

ਵੱਖ-ਵੱਖ ਦੋਸ਼ਾਂ ਤਹਿਤ ਇਕ ਵਿਅਕਤੀ ਵਿਰੁੱਧ ਕੇਸ ਦਰਜ ਪਟਿਆਲਾ, 13 ਅਕਤੂਬਰ 2025 : ਥਾਣਾ ਅਨਾਜ ਮੰਡੀ ਪਟਿਆਾਲਾ ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ 420,506 ਆਈ. ਪੀ. ਸੀ., ਸੈਕਸ਼ਨ 13 ਪੰਜਾਬ ਟੈ੍ਰ਼ਵਲ ਪ੍ਰੋਫੈਸ਼ਨਜ਼ ਰੈਗੂਲੇਸ਼ਨ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਜੱਗਾ ਸਿੰਘ ਵਾਸੀ ਮਕਾਨ ਨੰ. 914 ਗਲੀ ਨੰ. 14 ਘੁੰਮਣ ਨਗਰ-ਏ ਪਟਿਆਲਾ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਸੁਖਵਿੰਦਰ ਕੋਰ ਪਤਨੀ ਸੁਖਵਿੰਦਰ ਸਿੰਘ ਵਾਸੀ ਪਿੰਡ ਖੇੜੀ ਸਰਫ ਅਲੀ ਜਿਲਾ ਕਰਨਾਲ ਹਰਿਆਣਾ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਉਸਦੇ ਪਤੀ ਨੂੰ ਵਿਦੇਸ਼ (ਯੂ. ਐਸ. ਏ.) ਭੇਜਣ ਦਾ ਝਾਂਸਾ ਦੇ ਕੇ 22 ਲੱਖ ਰੁਪਏ (ਜੋ ਹੁਣ ਵਿਆਜ ਲਗਾ ਕੇ 32 ਲੱਖ ਰੁਪਏ ਹੋ ਗਏ ਹਨ) ਲੈ ਲਏ ਪਰ ਬਾਅਦ ਵਿੱਚ ਉਸਦੇ ਪਤੀ ਨੂੰ ਵਿਦੇਸ਼ ਨਹੀਂ ਭੇਜਿਆ ਬਲਕਿ ਮਲੇਸ਼ੀਆ ਵਿੱਚ ਹੀ ਬੰਦੀ ਬਣਾ ਕੇ ਰੱਖਿਆ ਹੋਇਆ ਹੈ।ਸਿ਼ਕਾਇਤਕਰਤਾ ਸੁਖਵਿੰਦਰ ਕੌਰ ਨੇ ਦੱਸਿਆ ਕਿ ਜਦੋ ਵੀ ਉਨ੍ਹਾਂ ਵੱਲੋ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਪਰੋਕਤ ਵਿਅਕਤੀ ਵੱਲੋ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਜਿਸ ਤੇ ਪੁਲਸ ਨੇ ਕੇੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।