post

Admin

(Chief Editor)

Punjab

ਏ. ਐਸ. ਆਈ. ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

post-img

ਏ. ਐਸ. ਆਈ. ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਤਰਨ ਤਾਰਨ, 26 ਜੂਨ 2026 : ਪੰਜਾਬ ਦੇ ਜਿਲਾ ਤਰਨਤਾਰਨ (Tarn Taran) ਦੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਕੈਰੋਂ ਪੁਲਸ ਚੌਂਕੀ ਇੰਚਾਰਜ ਵਲੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ (Suicide) ਕਰ ਲਈ ਗਈ ਹੈ ।

ਕੌਣ ਹਨ ਇਹ ਏ. ਐਸ. ਆਈ.

ਮਿਲੀ ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਕੈਰੋਂ ਪੁਲਿਸ ਚੌਂਕੀ ਦੇ ਇੰਚਾਰਜ ਜਿਸ ਏ. ਐੱਸ. ਆਈ. (A. S. I.) ਪੱਧਰ ਦੇ ਅਧਿਕਾਰੀ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਦੀ ਪਛਾਣ ਏ. ਐਸ. ਆਈ. ਅਮਰਜੀਤ ਸਿੰਘ ਦੇ ਤੌਰ 'ਤੇ ਹੋਈ ਹੈ । ਅੰਮ੍ਰਿਤਸਰ ਦੇ ਰਹਿਣ ਵਾਲੇ ਅਮਰਜੀਤ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਹਾਲਾਂਕਿ ਅਜੇ ਤੱਕ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ।

ਕੈਰੋਂ ਚੌਂਕੀ ਵਿਚ ਤਾਇਨਾਤ ਸਨ ਪਿਛਲੇ ਚਾਰ ਮਹੀਨਿਆਂ ਤੋਂ

ਏ. ਐੱਸ. ਆਈ. ਅਮਰਜੀਤ ਸਿੰਘ ਕਰੀਬ 4 ਮਹੀਨਿਆਂ ਤੋਂ ਪੁਲਸ ਚੌਂਕੀ ਵਿੱਚ ਬਤੌਰ ਇੰਚਾਰਜ ਤਾਇਨਾਤ ਸਨ। ਉਨ੍ਹਾਂ ਨਾਲ ਚੌਂਕੀ ਵਿੱਚ ਤਿੰਨ ਹੋਰ ਮੁਲਾਜ਼ਮ ਵੀ ਤਾਇਨਾਤ ਸਨ । ਵੀਰਵਾਰ ਦੀ ਸ਼ਾਮ ਨੂੰ ਨਾਕਾਬੰਦੀ ਤੋਂ ਬਾਅਦ ਖਾਣਾ ਖਾ ਕੇ ਰਾਤ 9:30 ਵਜੇ ਉਹ ਆਪਣੇ ਕੁਆਰਟਰ ਵਿੱਚ ਗਏ, ਉੱਥੇ ਆਰਾਮ ਦੌਰਾਨ ਕਮਰੇ ਵਿੱਚੋਂ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ।

ਆਵਾਜ ਸੁਣਾਈ ਦੇਣ ਤੇ ਜਾ ਕੇ ਦੇਖਿਆ ਤਾਂ ਅਮਰਜੀਤ ਲਹੂ-ਲੁਹਾਨ ਪਏ ਸਨ

ਚੌਂਕੀ ਵਿੱਚ ਤਾਇਨਾਤ ਦੂਜੇ ਮੁਲਾਜ਼ਮ ਨੇ ਮੌਕੇ `ਤੇ ਜਾ ਕੇ ਦੇਖਿਆ ਕਿ ਏ. ਐੱਸ. ਆਈ. ਅਮਰਜੀਤ ਸਿੰਘ ਲਹੂ-ਲੁਹਾਨ ਪਏ ਸਨ ਅਤੇ ਉਨ੍ਹਾਂ ਦੇ ਹੱਥ ਵਿੱਚ ਉਨ੍ਹਾਂ ਦੀ ਸਰਵਿਸ ਪਿਸਤੌਲ ਸੀ । ਅਮਰਜੀਤ ਨੇ ਖ਼ੁਦ ਦੀ ਕਨਪਟੀ `ਤੇ ਪਿਸਤੌਲ ਰੱਖ ਕੇ ਗੋਲੀ ਚਲਾਈ ਜੋ ਉਨ੍ਹਾਂ ਦੀ ਮੌਤ ਦਾ ਕਾਰਨ ਬਣੀ । ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਰਵਿਸ਼ੇਰ ਸਿੰਘ ਮੌਕੇ `ਤੇ ਪਹੁੰਚੇ ਅਤੇ ਲਾਸ਼ (Corpse) ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ (Mortuary) ਵਿੱਚ ਰਖਵਾ ਦਿੱਤਾ ਹੈ ।

ਖੁਦ ਨੂੰ ਗੋਲੀ ਮਾਰਨ ਦੇ ਕਾਰਨਾਂ ਦਾ ਨਹੀਂ ਚੱਲ ਸਕਿਆ ਹਾਲੇ ਤੱਕ ਪਤਾ

ਏ. ਐੱਸ. ਆਈ. ਅਮਰਜੀਤ ਸਿੰਘ ਨੇ ਖ਼ੁਦ ਨੂੰ ਗੋਲੀ ਕਿਉਂ ਮਾਰੀ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ । ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਪੁਲਸ ਚੌਂਕੀ ਵਿੱਚ ਸਟਾਫ਼ ਦੀ ਕਮੀ ਕਾਰਨ ਏ. ਐੱਸ. ਆਈ. ਅਮਰਜੀਤ ਸਿੰਘ ਕਈ ਵਾਰ ਆਪਣੀ ਬਦਲੀ ਕਰਵਾਉਣ ਲਈ ਅਧਿਕਾਰੀਆਂ ਨੂੰ ਕਹਿ ਚੁੱਕੇ ਸਨ ।

Related Post

Instagram