
ਇਕ ਮੁਸਲਿਮ ਵਿਅਕਤੀ ਇਕ ਤੋਂ ਵੱਧ ਵਿਆਹ ਰਜਿਸਟਰ ਕਰਵਾ ਸਕਦਾ ਹੈ : ਮੁੰਬਈ ਹਾਈਕੋਰਟ
- by Jasbeer Singh
- October 23, 2024

ਇਕ ਮੁਸਲਿਮ ਵਿਅਕਤੀ ਇਕ ਤੋਂ ਵੱਧ ਵਿਆਹ ਰਜਿਸਟਰ ਕਰਵਾ ਸਕਦਾ ਹੈ : ਮੁੰਬਈ ਹਾਈਕੋਰਟ ਮੁੰਬਈ : ਬੰਬੇ ਹਾਈ ਕਰੋਟ ਨੇ ਕਿਹਾ ਕਿ ਇਕ ਮੁਸਲਿਮ ਵਿਅਕਤੀ ਇਕ ਤੋਂ ਵੱਧ ਵਿਆਹ ਰਜਿਸਟਰ ਕਰਵਾ ਸਕਦਾ ਹੈ, ਕਿਉਂਕਿ ਉਨ੍ਹਾਂ ਦਾ ਪਰਸਨਲ ਲਾਅ ਇਕ ਤੋਂ ਵੱਧ ਵਿਆਹ ਦੀ ਇਜਾਜ਼ਤ ਦਿੰਦੇ ਹਾ। ਹਾਈ ਕੋਰਟ ਨੇ ਇਹ ਫ਼ੈਸਲਾ ਇਕ ਮੁਸਲਿਮ ਵਿਅਕਤੀ ਵੱਲੋਂ ਆਪਣੇ ਤੀਜੇ ਵਿਆਹ ਦੀ ਰਜਿਸਟ੍ਰੇਸ਼ਨ ਕਰਵਾਉਣ ਦੇ ਮਾਮਲੇ ’ਚ ਦਿੱਤਾ। ਜਸਟਿਸ ਬੀਪੀ ਕੋਲਾਬਾਵਾਲਾ ਤੇ ਜਸਟਿਸ ਸੋਮਸ਼ੇਖਰ ਸੁੰਦਰਸਨ ਦੇ ਬੈਂਚ ਨੇ ਠਾਣੇ ਨਗਰ ਨਿਗਮ ਦੇ ਉੱਪ ਵਿਆਹ ਰਜਿਸਟ੍ਰੇਸ਼ਨ ਦਫ਼ਤਰ ਨੂੰ ਪਿਛਲੇ ਸਾਲ ਫਰਵਰੀ ’ਚ ਇਕ ਮੁਸਲਿਮ ਵਿਅਕਤੀ ਵੱਲੋਂ ਦਾਖ਼ਲ ਅਰਜ਼ੀ ’ਤੇ ਫ਼ੈਸਲਾ ਲੈਣ ਦਾ ਨਿਰਦੇਸ਼ ਦਿੱਤਾ ਜਿਸ ’ਚ ਉਸ ਨੇ ਅਲਜੀਰੀਆ ਦੀ ਇਕ ਔਰਤ ਦੇ ਨਾਲ ਆਪਣੇ ਤੀਜੇ ਵਿਆਹ ਨੂੰ ਰਜਿਸਟਰ ਕਰਨ ਦੀ ਮੰਗ ਕੀਤੀ ਸੀ। ਜੋੜੇ ਨੇ ਆਪਣੀ ਪਟੀਸ਼ਨ ’ਚ ਅਧਿਕਾਰੀਆਂ ਨੂੰ ਉਨ੍ਹਾਂ ਦੇ ਵਿਆਹ ਨੂੰ ਰਜਿਸਟਰ ਕਰਨ ਦੀ ਮੰਗ ਕੀਤੀ ਸੀ। ਜੋੜੇ ਨੇ ਆਪਣੀ ਪਟੀਸ਼ਨ ’ਚ ਅਧਿਕਾਰੀਆਂ ਨੂੰ ਉਨ੍ਹਾਂ ਨੂੰ ਵਿਆਹ ਸਰਟੀਫਿਕੇਟ ਜਾਰੀ ਕਰਨ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ, ਜਿਸ ’ਚ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਦੀ ਅਰਜ਼ੀ ਖ਼ਾਰਜ ਕਰ ਦਿੱਤੀ ਗਈ ਕਿਉਂਕਿ ਇਹ ਵਿਅਕਤੀ ਦਾ ਤੀਜਾ ਵਿਆਹ ਸੀ। ਨਗਰ ਨਗਮ ਦੇ ਅਧਿਕਾਰੀਆਂ ਨੇ ਉਸ ਦੀ ਅਰਜ਼ੀ ਇਹ ਕਹਿੰਦੇ ਹੋਏ ਖ਼ਾਰਜ ਕਰ ਦਿੱਤੀ ਸੀ ਕਿ ਮਹਾਰਾਸ਼ਟਰ ਵਿਆਹ ਰੈਗੂਲੇਸ਼ਨ ਤੇ ਵਿਆਹ ਰਜਿਸਟ੍ਰੇਸ਼ਨ ਐਕਟ ਦੇ ਤਹਿਤ ਸਿਰਫ਼ ਇਕ ਹੀ ਵਿਆਹ ਰਜਿਸਟਰ ਕੀਤਾ ਜਾ ਸਕਦਾ ਹੈ। ਬੈਂਚ ਨੇ ਅਥਾਰਟੀ ਦੇ ਇਨਕਾਰ ਨੂੰ ਪੂਰੀ ਤਰ੍ਹਾਂ ਗ਼ਲਤ ਕਰਾਰ ਦਿੱਤਾ ਤੇ ਕਿਹਾ ਕਿ ਇਸ ਐਕਟ ’ਚ ਉਸ ਨੂੰ ਅਜਿਹਾ ਕੁਝ ਵੀ ਨਹੀਂ ਮਿਲਿਆ ਹੈ ਜੋ ਇਹ ਕਿਸੇ ਮੁਸਲਿਮ ਨੂੰ ਤੀਜੇ ਵਿਆਹ ਨੂੰ ਰਜਿਸਟਰ ਕਰਨ ਤੋਂ ਰੋਕਦਾ ਹੋਵੇ। ਕੋਰਟ ਨੇ ਕਿਹਾ ਕਿ ਮੁਸਲਮਾਨਾਂ ਦੇ ਨਿੱਜੀ ਕਾਨੂੰਨਾਂ ਦੇ ਤਹਿਤ ਉਨ੍ਹਾਂ ਨੂੰਇਕ ਸਮੇਂ ’ਚ ਚਾਰ ਪਤਨੀਆਂ ਰੱਖਣ ਦਾ ਹੱਕ ਹੈ। ਬੈਂਚ ਨੇ ਕਿਹਾ ਕਿ ਜੇ ਉਹ ਅਧਿਕਾਰੀਆਂ ਦੀ ਦਲੀਲ ਨੂੰ ਸਵੀਕਾਰ ਕਰ ਲਵੇ ਤਾਂ ਇਸ ਦਾ ਮਤਲਬ ਹੋਵੇਗਾ ਕਿ ਮਹਾਰਾਸ਼ਟਰ ਵਿਆਹ ਬਿਊਰੋ ਰੈਗੂਲੇਸ਼ਨ ਅਤੇ ਵਿਆਹ ਰਜਿਸਟ੍ਰੇਸ਼ਨ ਐਕਟ ਮੁਸਲਮਾਨਾਂ ਦੇ ਨਿੱਜੀ ਕਾਨੂੰਨਾਂ ਨੂੰ ਨਕਾਰਦਾ ਹੈ।