post

Jasbeer Singh

(Chief Editor)

Crime

ਨਾਬਾਲਗ ਸਕੂਲੀ ਵਿਦਿਆਰਥਣ ਨਾਲ ਇਕ ਵਿਅਕਤੀ ਨੇ ਕੀਤਾ ਜਬਰ ਜਨਾਹ

post-img

ਨਾਬਾਲਗ ਸਕੂਲੀ ਵਿਦਿਆਰਥਣ ਨਾਲ ਇਕ ਵਿਅਕਤੀ ਨੇ ਕੀਤਾ ਜਬਰ ਜਨਾਹ ਲੁਧਿਆਣਾ, 8 ਅਪ੍ਰੈਲ 2026 : ਪੰਜਾਬ ਦੇ ਜਿ਼ਲਾ ਲੁਧਿਆਣਾ ਦੇ ਥਾਣਾ ਜਮਾਲਪੁਰ ਅਧੀਨ ਆਉਂਦੇ ਇਕ ਪਿੰਡ ਵਿਚ ਨਾਬਾਲਗ ਸਕੂਲੀ ਵਿਦਿਆਰਥਣ ਨਾਲ ਜਬਰ ਜਨਾਹ ਕਰਨ ਦਾ ਘਟਨਾਕ੍ਰਮ ਵਾਪਰਿਆ ਹੈ। ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਮੁਤਾਬਕ ਜੋ ਲੁਧਿਆਣਾ ਦੇ ਪਿੰਡ ਦੀ ਰਹਿਣ ਵਾਲੀ 14 ਸਾਲਾ ਨਾਬਾਲਗ ਸਕੂਲੀ ਵਿਦਿਆਰਥਣ ਨਾਲ ਇਕ ਵਿਅਕਤੀ ਵਲੋਂ ਜਬਰ ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਦੇ ਵਿਚ ਪੁਲਸ ਨੇ ਅਜਿਹਾ ਕੰਮ ਕਰਨ ਵਾਲੇ ਵਿਅਕਤੀ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ ਉਸਦੀ ਗ੍ਰਿਫ਼ਤਾਰੀ ਲਈ ਪੁਲਸ ਟੀਮ ਵਲੋਂ ਛਾਪੇੇਮਾਰੀਆਂ ਕੀਤੀਆਂ ਜਾ ਰਹੀਆਂ ਹਨ। ਕਦੋਂ ਕੀਤਾ ਅਗਵਾ ਵਿਅਕਤੀ ਨੇ ਲੜਕੀ ਨੂੰ ਨਾਬਾਲਗ ਸਕੂਲੀ ਵਿਦਿਆਰਥਣ ਦੇ ਅਤੇ ਉਸਦੀ ਮਾਂ ਵਲੋਂ ਦੱਸੇ ਜਾਣ ਮੁਤਾਬਕ ਬੱਚੀ ਜਦੋਂ ਸਕੂਲ ਜਾ ਹੀ ਸੀ ਤਾਂ ਵਿਅਕਤੀ ਨੇ ਲੜਕੀ ਨੂੰ ਅਗਵਾ ਕਰ ਲਿਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਿਆਂ ਸ਼ਮਸ਼ਾਨਘਾਟ ਵਿਖੇ ਲਿਜਾ ਕੇ ਉਸ ਨਾਲ ਜਬਰ ਜਨਾਹ ਕੀਤਾ। ਪੀੜਤ ਦੀ ਮਾਂ ਵੱਲੋਂ ਪੁਲਸ ਨੂੰ ਦਿੱਤੀ ਸਿ਼ਕਾਇਤ ਅਨੁਸਾਰ 1 ਅਪ੍ਰੈਲ ਦੀ ਸਵੇਰ ਵੇਲੇ ਇਹ ਘਟਨਾਕ੍ਰਮ ਵਾਪਰਿਆ ਹੈ ਜਿਸ ਵਿਅਕਤੀ ਵਲੋ਼ ਅਜਿਹਾ ਕੀਤਾ ਗਿਆ ਹੈ ਦਾ ਨਾਮ ਨੀਰਜ ਕੁਮਾਰ ਹੈ ਤੇ ਉਹ 35 ਸਾਲਾਂ ਦਾ ਹੈ ।

Related Post

Instagram