post

Jasbeer Singh

(Chief Editor)

Patiala News

ਰੈਡੀਮੇਡ ਗਾਰਮੈਂਟ ਵਪਾਰ ਵਿੱਚ ਭਾਰੀ ਮੰਦੀ ਦਾ ਦੌਰ : ਨਰੇਸ਼ ਸਿੰਗਲਾ

post-img

ਰੈਡੀਮੇਡ ਗਾਰਮੈਂਟ ਵਪਾਰ ਵਿੱਚ ਭਾਰੀ ਮੰਦੀ ਦਾ ਦੌਰ : ਨਰੇਸ਼ ਸਿੰਗਲਾ ਪੰਜਾਬ ਸਰਕਾਰ ਟੈਕਸ ਵਿੱਚ ਦੇਵੇ ਛੋਟ ਚੰਡੀਗੜ੍ਹ : ਆਲ ਇੰਡੀਆ ਰੈਡੀਮੇਡ ਗਾਰਮੈਂਟ ਐਸੋਸੀਏਸ਼ਨ ਦੇ ਚੇਅਰਮੈਨ ਰਾਜੇਸ਼ ਜੀ, ਪੰਜਾਬ ਰੈਡੀਮੇਡ ਗਾਰਮੈਂਟ ਐਸੋਸੀਏਸ਼ਨ ਦੇ ਚੇਅਰਮੈਨ ਨਰੇਸ਼ ਸਿੰਗਲਾ ਅਤੇ ਪੰਜਾਬ ਦੇ ਪ੍ਰਧਾਨ ਮਨਤਾਰ ਸਿੰਘ ਮੱਕੜ ਵੱਲੋਂ ਪੰਜਾਬ ਦੇ ਵਪਾਰੀਆਂ ਨਾਲ ਇੱਕ ਭਰਵੀਂ ਮੀਟਿੰਗ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਚੇਅਰਮੈਨ ਸਿੰਗ਼ਲਾ ਨੇ ਕਿਹਾ ਕਿ ਦਸੰਬਰ ਮਹੀਨਾ ਹੋਣ ਦੇ ਬਾਵਜੂਦ ਅਤੇ ਸਰਦੀਆਂ ਦਾ ਸੀਜਨ ਘਟਣ ਕਰਕੇ ਗਾਰਮੈਂਟ ਵਪਾਰ ਵਿੱਚ ਭਾਰੀ ਮੰਦੀ ਦਾ ਦੌਰ ਚੱਲ ਰਿਹਾ ਹੈ, ਜਿਸ ਕਰਕੇ ਦੁਕਾਨਦਾਰਾਂ ਨੂੰ ਆਪਣਾ ਖਰਚਾ ਚਲਾਉਣਾ ਵੀ ਮੁਸ਼ਕਿਲ ਹੋਇਆ ਪਿਆ ਹੈ ਅਤੇ ਸ਼ੋ ਰੂਮਾਂ ਅਤੇ ਦੁਕਾਨਾਂ ਤੇ ਕੰਮ ਕਰਦੇ ਕਰਮਚਾਰੀਆਂ ਨੂੰ ਤਨਖਾਹਾਂ ਦੇਣੀਆਂ ਵੀ ਮੁਸ਼ਕਿਲ ਹੋਈਆਂ ਪਈਆਂ ਹਨ । ਕਿਉਂਕਿ ਕਈਂ ਦੁਕਾਨਦਾਰ ਸ਼ੋ ਰੂਮ ਤੇ ਦੁਕਾਨਾਂ ਕਿਰਾਏ ਉੱਪਰ ਲੈਕੇ ਚਲਾ ਰਹੇ ਹਨ। ਇਸ ਦੇ ਨਾਲ ਹੀ ਦੁਕਾਨਾਂ ਵਿੱਚ ਲੱਖਾਂ ਰੁਪਏ ਦਾ ਐਡਵਾਂਸ ਖਰੀਦ ਦਾ ਮਾਲ ਪਿਆ ਹੈ ਪਰ ਵਿਆਹ ਸ਼ਾਦੀਆਂ ਦਾ ਸੀਜਨ ਹੋਣ ਕਰਕੇ ਕੋਈ ਵੀ ਖਰੀਦਦਾਰ ਮਾਰਕੀਟ ਵਿੱਚ ਨਹੀਂ ਦਿਖ ਰਿਹਾ ਅਤੇ ਵਪਾਰੀਆਂ ਨੂੰ ਲੱਖਾਂ ਰੁਪਏ ਦਾ ਘਾਟਾ ਪੈ ਰਿਹਾ ਹੈ । ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਵਪਾਰ ਵਿੱਚ ਮੰਦੇ ਨੂੰ ਦੇਖਦੇ ਹੋਏ। ਪੰਜਾਬ ਅਤੇ ਕੇਂਦਰ ਸਰਕਾਰ ਰੈਡੀਮੇਡ ਵਪਾਰੀਆਂ ਨੂੰ ਟੈਕਸਾਂ ਵਿੱਚ ਛੋਟ ਦੇ ਕੇ ਵੱਡੀ ਰਾਹਤ ਪ੍ਰਦਾਨ ਕਰੇ, ਜਿਸ ਨਾਲ ਗਾਰਮੈਂਟ ਵਪਾਰੀ ਵਪਾਰ ਵਿੱਚ ਪੈ ਰਹੇ ਘਾਟੇ ਨੂੰ ਪੂਰਾ ਕਰ ਸਕਣ ।

Related Post