ਤੋਂ ਬਾਅਦ ਵਿਸ਼ਾਲ ਭੰਡਾਰਾ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ 8-9 ਰਾਜਾਂ ਦੇ ਸਾਧੂ, ਮਹਾਤਮਾ, ਨਾਥ ਸੰਪਰਦਾਏ ਦੇ ਸਾਧੂ ਵਿਸ਼ੇਸ਼ ਤੌਰ ’ਤੇ ਸਿਰਕਤ ਕਰਨਗੇ ।