ਏ. ਐਨ. ਟੀ. ਐਫ. ਨੇ ਨੌਜਵਾਨ ਨੂੰ ਕੀਤਾ ਹੈਰੋਇਨ ਸਮੇਤ ਗ੍ਰਿਫ਼ਤਾਰ
ਜਲੰਧਰ, 24 ਜੁਲਾਈ 2026 : ਪੰਜਾਬ ਦੇ ਜਿਲਾ ਜਲੰਧਰ (Jalandhar) ਵਿਖੇ ਪੰਜਾਬ ਪੁਲਸ ਦੀ ਐਂਟੀ-ਨਾਰਕੋਟਿਕਸ ਟਾਸਕ ਫੋਰਸ ਨੇ ਇਕ ਨੌਜਵਾਨ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ ।
ਕੌਣ ਹੈ ਇਹ ਨੌਜਵਾਨ ਤੇ ਕਿੰਨੀ ਹੈਰੋਇਨ ਸਮੇਤ ਕੀਤਾ ਗਿਆ ਹੈ ਗ੍ਰਿਫ਼ਤਾਰ
ਮਿਲੀ ਜਾਣਕਾਰੀ ਅਨੁਸਾਰ ਜਲੰਧਰ ਵਿਖੇ ਜੋ ਪੰਜਾਬ ਪੁਲਸ ਦੀ ਏ. ਐਨ. ਟੀ. ਐਫ. ਟੀਮ (A. N. T. F. Team) ਵਲੋਂ ਇਕ ਨੌਜਵਾਨ ਨੂੰ ਨਾਕਾਬੰਦੀ ਦੌਰਾਨ ਕੀਤੀ ਗਈ ਤਲਾਸ਼ੀ ਦੌਰਾਨ ਹੈਰੋਇਨ (Heroin) ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਮਾਤਰਾ 1 ਕਿਲੋ 536 ਗ੍ਰਾਮ ਹੈ ਤੇ ਨੌਜਵਾਨ ਦੀ ਪਛਾਣ ਅੰਮ੍ਰਿਤਸਰ ਦੇ ਰਹਿਣ ਵਾਲੇ ਅਮਨਦੀਪ ਸ਼ਰਮਾ ਉਰਫ ਡੌਨ ਦੇ ਤੌਰ 'ਤੇ ਹੋਈ ਹੈ ।
ਕੀ ਦੱਸਿਆ ਏ. ਆਈ. ਜੀ. ਨੇ
ਜਲੰਧਰ ਰੇਂਜ ਦੇ ਏ. ਐਨ. ਟੀ. ਐਫ. ਏ. ਆਈ. ਜੀ. ਵਤਸਲਾ ਗੁਪਤਾ ਨੇ ਦੱਸਿਆ ਕਿ ਏ. ਐਨ. ਟੀ. ਐਫ. ਟੀਮ ਨੇ ਅੰਮ੍ਰਿਤਸਰ ਬਾਈਪਾਸ `ਤੇ ਇੰਡੀਆ ਗੇਟ ਦੇ ਅੱਗੇ ਬਿਜਲੀ ਗਰਿਡ ਦੇ ਸਾਹਮਣੇ ਇੱਕ ਖਾਲੀ ਪਲਾਟ ਵਿੱਚ ਨਾਕਾਬੰਦੀ ਕੀਤੀ ਸੀ । ਤਲਾਸ਼ੀ ਦੌਰਾਨ (During the search) ਪੁਲਸ ਨੇ ਜਦੋਂ ਅਮਨਦੀਪ ਸ਼ਰਮਾ ਉਰਫ਼ ਡੌਨ ਜੋ ਕਿ ਗਲੀ ਨੰਬਰ 9, ਆਜ਼ਾਦ ਨਗਰ, ਛੇਹਰਟਾ, ਅੰਮ੍ਰਿਤਸਰ ਦਾ ਰਹਿਣ ਵਾਲਾ ਹੈ, ਨੂੰ ਰੋਕਿਆ ਤਾਂ ਤਲਾਸ਼ੀ ਦੌਰਾਨ ਉਸਦੇ ਸਕੂਟਰ ਵਿਚੋਂ 1 ਕਿਲੋ 536 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ । ਜਿਸਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ ।
ਪੁਲਸ ਨੂੰ ਪੁੱਛਗਿੱਛ ਦੌਰਾਨ ਕੀ ਦੱਸਿਆ ਨੌਜਵਾਨ ਨੇ
ਇਸ ਸਬੰਧੀ ਏ. ਐਸ. ਆਈ. ਮਨਜੀਤ ਸਿੰਘ ਦੀ ਸਿ਼ਕਾਇਤ ਦੇ ਆਧਾਰ `ਤੇ ਏ. ਐਨ. ਟੀ. ਐਫ. ਪੁਲਸ ਸਟੇਸ਼ਨ ਐਸ. ਏ. ਐਸ. ਨਗਰ (ਮੁਹਾਲੀ) ਵਿਖੇ ਮਾਮਲਾ ਦਰਜ (Case registered) ਕੀਤਾ ਗਿਆ ਹੈ । ਨੌਜਵਾਨ ਨੇ ਪੁਲਸ ਵਲੋਂ ਕੀਤੀ ਗਈ ਮੁੱਢਲੀ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਹ 10ਵੀਂ ਜਮਾਤ ਦਾ ਗ੍ਰੈਜੂਏਟ ਹੈ ਅਤੇ ਕੱਪੜੇ ਦੇ ਕਾਰੋਬਾਰ ਵਿੱਚ ਕੰਮ ਕਰਦਾ ਹੈ । ਪੁਲਸ ਅਨੁਸਾਰ ਜਲਦੀ ਅਮੀਰ ਬਣਨ, ਥੋੜ੍ਹੇ ਸਮੇਂ ਵਿੱਚ ਬਹੁਤ ਸਾਰਾ ਪੈਸਾ ਕਮਾਉਣ ਅਤੇ ਮਹਿੰਗੀਆਂ ਇੱਛਾਵਾਂ ਪੂਰੀਆਂ ਕਰਨ ਦੀ ਇੱਛਾ ਨੇ ਉਸਨੂੰ ਹੈਰੋਇਨ ਤਸਕਰੀ ਵੱਲ ਲੈ ਗਿਆ । ਪੁਲਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਡਰੱਗ ਸਪਲਾਈ ਨੈੱਟਵਰਕ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਨ ਦੀ ਕੋਸਿ਼ਸ਼ ਕਰ ਰਹੀ ਹੈ ।
