ਠਾਣੇ `ਚ ਇਕ ਨਾਬਾਲਗਾ ਨਾਲ 2 ਬਜ਼ੁਰਗਾਂ ਨੇ ਕੀਤਾ ਗੈਂਗਰੇਪ
ਮਹਾਰਾਸ਼ਟਰ, 22 ਜੂਨ 2026 : ਭਾਰਤ ਦੇਸ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਸ਼ਹਿਰ ਠਾਣੇ ਵਿਖੇ ਇਕ ਨਾਬਾਲਗਾ ਨਾਲ ਦੋ ਬਜ਼ੁਰਗਾਂ ਵਲੋਂ ਗੈਂਗਰੇਪ (Gangrape) ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।
ਪੁਲਸ ਨੇ ਕਰ ਲਿਆ ਹੈ ਦੋਹਾਂ ਨੂੰ ਗ੍ਰਿਫ਼ਤਾਰ
ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਠਾਣੇ ਜਿ਼ਲੇ ਦੇ ਕਲਿਆਣ ਸ਼ਹਿਰ ਵਿਚ ਜੋ 2 ਬਜ਼ੁਰਗਾਂ ਵੱਲੋਂ 16 ਸਾਲ ਦੀ ਇਕ ਨਾਬਾਲਗ ਲੜਕੀ (Minor girl) ਨਾਲ ਕਥਿਤ ਤੌਰ `ਤੇ ਗੈਂਗਰੇਪ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਵਾਲੀ ਘਟਨਾ ਕੋਲਸੇਵਾੜੀ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਰਾਤ ਇਕ ਝੁੱਗੀ-ਝੌਂਪੜੀ ਵਾਲੀ ਬਸਤੀ ਵਿਚ ਵਾਪਰੀ ਇਸ ਘਟਨਾ ਸਬੰਧੀ ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਹੈ ।
ਦੋਵੇਂ ਬਜ਼ੁਰਗਾਂ ਨੇ ਨਾਬਾਲਗ ਲੜਕੀ ਨਾਲ ਵਾਰ-ਵਾਰ ਕੀਤਾ ਜਬਰ ਜਨਾਹ
ਦੋਵਾਂ ਦੀ ਉਮਰ 60 ਸਾਲ ਤੋਂ ਵੱਧ ਹੈ। ਦੋਵਾਂ ਨੇ ਕਥਿਤ ਤੌਰ `ਤੇ ਲੜਕੀ ਨੂੰ ਦਬੋਚ ਲਿਆ ਅਤੇ ਉਸ ਨਾਲ ਕਈ ਵਾਰ ਜਬਰ-ਜ਼ਨਾਹ ਕੀਤਾ । ਪੀੜਤਾ ਉਨ੍ਹਾਂ ਦੇ ਚੁੰਗਲ ਵਿਚੋਂ ਨਿਕਲਣ ਵਿਚ ਕਾਮਯਾਬ ਰਹੀ ਅਤੇ ਪੁਲਸ ਕੋਲ ਸਿ਼ਕਾਇਤ ਦਰਜ ਕਰਵਾਈ ।
