post

Jasbeer Singh

(Chief Editor)

crime

ਮੋਟਰਸਾਇਕਲ ਸਵਾਰ ਚੋਰ ਕਰਿਆਨਾ ਸਟੋਰ ਤੋਂ ਬੀਤੀ ਰਾਤ ਪੰਜ ਲੱਖ ਦੀ ਚੋਰੀ ਕਰਕੇ ਫਰਾਰ

post-img

ਮੋਟਰਸਾਇਕਲ ਸਵਾਰ ਚੋਰ ਕਰਿਆਨਾ ਸਟੋਰ ਤੋਂ ਬੀਤੀ ਰਾਤ ਪੰਜ ਲੱਖ ਦੀ ਚੋਰੀ ਕਰਕੇ ਫਰਾਰ -ਪੁਲਸ ਪੁਲਸ ਵਲੋਂ ਚੋਰਾਂ ਦੀ ਭਾਲ ਜਾਰੀ ਨਾਭਾ 18 ਅਕਤੂਬਰ () ਸ਼ਹਿਰ ਵਿੱਚ ਲਗਾਤਾਰ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਹੈ। ਜਿਸ ਦੇ ਤਹਿਤ ਨਾਭਾ ਸ਼ਹਿਰ ਦੇ ਘੁਲਾੜ ਮੰਡੀ ਵਿਖੇ ਕਰਿਆਨੇ ਦੇ ਗੁਦਾਮ ਤੇ 2 ਮੋਟਰਸਾਈਕਲ ਸਵਾਰ 6 ਨਕਾਬ ਪੋਸ ਚੋਰਾਂ ਵੱਲੋਂ ਬੀਤੀ ਰਾਤ ਕਰੀਬ 1 ਵਜੇ ਗੋਦਾਮ ਦੇ ਅੰਦਰ ਵੜ ਕੇ ਸਾਢੇ 5 ਲੱਖ ਰੁਪਏ ਦੀ ਚੋਰੀ ਕਰਕੇ ਫਰਾਰ ਹੋ ਗਏ  । ਇਹਨਾਂ ਚੋਰਾਂ ਵੱਲੋਂ ਪਹਿਲਾਂ ਗੁਦਾਮ ਵਿੱਚ ਚੌਂਕੀਦਾਰ ਨੂੰ ਕੁੱਟਿਆ ਮਾਰਿਆ ਅਤੇ ਉਸ ਨੂੰ ਬੰਧਕ ਬਣਾ ਲਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਕਾਊਂਟਰ ਵਿੱਚ ਰੱਖੇ ਪੈਸੇ ਚੋਰੀ ਕਰਕੇ ਫਰਾਰ ਹੋ ਗਏ। ਗੋਦਾਮ ਵਿੱਚ ਲੱਗੇ ਸੀਸੀਟੀਵੀ ਕੈਮਰੇ ਖਰਾਬ ਸਨ, ਪਰ ਨਾਲ ਦੀ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਇਹ ਚੋਰ ਕੈਦ ਹੋ ਗਏ ।   ‌ ਇਸ ਮੌਕੇ ਤੇ ਕਰਿਆਨਾ ਦੇ ਗੋਦਾਮ ਦੇ ਮਾਲਕ ਸੰਜੀਵ ਕੁਮਾਰ ਨੇ ਦੱਸਿਆ ਕਿ ਕਰੀਬ 1 ਵਜੇ ਨੌਕਰ ਦਾ ਫੋਨ ਆਇਆ ਕਿ ਚੋਰਾਂ ਨੇ ਮੈਨੂੰ ਬੰਧਕ ਬਣਾ ਕੇ ਪੈਸੇ ਚੋਰੀ ਕਰਕੇ ਲੈ ਗਏ ਹਨ। ਮੌਕੇ ਤੇ ਹੀ ਮੈਂ ਗੁਦਾਮ ਵਿੱਚ ਗਿਆ ਤਾਂ ਸਾਰੀ ਸਮਾਨ ਖਿੜਿਆ ਹੋਇਆ ਸੀ ਅਤੇ ਕਾਊਂਟਰ ਵਿੱਚੋਂ ਕਰੀਬ ਸਾਢੇ 5 ਲੱਖ ਰੁਪਏ ਦੀ ਰਾਸ਼ੀ ਚੋਰੀ ਕਰਕੇ ਲੈ ਗਏ ਕਿਉਂਕਿ ਸਰਕਾਰੀ ਛੁੱਟੀਆਂ ਹੋਣ ਕਾਰਨ ਬੈਂਕ ਬੰਦ ਸੀ ਜਿਸ ਕਰਕੇ ਇਹ ਰਾਸ਼ੀ ਮੈਂ ਦੁਕਾਨ ਵਿੱਚ ਹੀ ਰੱਖ ਦਿੱਤੀ ਸੀ। ਪਰ ਮੈਨੂੰ ਨਹੀਂ ਸੀ ਪਤਾ ਕਿ ਚੋਰ ਇਹ ਪੈਸੇ ਲੈ ਕੇ ਫਰਾਰ ਹੋ ਜਾਣਗੇ। ਸੰਜੀਵ ਕੁਮਾਰ ਨੇ ਦੱਸਿਆ ਕਿ 9 ਮਹੀਨੇ ਪਹਿਲਾਂ ਵੀ 2 ਚੋਰਾਂ ਵੱਲੋਂ ਮੇਰੇ ਤੋਂ ਇਕ ਲੱਖ 80 ਹਜ਼ਾਰ ਰੁਪਏ ਖੋਹ ਕੇ ਲੈ ਗਏ ਸਨ, ਅਤੇ ਮੈਨੂੰ ਸ਼ੱਕ ਹੈ ਕਿ ਉਹੀ ਵਿਅਕਤੀ ਦੁਬਾਰਾ ਫਿਰ ਚੋਰੀ ਕਰਕੇ ਲੈ ਗਏ ਹਨ।ਇਸ ਮੌਕੇ ਤੇ ਗੋਦਾਮ ਦੇ ਚੌਂਕੀਦਾਰ ਰਾਜੂ ਨੇ ਦੱਸਿਆ ਕਿ ਇਹ ਚੋਰ ਕਰੀਬ ਰਾਤ ਨੂੰ 1 ਵਜੇ ਆਏ ਅਤੇ ਪਹਿਲਾਂ ਮੈਨੂੰ ਕੁੱਟਿਆ ਫਿਰ ਮੈਨੂੰ ਉਨਾਂ ਨੇ ਬੰਧਕ ਬਣਾ ਲਿਆ ਅਤੇ 2 ਵਿਅਕਤੀ ਗੋਦਾਮ ਦੇ ਅੰਦਰ ਚਲੇ ਗਏ ਅਤੇ ਉਨਾਂ ਨੇ ਦੁਕਾਨ ਅੰਦਰ ਪਿਆ ਕੈਸ ਚੋਰੀ ਕਰ ਲਿਆ, ਮੈਂ ਪਿਛਲੇ 13-14 ਸਾਲਾਂ ਤੋਂ ਚੌਂਕੀਦਾਰਾ ਕਰਦਾ ਹਾਂ ਅਤੇ ਗੋਦਾਮ ਵਿੱਚ ਹੀ ਸੌਂਦਾ ਹਾਂ।ਇਸ ਮੌਕੇ ਤੇ ਨਾਭਾ ਕੋਤਵਾਲੀ ਦੇ ਐਸ.ਐਚ.ਓ ਰੋਨੀ ਸਿੰਘ ਮੌਕੇ ਤੇ ਆਪਣੀ ਟੀਮ ਸਮੇਤ ਪਹੁੰਚੇ ਅਤੇ ਵੱਖ ਵੱਖ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।

Related Post