post

Jasbeer Singh

(Chief Editor)

Patiala News

ਹਲਕਾ ਵਿਧਾਇਕ ਦੇਵ ਮਾਨ ਦੀ ਅਗਵਾਈ ਹੇਠ ਵਰਕਰਾਂ ਤੇ ਆਗੂਆਂ ਦੀ ਮੀਟਿੰਗ ਦਾ ਕੀਤਾ ਗਿਆ ਆਯੋਜਨ

post-img

ਹਲਕਾ ਵਿਧਾਇਕ ਦੇਵ ਮਾਨ ਦੀ ਅਗਵਾਈ ਹੇਠ ਵਰਕਰਾਂ ਤੇ ਆਗੂਆਂ ਦੀ ਮੀਟਿੰਗ ਦਾ ਕੀਤਾ ਗਿਆ ਆਯੋਜਨ ਨਾਭਾ : ਹਲਕਾ ਵਿਧਾਨ ਸਭਾ ਨਾਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀ ਅਗਵਾਈ ਹੇਠ ਐਮ ਐਲ ਏ ਦਫਤਰ ਵਿਖੇ ਵਰਕਰਾਂ ਤੇ ਆਗੂਆਂ ਦੀ ਮੀਟਿੰਗ ਦਾ ਆਯੋਜਨ ਦਿੱਤਾ ਗਿਆ। ਇਸ ਮੌਕੇ ਮੇਘ ਚੰਦ ਸੇਰਮਾਜਰਾ ਜਿਲ੍ਹਾ ਪ੍ਰਧਾਨ ਵੱਲੋਂ ਸੁਖਵਿੰਦਰ ਸਿੰਘ ਔਲਖ ਨੇ ਵਰਕਰਾਂ ਤੇ ਆਗੂਆਂ ਨਾਲ ਬੂਥ ਪੱਧਰ ਤੇ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਵਿਚਾਰ ਚਰਚਾ ਕੀਤੀ ਗਈ । ਇਸ ਮੌਕੇ ਵਰਕਰਾਂ ਨੇ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਸੁਝਾਓ ਦਿੱਤੇ ਗਏ । ਇਸ ਮੌਕੇ ਸੁਖਵਿੰਦਰ ਸਿੰਘ ਔਲਖ ਨੇ ਕਿਹਾ ਕਿ ਵਰਕਰਾਂ ਵੱਲੋਂ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਜੋ ਸੁਝਾਓ ਦਿੱਤੇ ਗਏ ਹਨ ਉਹ ਹਾਈ ਕਮਾਨ ਨੂੰ ਭੇਜ ਦਿੱਤੇ ਜਾਣਗੇ । ਇਸ ਮੌਕੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਪਾਰਟੀ ਵਰਕਰਾਂ ਤੇ ਆਗੂਆਂ ਦਾ ਮੀਟਿੰਗ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਪਾਰਟੀ ਨੂੰ ਬੂਥ ਪੱਧਰ ਤੇ ਹੋਰ ਮਜਬੂਤ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ । ਉਨ੍ਹਾਂ ਕਿਹਾ ਕਿ ਹਲਕੇ ਦੇ ਹਰੇਕ ਪਿੰਡਾਂ ਅਤੇ ਸ਼ਹਿਰ ਦੇ ਹਰੇਕ ਵਾਰਡ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਮਾਨ ਸਰਕਾਰ ਦੀਆ ਨੀਤੀਆਂ ਨੂੰ ਜਨਤਾ ਤੱਕ ਪਹੁੰਚਾਇਆ ਜਾਵੇਗਾ ਵਿਧਾਇਕ ਦੇਵ ਮਾਨ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਨਾਭਾ, ਆਮ ਆਦਮੀ ਪਾਰਟੀ ਦੇ ਸਮੁੱਚੇ ਅਹੁਦੇਦਾਰਾਂ ਜਿਸ ਵਿੱਚ ਬਲਾਕ ਪ੍ਰਧਾਨ, ਨਗਰ ਕੌਂਸਲ ਨਾਭਾ ਦੇ ਕੌਂਸਲਰਾਂ, ਨਗਰ ਪੰਚਾਇਤ ਭਾਦਸੋਂ ਦੇ ਕੌਂਸਲਰਾਂ ਤੇ ਪਾਰਟੀ ਦੇ ਵਲੰਟੀਅਰਾਂ ਦੀ ਵਿਸ਼ੇਸ਼ ਮੀਟਿੰਗ ਹੋਈ, ਮੀਟਿੰਗ ਵਿੱਚ ਨਾਭਾ ਹਲਕੇ ਦੇ 226 ਬੂਥਾਂ ਲਈ ਹਰੇਕ ਬੂਥ ਤੇ ਇੱਕ ਨਵਾਂ ਕੁਆਡੀਨੇਟਰ ਲਾਉਣ ਬਾਰੇ ਵਿਚਾਰ ਚਰਚਾ ਹੋਈ , ਜਿਸ ਦਾ ਕੰਮ ਹਰੇਕ ਬੂਥ ਦੀ ਗਰਾਊਡ ਪੱਥਰ ਦੀ ਅਸਲ ਰਿਪੋਰਟ ਲਈ ਜਾਵੇਗੀ ਕਿ ਹਰੇਕ ਪਿੰਡ ਦੇ ਬੂਥ ਤੇ ਸ਼ਹਿਰ ਦੇ ਹਰੇਕ ਵਾਰਡ ਦੇ ਬੂਥ ਤੇ ਵਿਕਾਸ ਦੇ ਕੰਮ ਕਿਸ ਪੱਧਰ ਤੇ ਚੱਲ ਰਹੇ ਹਨ ਜਾਂ ਚਲਾਉਣ ਦੀ ਲੋੜ ਹੈ । ਸਾਰੀ ਰਿਪੋਰਟ ਹਲਕੇ ਦੇ ਐਮ. ਐਲ. ਏ. ਕੋਲ ਆਵੇਗੀ ਤਾ ਜੋ ਨਾਭਾ ਹਲਕੇ ਦੇ ਲੋਕਾਂ ਦੇ ਕੰਮ ਡੀ. ਸੀ. ਪਟਿਆਲਾ, ਐਸ. ਐਸ. ਪੀ. ਪਟਿਆਲਾ, ਐਸ. ਡੀ. ਐਮ. ਨਾਭਾ, ਡੀ. ਐਸ. ਪੀ. ਨਾਭਾ, ਬੀ. ਡੀ. ਓ. ਨਾਭਾ, ਸਾਰੇ ਐਕਸੀਅਨ ਤੇ ਐਸ ਡੀ ਓ ਨਾਲ ਮਿਲਕੇ ਹੋਰ ਤੇਜ਼ੀ ਨਾਲ ਕਰਵਾਏ ਜਾ ਸਕਣ । ਇਸ ਮੌਕੇ ਗੁਰਦੀਪ ਸਿੰਘ ਦੀਪਾ ਰਾਮਗੜ੍ਹ ਚੇਅਰਮੈਨ, ਗੁਰਦੀਪ ਸਿੰਘ ਟਿਵਾਣਾ, ਤੇ ਤੇਜਿੰਦਰ ਸਿੰਘ ਖਹਿਰਾ, ਸ਼ੈਂਕੀ ਸਿੰਗਲਾ, ਰੁਪਿੰਦਰ ਸਿੰਘ ਭਾਦਸੋ, ਕਾਲਾ ਕਿਤਾਬਾਂ ਵਾਲਾ, ਲੱਖੀ ਭਾਦਸੋ, ਲਾਡੀ ਭਾਦਸੋ, ਪੰਕਜ ਪੱਪੂ, ਦੀਪਕ ਨਾਗਪਾਲ, ਮਨਿੰਦਰ ਪਾਲ ਸਿੰਘ ਸਨੀ, ਗੁਰਚਰਨ ਲੁਹਾਰ ਮਾਜਰਾ, ਕਪਿਲ ਮਾਨ , ਮਨਪ੍ਰੀਤ ਸਿੰਘ ਧਾਰੋਕੀ, ਧਰਮਿੰਦਰ ਸਿੰਘ ਸੁੱਖੇਵਾਲ, ਮਨਪ੍ਰੀਤ ਸਿੰਘ ਕਾਲੀਆ, ਬਿੱਲਾ ਕੋਟ ਸਰਪੰਚ, ਅਮਰਜੀਤ ਵਜੀਦਪੁਰ, ਮੇਜਰ ਸਿੰਘ ਤੁੰਗਾ, ਜਸਵਿੰਦਰ ਸਿੰਘ ਅੱਚਲ, ਨਿਰਭੈ ਸਿੰਘ ਘੁੰਡਰ, ਸੁਖਦੇਵ ਸਿੰਘ ਸੰਧੂ, ਕਰਮਜੀਤ ਸਿੰਘ ਅਲਹੋਰਾਂ, ਬਿੱਲਾ ਖੋਖ, ਜੋਗਾ ਸਿੰਘ ਭਾਦਸੋਂ,ਭੁਪਿੰਦਰ ਸਿੰਘ ਕੱਲਰਮਾਜਰੀ, ਜਸਵੀਰ ਸਿੰਘ ਵਜੀਦਪੁਰ, ਸੁਖਦੀਪ ਸਿੰਘ ਖਹਿਰਾ, ਮਨਜੋਤ ਸਿੰਘ ਲੱਧਾਹੇੜੀ , ਸੁਖਪ੍ਰੀਤ ਸਿੰਘ ਸੁਰਾਜਪੁਰ, ਕਸ਼ਮੀਰ ਸਿੰਘ ਲਾਲਕਾ ਆਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਦੇ ਵਰਕਰ ਅਤੇ ਅਹੁਦੇਦਾਰ ਹਾਜਰ ਸਨ ।

Related Post