ਖੜ੍ਹੀ ਬੱਸ ਨੂੰ ਅੱਗ ਲੱਗਣ ਕਾਰਨ ਮਚਿਆ ਹੜਕੰਪ ਨਵੀਂ ਦਿੱਲੀ, 28 ਅਕਤੂਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੇ ਏਅਰਪੋੋਰਟ ਦੇ ਟਰਮੀਨ-3 ਵਿਖੇ ਖੜ੍ਹੀ ਬਸ ਨੂੰ ਅੱੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਣਯੋਗ ਹੈ ਕਿ ਉਕਤ ਬਸ ਏਅਰ ਇੰਡੀਆ ਐਸ. ਏ. ਟੀ. ਐਸ. ਏਅਰਪੋਰਟ ਸਰਵਿਸਿਜ ਪ੍ਰਾਈਵੇਟ ਲਿਮਟਿਡ ਦੀ ਸੀ ਜੋ ਕਈ ਏਅਰ ਲਾਈਨਜ ਨੂੰ ਗਰਾਊਂਡ ਸਰਵਿਸ ਮੁਹੱੱਈਆ ਕਰਦੀ ਹੈ। ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਪਾਇਆ ਅੱਗ ਤੇ ਕਾਬੂ ਦਿੱਲੀ ਏਅਰਪੋਰਟ ਦੇ ਟਰਮੀਨਲ-3 ’ਤੇ ਮੰਗਲਵਾਰ ਦੁਪਹਿਰ ਨੂੰ ਏਅਰ ਇੰਡੀਆ ਦੇ ਜਹਾਜ਼ ਤੋਂ ਕੁੱਝ ਦੂਰੀ ’ਤੇ ਖੜ੍ਹੀ ਇਕ ਬੱਸ ’ਚ ਅਚਾਨਕ ਅੱਗ ਲੱਗਣ ਤੇ ਕਾਬੂ ਪਾਉਣ ਲਈ ਤੁਰੰਤ ਫੌਰੀ ਕਾਰਵਾਈ ਕਰਦਿਆਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚ ਗਈਆਂ। ਜਿਨ੍ਹ੍ਹਾਂ ਅੱਗ ਤੇ ਸਮਾਂ ਰਹਿੰਦੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਤੋਂ ਇਲਾਵਾ ਹਾਲੇ ਤੱਕ ਕਿਸੇ ਵੀ ਤਰ੍ਹਾਂ ਨੁਕਸਾਨ ਬਾਰੇ ਕੋਈ ਵੀ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ ਹੈ। ਏਅਰਪੋਰਟ ਮੈਨੇਜਮੈਂਟ ਨੇ ਜਾਰੀ ਕੀਤਾ ਬਿਆਨ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਦਿੱਲੀ ਏਅਰਪੋਰਟ ਮੈਨੇਜਮੈਂਟ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਹੈ ਕਿ ਦੁਪਹਿਰ ਕਰੀਬ 12 ਵਜੇ ਇਕ ਗਰਾਊਂਡ ਹੈਂਡਲੰਗ ਕੰਪਨੀ ਦੀ ਬੱਸ ’ਚ ਅਚਾਨਕ ਅੱਗ ਲੱਗ ਗਈ ਸੀ, ਜਿਸਨੂੰ ਏਅਰਪੋਰਟ ਦੀ ਫਾਇਰ ਫਾਈਟਿੰਗ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਕੁੱਝ ਹੀ ਮਿੰਟਾਂ ’ਚ ਬੁਝਾ ਲਿਆ ਗਿਆ । ਜਿਸ ਸਮੇਂ ਬੱਸ ਨੂੰ ਅੱਗ ਲੱਗੀ ਉਸ ਸਮੇਂ ਬੱਸ ਖੜ੍ਹੀ ਸੀ ਅਤੇ ਉਸ ਵਿਚ ਕੋਈ ਯਾਤਰੀ ਮੌਜੂਦ ਨਹੀਂ ਸੀ।

