
National
0
ਅਯੁੱਧਿਆ ਵਿਚ ਬਣੀ ਰਾਮਨਗਰੀ ਦੀਵਿਆਂ ਨਾਲ ਜਗਮਗਾਉਣ ਨਾਲ ਬਣਿਆਂ ਅਯੁੱਧਿਆ `ਚ ਨਵਾਂ ਵਿਸ਼ਵ ਰਿਕਾਰਡ
- by Jasbeer Singh
- October 31, 2024

ਅਯੁੱਧਿਆ ਵਿਚ ਬਣੀ ਰਾਮਨਗਰੀ ਦੀਵਿਆਂ ਨਾਲ ਜਗਮਗਾਉਣ ਨਾਲ ਬਣਿਆਂ ਅਯੁੱਧਿਆ `ਚ ਨਵਾਂ ਵਿਸ਼ਵ ਰਿਕਾਰਡ ਅਯੁੱਧਿਆ : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਸ਼ਹਿਰ ਅਯੁੱਧਿਆ ਵਿੱਚ ਦੀਵਾਲੀ ਦੀ ਪੂਰਬਲੀ ਸ਼ਾਮ ਦੀਪ ਉਤਸਵ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਰਾਮ ਮੰਦਰ ਦੀ ਸਥਾਪਨਾ ਤੋਂ ਬਾਅਦ ਇਹ ਰੋਸ਼ਨੀ ਦਾ ਪਹਿਲਾ ਤਿਉਹਾਰ ਸੀ। ਅਜਿਹੇ `ਚ ਇਸ ਵਾਰ ਪ੍ਰੋਗਰਾਮ ਹੋਰ ਸ਼ਾਨਦਾਰ ਹੋ ਗਿਆ। ਸਰਯੂ ਨਦੀ ਦੇ ਕੰਢੇ 28 ਲੱਖ ਤੋਂ ਵੱਧ ਦੀਵੇ ਜਗਾਏ ਗਏ ਅਤੇ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਗਿਆ। ਸੀਐਮ ਯੋਗੀ ਆਦਿਤਿਆਨਾਥ, ਡਿਪਟੀ ਸੀ. ਐਮ. ਬ੍ਰਿਜੇਸ਼ ਪਾਠਕ ਨੇ ਵੀ ਦੀਪ ਉਤਸਵ ਪ੍ਰੋਗਰਾਮ ਵਿੱਚ ਸਿ਼ਰਕਤ ਕੀਤੀ ।