
Patiala News
0
ਮੋਟਰਸਾਈਕਲ ਤੇ ਟਰੱਕ ਵਿਚਾਲੇ ਟੱਕਰ ਵਿਚ ਹੋਈ ਪੁਲਸ ਮੁਲਾਜ਼ਮ ਦੀ ਮੌਤ
- by Jasbeer Singh
- September 16, 2024

ਮੋਟਰਸਾਈਕਲ ਤੇ ਟਰੱਕ ਵਿਚਾਲੇ ਟੱਕਰ ਵਿਚ ਹੋਈ ਪੁਲਸ ਮੁਲਾਜ਼ਮ ਦੀ ਮੌਤ ਬੱਸੀ ਪਠਾਣਾ : ਮੋਰਿੰਡਾ ਰੋਡ ’ਤੇ ਪੈਂਦੇ ਪਿੰਡ ਨੌਗਾਵਾਂ ਨੇੜੇ ਮੋਟਰਸਾਈਕਲ ਦੀ ਟਰੱਕ ਵਿਚਾਲੇ ਹੋਈ ਟੱਕਰ ਵਿਚ ਪੁਲਸ ਮੁਲਾਜਮ ਦੀ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ ਮ੍ਰਿਤਕ ਪੁਲਸ ਮੁਲਾਜ਼ਮ ਜਸਪ੍ਰੀਤ ਸਿੰਘ ਦਾ ਇੱਕ ਦਿਨ ਪਹਿਲਾਂ ਜਨਮ ਦਿਨ ਸੀ, ਜਿਸ ਦੀ ਸੜਕ ਹਾਦਸੇ ’ਚ ਦਰਦਨਾਕ ਮੌਤ ਹੋ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਜਸਪ੍ਰੀਤ ਸਿੰਘ ਆਪਣੇ ਮੋਟਰਸਾਈਕਲ ਤੇ ਜਦੋਂ ਪਿੰਡ ਨੌਗਾਵਾਂ ਕੋਲ ਪਹੁੰਚਿਆ ਤਾਂ ਟਰੱਕ ਬਿਨਾਂ ਲਾਈਟਾਂ ਅਤੇ ਇੰਡੀਕੇਟਰਾਂ ਤੋਂ ਖੜਾ ਸੀ, ਜਿਸ ਦੇ ਪਿੱਛੇ ਜਸਪ੍ਰੀਤ ਸਿੰਘ ਦਾ ਮੋਟਰਸਾਈਕਲ ਟਕਰਾ ਗਿਆ। ਇਸ ਹਾਦਸੇ ਵਿੱਚ ਜਸਪ੍ਰੀਤ ਸਿੰਘ ਦੀ ਮੌਤ ਹੋ ਗਈ । ਮਾਮਲੇ ਸਬੰਧ ਥਾਣਾ ਬਸੀ ਪਠਾਣਾਂ ਦੇ ਜਾਂਚ ਅਧਿਕਾਰੀ ਪਵਨ ਕੁਮਾਰ ਨੇ ਦੱਸਿਆ ਕਿ ਟਰੱਕ ਦੇ ਨਾਮਾਲੂਮ ਚਾਲਕ ਵਿਰੁੱਧ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ।