
ਸਮੂਹਿਕ ਵਿਆਹ ਸਮਾਗਮ ਪਿੰਗਲਾ ਆਸ਼ਰਮ ਸਨੋਰ ਰੋਡ ਪਟਿਆਲਾ ਵਿੱਚ ਕਰਵਾਇਆ ਜਾ ਰਿਹਾ ਹੈ
- by Jasbeer Singh
- May 24, 2025

ਸਮੂਹਿਕ ਵਿਆਹ ਸਮਾਗਮ ਪਿੰਗਲਾ ਆਸ਼ਰਮ ਸਨੋਰ ਰੋਡ ਪਟਿਆਲਾ ਵਿੱਚ ਕਰਵਾਇਆ ਜਾ ਰਿਹਾ ਹੈ ਪਟਿਆਲਾ, 24 ਮਈ : ਆਲ ਇੰਡੀਆਂ ਪਿੰਗਲਾ ਆਸ਼ਰਮ ਸਨੋਰ ਰੋਡਪ ਪਟਿਆਲਾ ਵਿਖੇ 42 ਵਾਂ ਸਥਾਪਨਾ ਦਿਵਸ ਮੋਕੇ ਲੋੜਵੰਦ ਪਰਿਵਾਰਾ ਦੀਆ 11ਲੜਕੀਆਂ ਦੇ ਸਮੂਹਿਕ ਵਿਆਹ ਉਹਨਾਂ ਦੇ ਸੰਬਧਿਤ ਧਰਮਾਂ ਦੀ ਮਰਿਆਦਾ ਦੇ ਅਨੁਸਾਰ ਕਰਵਾਏ ਜਾ ਰਹੇ ਹਨ।ਇਸ ਵਿੱਚ ਗਿਆਨ ਜਯੋਤੀ ਐਜੂਕੇਸਨ ਸੁਸਾਇਟੀ ਪਟਿਆਲਾ ਦੇ ਪ੍ਰਧਾਨ ਉਪਕਾਰ ਸਿੰਘ ਦੀ ਅਗਵਾਈ ਵਿੱਚ ਹਰ ਸਾਲ ਦੀ ਤਰਾਂ ਇਸ ਸਾਲ ਵੀ ਨਕਦੀ,ਕਪੜੇ,ਟਿਫਨ,ਬੈਡ ਸੀਟਸ,ਚਾਂ ਵਾਲੀ ਕੈਟਲਾ ਅਤੇ ਘਰੇਲੂ ਜਰੂਰਤਾਂ ਦਾਸਮਾਨ ਆਦਿ ਇਸ ਪਵਿਤੱਰ ਦਿਹਾੜੇ ਤੇ ਯੋਗਦਾਨ ਪਾ ਰਹੇ ਹਨ ।ਸੰਤ ਬਾਬਾ ਬਲਬੀਰ ਸਿੰਘ ਮੁੱਖੀ ਪਿੰਗਲਾ ਆਸ਼ਰਮ ਸਨੋਰ ਨੇ ਖਾਸ ਤੋਰ ਤੇ ਉਪਕਾਰ ਸਿੰਘ ਤੇ ਇਹਨਾ ਦੀ ਸੁਸਾਇਟੀ ਦਾ ਧੰਨਵਾਦ ਕੀਤਾ ।ਇਸ ਮੌਕੇ ਡਾ. ਰਿਸਮਾ ਕੋਹਲੀ ਡਾ ਕੋਹਲੀ,ਰਵਿੰਦਰ ਰਾਣਾ ਸਿੱਧੂ,ਚਰਨਪਾਲ ਸਿੰਘ, ਬਲਵਿੰਦਰ ਕੋਲ ਗਗਨ ਲਤਾ, ਜਸਵਿੰਦਰ ਕੋਰ,ਹਰਲੀਨ ਕੋਰ ਮੌਜੂਦ ਸਨ। ਉਕਤ ਨੇਕ ਕਾਰਜ ਵਿਚ ਡਾ. ਹਰਨੇਕ ਸਿੰਘ ਢੋਟ,ਗੁਰਿੰਦਰ ਸਿੰਘ ਸੰਧੂ, ਰਾਜ ਕੁਮਾਰ, ਐਂਕਰ ਹਰਪਿੰਦਰ ਸਿੰਘ,ਅਨਿਲ ਕਪੂਰ,ਚਰਨਪਾਲ ਸਿੰਘ, ਹਰਪ੍ਰੀਤ ਕੋਰ ਦਾ ਵੀ ਸਹਿਯੋਗ ਸੀ।
Related Post
Popular News
Hot Categories
Subscribe To Our Newsletter
No spam, notifications only about new products, updates.