post

Admin

(Chief Editor)

Crime

ਹੈਦਰਾਬਾਦ `ਚ ਫਲਾਈਟ ਕਰੂ ਮੈਂਬਰ ਨਾਲ ਜਬਰ-ਜਨਾਹ

post-img

ਹੈਦਰਾਬਾਦ `ਚ ਫਲਾਈਟ ਕਰੂ ਮੈਂਬਰ ਨਾਲ ਜਬਰ-ਜਨਾਹ

ਹੈਦਰਾਬਾਦ, 24 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਤੇਲੰਗਾਨਾ (Telangana) ਦੇ ਸ਼ਹਿਰ ਹੈਦਰਾਬਾਦ ਵਿਖੇ ਇਕ ਫਲਾਈਟ ਕਰੂ ਮੈਂਬਰ ਨਾਲ ਜਬਰ ਜਨਾਹ (Rape) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਮੁਲਜ਼ਮ ਕੈਬ ਡਰਾਈਵਰ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ (Hyderabad) ਵਿਚ ਜੋ ਇਕ ਏਅਰਲਾਈਨ ਦੀ ਫਲਾਈਟ ਕਰੂ ਮੈਂਬਰ ਨਾਲ ਕਥਿਤ ਜਬਰ-ਜਨਾਹ ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦੇ ਦੋਸ਼ ਵਿਚ 23 ਸਾਲਾ ਇਕ ਕੈਬ ਡਰਾਈਵਰ (Cab driver) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ ।

ਕੀ ਜਾਣਕਾਰੀ ਦਿੱਤੀ ਪੁਲਸ ਅਧਿਕਾਰੀ ਨੇ

ਪੁਲਸ ਨੇ ਦੱਸਿਆ ਕਿ ਇਹ ਘਟਨਾ 20 ਜੁਲਾਈ ਨੂੰ ਉਸ ਵੇਲੇ ਵਾਪਰੀ, ਜਦੋਂ ਔਰਤ ਨੇ ਹਵਾਈ ਅੱਡੇ ਜਾਣ ਲਈ ਕੈਬ ਬੁੱਕ ਕੀਤੀ ਅਤੇ ਉਸ ਵਿਚ ਸਵਾਰ ਹੋਈ । ਪੁਲਸ ਅਧਿਕਾਰੀ ਨੇ ਦੱਸਿਆ ਕਿ ਰਸਤੇ ਵਿਚ ਕੈਬ ਡਰਾਈਵਰ ਨੇ ਗੱਡੀ ਨੂੰ ਹਵਾਈ ਅੱਡੇ ਦੀ ਬਜਾਏ ਇਕ ਸੁੰਨਸਾਨ ਜਗ੍ਹਾ ਵੱਲ ਮੋੜ ਦਿੱਤਾ ਅਤੇ ਕਥਿਤ ਤੌਰ `ਤੇ ਗੱਡੀ ਦੇ ਅੰਦਰ ਔਰਤ ਨਾਲ ਜਬਰ-ਜ਼ਨਾਹ ਕੀਤਾ ।

ਪੁਲਸ ਨੇ ਕੇੇਸ ਦਰਜ ਕਰਕੇ ਸ਼ੁਰੂ ਕਰ ਦਿੱਤੀ ਹੈ ਜਾਂਚ

ਅਧਿਕਾਰੀ ਨੇ ਦੱਸਿਆ ਕਿ ਪੀੜਤਾ ਨੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ (ਆਰ. ਜੀ. ਆਈ. ਏ.). ਪੁਲਸ ਚੌਕੀ ਵਿਚ ਸਿ਼ਕਾਇਤ ਦਰਜ ਕਰਵਾਈ । ਅਧਿਕਾਰੀ ਅਨੁਸਾਰ ਪੁਲਸ ਨੇ ਮਾਮਲਾ ਦਰਜ (Case registered) ਕਰ ਕੇ ਜਾਂਚ ਸ਼ੁਰੂ ਕੀਤੀ ਅਤੇ ਮੁਲਜ਼ਮ ਦੀ ਪਛਾਣ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ।

Related Post

Instagram