
ਏਡਿਡ ਸਕੂਲਾਂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਛੇਵੇੱ ਪੇ ਕਮਿਸ਼ਨ ਦੇ ਲਾਭ ਦੇਣ ਲਈ ਸੋਧ ਉਪਰੰਤ ਨਵਾਂ ਨੈਟੀਫਿਕੇਸ਼ਨ
- by Jasbeer Singh
- August 22, 2024

ਏਡਿਡ ਸਕੂਲਾਂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਛੇਵੇੱ ਪੇ ਕਮਿਸ਼ਨ ਦੇ ਲਾਭ ਦੇਣ ਲਈ ਸੋਧ ਉਪਰੰਤ ਨਵਾਂ ਨੈਟੀਫਿਕੇਸ਼ਨ ਜਲਦ ਹੀ ਜਾਰੀ ਕੀਤੇ ਜਾਵੇਗਾ : ਫਰੰਟ ਪਟਿਆਲਾ : ਅੱਜ ਵਿਭਾਗ ਵੱਲੋਂ ਮਿਲੇ ਸੱਦੇ ਤੇ "ਗੌਰਮਿੰਟ ਏਡਿਡ ਸਕੂਲਜ਼ ਪ੍ਰੋਗਰੈਸਿਵ ਫਰੰਟ ਪੰਜਾਬ" ਦਾ ਇੱਕ ਉੱਚ ਪੱਧਰੀ ਵਫਦ ਜਿਸ ਵਿਚ ਵਿਸ਼ੇਸ਼ ਤੌਰ ਤੇ ਐਡਵੋਕੇਟ ਉਪਜੀਤ ਸਿੰਘ ਬਰਾੜ ਸੂਬਾ ਪ੍ਰਧਾਨ, ਪ੍ਰਿੰਸੀਪਲ ਕੇ ਕੇ ਸ਼ਰਮਾਂ,ਨੇਤ ਸਿੰਘ ਧਾਲੀਵਾਲ ਅਤੇ ਗੁਰਦੀਸ਼ ਸਿੰਘ ਪਹਿਲਾਂ ਡੀ. ਪੀ. ਆਈ. ਸ੍ਰ ਪਰਮਜੀਤ ਸਿੰਘ ਪੀ.ਸੀ.ਐੱਸ ਨੂੰ ਮਿਲਿਆ ਉਪਰੰਤ ਅਸਿਸਟੈਂਟ ਡਾਇਰੈਕਟਰ ਏਡਿਡ ਸਕੂਲਜ਼ ਸ੍ਰੀ ਮਹੇਸ਼ ਸ਼ਰਮਾਂ ਜੀ ਨੂੰ ਉਨ੍ਹਾਂ ਦੇ ਦਫਤਰ ਮੁਹਾਲੀ ਵਿਖੇ ਮਿਲੇ। ਮਾਣਯੋਗ ਹਾਈਕੋਰਟ ਦੇ 11 ਜੁਲਾਈ 2024 ਤਹਿਤ ਜਾਰੀ ਛੇਵੇਂ ਪੇ-ਕਮਿਸ਼ਨ ਦੇਣ ਦੇ ਹੁਕਮਾਂ ਤਹਿਤ ਕੀਤੇ ਜਾਣ ਵਾਲੇ ਨੋਟੀਫਿਕੇਸ਼ਨ ਸਬੰਧੀ ਕੁਝ ਕਾਨੂੰਨੀ ਪੱਖਾਂ ਬਾਰੇ ਗੰਭੀਰ ਵਿਚਾਰ ਵਟਾਂਦਰਾ ਕੀਤਾ। * ਉਨ੍ਹਾਂ ਕਿਹਾ ਕਿ ਅੱਜ ਹੀ ਪੇ-ਫਿਕਸੇਸ਼ਨ ਲਈ ਸੋਧ ਕੀਤਾ ਨੋਟੀਫਿਕੇਸ਼ਨ ਸਰਕਾਰ ਵੱਲੋਂ ਜਾਰੀ ਕਰ ਦਿੱਤੇ ਜਾਣ ਦੀ ਪੂਰੀ ਸੰਭਾਵਨਾ ਹੈ*। ਏਡਿਡ ਸਕੂਲਾਂ ਦੀਆਂ ਹੋਰ ਅਹਿਮ ਮੰਗਾਂ ਦੇ ਨਾਲ-ਨਾਲ C & V ਕਾਡਰ ਦੇ ਗ੍ਰੇਡ ਪੇ ਬਾਰੇ ਵੀ ਸੁਚਾਰੂ ਵਿਚਾਰ ਵਟਾਂਦਰਾ ਕੀਤਾ।