ਚਾਰ ਦਿਨਾਂ ਦੇ ਨਵ-ਜੰਮੇ ਬੱਚੇ ਨੂੰ ਅਣਪਛਾਤੀ ਔਰਤ ਹੋਈ ਲੈ ਕੇ ਫਰਾਰ ਅੰਮ੍ਰਿਤਸਰ, 19 ਮਾਰਚ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਦੇ ਇਕ ਹਸਪਤਾਲ ਵਿਚੋਂ ਚਾਰ ਦਿਨਾਂ ਦਾ ਬੱਚਾ ਅਣਪਛਾਤੀ ਔਰਤ ਵਲੋਂ ਲੈ ਕੇ ਫਰਾਰ ਹੋਣ ਦਾ ਪਤਾ ਚੱਲਿਆ ਹੈ। ਕੀ ਦੱਸਿਆ ਬੱਚੇ ਦੇ ਪਿਤਾ ਨੇ ਅੰਮ੍ਰਿਤਸਰ ਦੇ ਜਿਸ ਗੁਰੂ ਨਾਨਕ ਦੇਵ ਹਸਪਤਾਲ ਵਿਚੋਂ ਇਕ ਅਣਪਛਾਤੀ ਔਰਤ ਵਲੋਂ ਚਾਰ ਦਿਨਾਂ ਦੇ ਨਵ-ਜੰਮੇ ਬੱਚੇ ਲੈ ਕੇ ਫਰਾਰ ਹੋਣ ਦਾ ਘਟਨਾਕ੍ਰਮ ਵਾਪਰਿਆ ਹੈ ਸਬੰਧੀ ਜਾਣਕਾਰੀ ਦਿੰਦਿਆਂ ਬੱਚੇ ਦੇ ਪਿਤਾ ਲਵਪ੍ਰੀਤ ਸਿੰਘ ਦੇ ਬੱਚੇ ਦੀ ਮਾਤਾ ਰਾਣੀ ਕੌਰ ਨੇ ਦੱਸਿਆ ਕਿ ਕੁੱਝ ਦਿਨਾਂ ਤੋਂ ਇਕ ਔਰਤ ਵਾਰਡ ਵਿਚ ਆ ਰਹੀ ਸੀ। ਜਿਸਨੇ ਕੁੱਝ ਦਿਨਾਂ ਵਿਚ ਗੱਲਬਾਤ ਰਾਹੀਂ ਮੇਲਜੋਲ ਵਧਾ ਲਿਆ ਤੇ ਬੱਚੇ ਦੇ ਨੇੜੇ ਰਹਿਣ ਲੱਗੀ ਅਤੇ ਫਿਰ ਬੱਚੇ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਦਿਖਾ ਕੇ ਕਹਿਣ ਦਾ ਆਖ ਕੇ ਬੱਚੇ ਲੈ ਕੇ ਫਰਾਰ ਹੋ ਗਈੇ। ਪੁਲਸ ਨੂੰ ਕਰ ਦਿੱਤੀ ਹੈ ਸਿ਼ਕਾਇਤ ਇਸ ਮਾਮਲੇ ਸਬੰਧੀ ਸਬੰਧਤ ਥਾਣੇ ਨੂੰ ਵੀ ਦੱਸ ਦਿੱਤਾ ਗਿਆ ਹੈ, ਜਿਸ ਵਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਪੁਲਸ ਵਲੋਂ ਬੱਚੇ ਨੂੰ ਲੈ ਕੇ ਫਰਾਰ ਹੋਣ ਵਾਲੀ ਮਹਿਲਾ ਦੀ ਪਛਾਣ ਕਰਨ ਅਤੇ ਉਸਨੂੰ ਗ੍ਰਿਫ਼ਤਾਰ ਕਰਨ ਲਈ ਹਸਪਤਾਲ ਕੰਪਲੈਕਸ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਕੀ ਆਖਿਆ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਔਰਤ ਪਹਿਲਾਂ ਹੀ ਵਾਰਡ ਵਿਚ ਆ ਰਹੀ ਸੀ ਅਤੇ ਯੋਜਨਾਬੱਧ ਤਰੀਕੇ ਨਾਲ ਘਟਨਾ ਨੂੰ ਅੰਜਾਮ ਦਿੱਤਾ । ਹਾਲਾਂਕਿ ਉਸ ਦੀ ਪਛਾਣ ਅਜੇ ਤੱਕ ਨਹੀਂ ਹੋਈ ਹੈ। ਪੁਲਸ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ । ਆਲੇ ਦੁਆਲੇ ਦੇ ਇਲਾਕਿਆਂ ਵਿਚ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ।
