ਬੀ. ਬੀ. ਐਮ. ਬੀ. ਨੂੰ ਹਰਿਆਣਾ ਨੇ ਲਿਖਿਆ ਇਕ ਪੱਤਰ ਹਰਿਆਣਾ, 6 ਅਪ੍ਰੈਲ 2026 : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਲੋਂ ਪੰਜਾਬ ਦੇ ਭਾਖੜਾ ਬਿਆਸ ਬੋਰਡ ਮੈਨੇਜਮੈਂਟ ਨੂੰ ਇਕ ਪੱਤਰ ਲਿਖੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੀ ਲਿਖਿਆ ਗਿਆ ਹੈ ਪੱਤਰ ਵਿਚ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਵਲੋਂ ਜੋ ਹਾਲ ਹੀ ਵਿਚ ਭਾਖੜਾ ਬਿਆਸ ਪ੍ਰਬੰਧਨ ਬੋਰਡ ਨੂੰ ਇਕ ਪੱਤਰ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ ਵਿਚ ਬਿਆਸ ਦਰਿਆ ਵਿਚੋਂ ਆਪਣੇ ਹਿੱਸੇ ਦੇ ਪਾਣੀ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਗਈ ਹੈ। ਪੱਤਰ ਵਿਚ ਆਖਿਆ ਗਿਆ ਹੈ ਕਿ ਬਿਆਸ-ਸਤਲੁਜ ਲਿੰਕ ਪ੍ਰਾਜੈਕਟ ਰਾਹੀਂ ਬਿਆਸ ਤੋਂ ਸਤਲੁਜ ਵੱਲ ਪਾਣੀ ਘੱਟ ਮੋੜਿਆ ਗਿਆ ਹੈ । ਕੀ ਆਖਿਆ ਬੀ. ਬੀ. ਐਮ. ਬੀ. ਨੇ ਹਰਿਆਣਾ ਵਲੋਂ ਬੀ. ਬੀ. ਐਮ. ਬੀ. ਵਲੋਂ ਉਸਦੇ ਤੈਅ ਕੀਤੇ ਗਏ ਪਾਣੀ ਦੇ ਹਿੱਸੇ ਵਿਚੋਂ ਘਟ ਪਾਣੀ ਛੱਡਣ ਦੇ ਪ੍ਰਗਟ ਕੀਤੇ ਗਏ ਖਦਸੇ ਸਬੰਧੀ ਆਖਿਆ ਗਿਆ ਹੈ ਕਿ ਭਾਖੜਾ ਡੈਮ ਵਿਚ ਰਿਜ਼ਰਵਾਇਰ ਵਿਚ ਸਾਰੇ ਹਿੱਸੇਦਾਰ ਸੂਬਿਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਲੋੜੀਂਦਾ ਪਾਣੀ ਉਪਲਬੱਧ ਹੈ ਤੇ ਹਰਿਆਣਾ ਨੂੰ ਪਾਣੀ ਦੀ ਸਪਲਾਈ ਪ੍ਰਭਾਵਿਤ ਨਹੀਂ ਹੋਣ ਦਿੱਤੀ ਜਾਵੇਗੀ।ਦੱਸਣਯੋਗ ਹੈ ਕਿ 1966 ਅਤੇ 1982 ਦੇ ਸਮਝੌਤਿਆਂ ਤਹਿਤ ਹਰਿਆਣਾ ਸਤਲੁਜ ਦੇ 32.31 ਫ਼ੀਸਦਹ ਅਤੇ ਰਾਵੀ-ਬਿਆਸ ਦੇ 21 ਫ਼ੀਸਦ ਪਾਣੀ ਦਾ ਹਿਸੇਦਾਰ ਹੈ।
