
ਦੀ ਕਲਾਸ ਫੌਰਥ ਗੌਰਮਿੰਟ ਇੰਪਲਾਈਜ ਯੂਨੀਅਨ ਜ਼ਿਲ੍ਹਾ ਯੂਨਿਟ ਦੀ ਮਾਤਾ ਕੁਸ਼ੱਲਿਆ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨਾਲ ਮੀਟ
- by Jasbeer Singh
- July 8, 2024

ਦੀ ਕਲਾਸ ਫੌਰਥ ਗੌਰਮਿੰਟ ਇੰਪਲਾਈਜ ਯੂਨੀਅਨ ਜ਼ਿਲ੍ਹਾ ਯੂਨਿਟ ਦੀ ਮਾਤਾ ਕੁਸ਼ੱਲਿਆ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨਾਲ ਮੀਟਿੰਗ ਹੋਈ। ਪਟਿਆਲਾ () 8 ਜੁਲਾਈ:- ਅੱਜ ਦੀ ਕਲਾਸ ਫੌਰਥ ਗੌਰਮਿੰਟ ਇੰਪਲਾਈਜ ਯੂਨੀਅਨ, ਪੰਜਾਬ ਜ਼ਿਲ੍ਹਾ ਯੂਨਿਟ ਪਟਿਆਲਾ ਦੀ ਡਾਕਟਰ ਜਗਪਾਲਇੰਦਰ ਸਿੰਘ ਯੋਗੀ ਮੈਡੀਕਲ ਸੁਪਰਡੈਂਟ,ਮਾਤਾ ਕੁਸ਼ੱਲਿਆ ਹਸਪਤਾਲ, ਨਾਲ ਕੱਚੇ ਪੱਕੇ ਅਤੇ ਆਊਟਸੋਰਸ ਕਰਮਚਾਰੀਆਂ ਦੀਆਂ ਲੰਮੇ ਸਮੇਂ ਤੋਂ ਲਮਕਾ ਅਵੱਸਥਾ ਵਿੱਚ ਚੱਲ ਰਹੀਆਂ ਮੰਗਾਂ ਦੇ ਸਬੰਧ ਵਿੱਚ ਹੋਈ ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਵਿਕਾਸ ਗੋਇਲ, ਦਫ਼ਤਰ ਸੁਪਰਡੈਂਟ ਮੈਡਮ ਹਰਵਿੰਦਰ ਕੌਰ ਆਦਿ ਸ਼ਾਮਲ ਸਨ ਮੁਲਾਜ਼ਮ ਜਥੇਬੰਦੀ ਵੱਲੋਂ ਸਾਥੀ ਦਰਸ਼ਨ ਸਿੰਘ ਲੁਬਾਣਾ ਸੂਬਾ ਪ੍ਰਧਾਨ, ਸਾਥੀ ਬਲਜਿੰਦਰ ਸਿੰਘ, ਜਗਮੋਹਨ ਸਿੰਘ ਨੌਲੱਖਾ, ਸਵਰਨ ਸਿੰਘ ਬੰਗਾ, ਨੌਰੰਗ ਸਿੰਘ, ਕੰਵਲਜੀਤ ਸਿੰਘ ਚੁੰਨੀ, ਪ੍ਰਕਾਸ਼ ਸਿੰਘ ਲੁਬਾਣਾ ਸ਼ਾਮਲ, ਸੁਖਦੇਵ ਸਿੰਘ ਝੰਡੀ ਪ੍ਰਧਾਨ , ਗੁਰਮੀਤ ਕੌਰ, ਮੀਨੂ, ਗੁਰਦੀਪ ਸਿਘ, ਨੱਥਨੀ ਅਤੇ ਸ੍ਰੀ ਤਰਲੋਕ ਸਿੰਘ ਆਦਿ ਸ਼ਾਮਲ ਹੋਏ। ਇਸ ਮੀਟਿੰਗ ਦੌਰਾਨ ਕੰਟਰੈਕਟ ਕਰਮਚਾਰੀਆਂ ਨੂੰ ਪਛਾਣ ਪੱਤਰ ਜਾਰੀ ਕਰਨਾ, ਠੇਕੇਦਾਰਾਂ ਤੋਂ EPF ਦਾ ਹਿਸਾਬ ਲੈਣਾ, ਘੱਟੋ ਘੱਟ ਉਜ਼ਰਤਾਂ ਦੇ ਬਕਾਏ ਦੇਣਾ, ਕੱਚੇ-ਪੱਕੇ ਆਊਟਸੋਰਸ ਕਰਮਚਾਰੀਆਂ ਨੂੰ ਵਰਦੀਆਂ ਸਮੇਂ ਸਿਰ ਦੇਣ ਬਾਰੇ, ਰਾਸ਼ਟਰੀ ਹੈਲਥ ਮਿਸ਼ਨ ਸੁਸਾਇਟੀ ਦੀਆਂ ਗਾਈਡਲਾਈਨਜ਼ ਅਨੁਸਾਰ ਆਊਟਸੋਰਸ ਕਰਮਚਾਰੀਆਂ ਨੂੰ ਮੈਡੀਕਲ ਅਤੇ ਅਚਨਚੇਤ ਛੁੱਟੀਆਂ ਦੇਣ, ਆਊਟਸੋਰਸ ਕਰਮਚਾਰੀਆਂ ਨੂੰ ਹਸਪਤਾਲ ਵਿਚ ਇਲਾਜ ਲਈ ਪਰਚੀ ਫੀਸ ਅਤੇ ਹੋਰ ਟੈਸਟ ਆਦਿ ਫ਼ਰੀ ਕਰਨਾ ਅਤੇ ਦਰਜ਼ਾ ਚਾਰ ਕਰਮਚਾਰੀਆਂ ਦੀ ਘਾਟ ਪੂਰੀ ਕਰਨ ਲਈ ਨਵੀਂ ਰੈਗੂਲਰ ਭਰਤੀ ਲਈ ਉਪਰਾਲੇ ਕਰਨੇ ਆਦਿ ਇੱਕ ਦਰਜ਼ਨ ਦੇ ਕਰੀਬ ਮੰਗਾਂ ਤੇ ਵਿਸਥਾਰਿਤ ਗੱਲਬਾਤ ਹੋਈ, ਮੈਡੀਕਲ ਸੁਪਰਡੈਂਟ ਡਾਕਟਰ ਯੋਗੀ ਵੱਲੋਂ ਮੁਲਾਜ਼ਮ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਵਿਚਾਰੀਆਂ ਗਈਆਂ ਮੰਗਾਂ ਲਾਗੂ ਕਰਵਾਉਣ ਲਈ ਨਿੱਜੀ ਤੌਰ ਉਪਰਾਲੇ ਕਰਨਗੇ, ਆਗੂਆਂ ਨੇ ਮੈਡੀਕਲ ਸੁਪਰਡੈਂਟ ਸਾਹਿਬ ਅਤੇ ਹਾਜ਼ਰ ਸਟਾਫ਼ ਦਾ ਧੰਨਵਾਦ ਕੀਤਾ ਅਤੇ ਭਰੋਸਾ ਪ੍ਰਗਟ ਕੀਤਾ ਗਿਆ ਕਿ ਵਿਚਾਰੀਆਂ ਗਈਆਂ ਮੰਗਾਂ ਨੂੰ ਸਮੇਂ ਸਿਰ ਲਾਗੂ ਕਰ ਦਿੱਤਾ ਜਾਵੇਗਾ।