post

Jasbeer Singh

(Chief Editor)

Punjab

ਤਿੰਨ ਰੋਜ਼ਾ ਖੇਤੀ ਮੇਲੇ ਵਿਚ ਪਹੁੰਚਿਆ 23 ਕਰੋੜ ਰੁਪਏ ਦੀ ਕੀਮਤ ਦਾ ਅਨਮੋਲ ਨਾਮ ਦਾ ਝੋਟਾ

post-img

ਤਿੰਨ ਰੋਜ਼ਾ ਖੇਤੀ ਮੇਲੇ ਵਿਚ ਪਹੁੰਚਿਆ 23 ਕਰੋੜ ਰੁਪਏ ਦੀ ਕੀਮਤ ਦਾ ਅਨਮੋਲ ਨਾਮ ਦਾ ਝੋਟਾ ਹਰਿਆਣਾ : ਸਰਦਾਰ ਵੱਲਭਭਾਈ ਪਟੇਲ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨਾਲੋਜੀ ਵਿੱਚ ਆਯੋਜਿਤ ਤਿੰਨ ਰੋਜ਼ਾ ਖੇਤੀ ਮੇਲੇ ਵਿਚ 23 ਕਰੋੜ ਰੁਪਏ ਦੀ ਕੀਮਤ ਦਾ ਅਨਮੋਲ ਨਾਮ ਦਾ ਝੋਟਾ ਪਹੁੰਚਿਆ ਹੈ, ਜੋ ਕਿ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਦੇ ਮਾਲਕ ਦਾ ਦਾਅਵਾ ਹੈ ਕਿ ਉਸ ਦੇ ਝੋਟੇ ਦੇ ਵੀਰਜ ਤੋਂ ਪੈਦਾ ਹੋਣ ਵਾਲੀ ਮੱਝ 21 ਲੀਟਰ ਦੁੱਧ ਦਿੰਦੀ ਹੈ। ਹੁਣ ਤੱਕ ਉਹ 10 ਕਰੋੜ ਰੁਪਏ ਦਾ ਵੀਰਜ ਵੇਚ ਚੁੱਕਾ ਹੈ। ਹਰਿਆਣਾ ਦੇ ਸਿਰਸਾ ਦੇ ਪਿੰਡ ਹੱਸੂ ਦੇ ਵਸਨੀਕ ਜਗਤਾਰ ਸਿੰਘ ਨੇ ਦੱਸਿਆ ਕਿ ਐਮ-29 ਦੇ ਬੱਚੇ ਅਨਮੋਲ ਦੀ ਕੀਮਤ ਕਰੀਬ 23 ਕਰੋੜ ਰੁਪਏ ਲੱਗ ਚੁੱਕੀ ਹੈ। ਜਿਸ ਦੀ ਕੀਮਤ ਮਹਾਰਾਸ਼ਟਰ ਦੇ ਇੱਕ ਕਿਸਾਨ ਅਤੇ ਪੰਜਾਬ ਦੇ ਇੱਕ ਵਿਧਾਇਕ ਨੇ ਲਗਾਈ ਹੈ। ਅਨਮੋਲ ਦਾ ਵੀਰਜ ਹੁਣ ਤੱਕ ਕਰੀਬ ਚਾਰ ਲੱਖ ਲੋਕਾਂ ਨੂੰ ਵੇਚਿਆ ਜਾ ਚੁੱਕਾ ਹੈ।ਜਗਤਾਰ ਨੇ ਦੱਸਿਆ ਕਿ ਉਸ ਨੇ ਕਰੀਬ 10 ਕਰੋੜ ਰੁਪਏ ਦਾ ਵੀਰਜ ਵੇਚਿਆ ਹੈ। ਅਨਮੋਲ ਦੇ ਵੀਰਜ ਦੀ ਕੀਮਤ 250 ਰੁਪਏ ਰੱਖੀ ਗਈ ਹੈ। ਝੋਟੇ ਦੇ ਮਾਲਕ ਅਨੁਸਾਰ ਅਨਮੋਲ ਦੀ ਖੁਰਾਕ ਪ੍ਰਤੀ ਦਿਨ 2000 ਰੁਪਏ ਹੈ। ਇਸ ਨੂੰ ਖਾਣ ਲਈ ਦੁੱਧ, ਆਂਡਾ, ਬਦਾਮ, ਕਾਜੂ, ਸਰ੍ਹੋਂ, ਕਣਕ, ਮੱਕੀ, ਸੋਇਆਬੀਨ ਆਦਿ ਦਿੱਤਾ ਜਾਂਦਾ ਹੈ।ਵੀਰਜ ਕੱਢਣ ਲਈ ਉਹ ਨਕਲੀ ਰਬੜ ਦੀ ਮੱਝ ਦੀ ਵਰਤੋਂ ਕਰਦੇ ਹਨ। ਅਨਮੋਲ ਨਾਮ ਦੇ ਝੋਟੇ ਉਤੇ ਇੰਨਾ ਖਰਚ ਹੋਣਾ ਕੋਈ ਅਜੀਬ ਗੱਲ ਨਹੀਂ ਹੈ। ਇਸ ਤੋਂ ਪਹਿਲਾਂ ਵੀ ਗੋਲੂ-2 ਦੀ ਕੀਮਤ 10 ਕਰੋੜ ਰੁਪਏ ਲੱਗੀ ਸੀ।ਇਸ ਮੇਲੇ ਵਿਚ ਦੋ ਹੋਰ ਝੋਟੇ ਆਏ ਹਨ, ਜਿਨ੍ਹਾਂ ਦੀ ਕੀਮਤ ਦਸ ਕਰੋੜ ਤੇ ਨੌਂ ਕਰੋੜ ਰੁਪਏ ਹੈ। ਦਸ ਕਰੋੜ ਦੇ ਝੋਟੇ ਦਾ ਨਾਂ ਗੋਲੂ 2 ਹੈ, ਜਦੋਂ ਕਿ ਨੌਂ ਕਰੋੜ ਦੇ ਝੋਟੇ ਦਾ ਨਾਂ ਵਿਧਾਇਕ ਹੈ। ਮੇਰਠ ਦੀ ਸਰਦਾਰ ਵੱਲਭ ਭਾਈ ਪਟੇਲ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ.ਕੇ.ਕੇ ਸਿੰਘ ਦਾ ਕਹਿਣਾ ਹੈ ਕਿ ਮੇਰਠ ਵਿੱਚ ਅਜਿਹੀ ਪਸ਼ੂ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ ਜਿਸ ਵਿੱਚ ਕਰੋੜਾਂ ਰੁਪਏ ਦੇ ਝੋਟੇ ਆ ਰਹੇ ਹਨ। ਇਨ੍ਹਾਂ ਝੋਟਿਆਂ ਦੀਆਂ ਵਿਸ਼ੇਸ਼ਤਾ ਜਾਣ ਕੇ ਦੰਗ ਰਹਿ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੀ ਕੀਮਤ 9 ਕਰੋੜ 10 ਕਰੋੜ ਰੁਪਏ ਹੈ ਪਰ ਮਾਲਕ ਇਨ੍ਹਾਂ ਨੂੰ ਵੇਚਣ ਲਈ ਤਿਆਰ ਨਹੀਂ ਹੈ।

Related Post