
ਦੀਪਕ ਨਾਮੀ ਪੁੱਤ ਨੇ ਆਪਣੇ ਪਿਤਾ ਨੂੰ ਗੋਲੀ ਮਾਰ ਕੀਤਾ ਪਿਤਾ ਰੂਪੀ ਤੇਲ ਖਤਮ
- by Jasbeer Singh
- June 28, 2025

ਦੀਪਕ ਨਾਮੀ ਪੁੱਤ ਨੇ ਆਪਣੇ ਪਿਤਾ ਨੂੰ ਗੋਲੀ ਮਾਰ ਕੀਤਾ ਪਿਤਾ ਰੂਪੀ ਤੇਲ ਖਤਮ ਦਿੱਲੀ, 28 ਜੂਨ : ਭਾਰਤ ਦੇਸ਼ ਦੇ ਸੂਬੇ ਉਤਰਾਖੰਡ ਵਿਖੇ ਜੱਦੀ ਪਿੰਡ ਜਾਣ ਲਈ ਬੁੱਕ ਕੀਤੀ ਗਈ ਟ੍ਰੇਨ ਦੀ ਅਗਲੀ ਸੀਟ ਤੇ ਬੈਠਣ ਨੂੰ ਲੈ ਕੇ ਆਪਣੇ ਪਿਤਾ ਨਾਲ ਪੁੱਤਰ ਦੀ ਹੋਈ ਤਕਰਾਰ ਦੇ ਚਲਦਿਆਂ ਪੁੱਤਰ ਨੇ ਅਖੀਕਾਰ ਇਸ ਬਹਿਸਬਾਜੀ ਦੇ ਚਲਦਿਆਂ ਪਿਓ ਨੂੰ ਹੀ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਕਿਥੇ ਵਾਪਰੀ ਘਟਨਾ 26 ਸਾਲਾ ਨੌਜਵਾਨ ਵਲੋੋਂ ਆਪਣੇ ਪਿਤਾ ਨੂੰ ਗੋਲੀ ਮਾਰਨ ਕੇ ਮੌਤ ਦੇ ਘਾਟ ਉਤਾਰਨ ਦੀ ਇਹ ਘਟਨਾ ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਉਤਰੀ ਦਿੱਲੀ ਦੇ ਤਿਮਾਰਪੁਰ ਖੇਤਰ ਵਿਖੇ ਵਾਪਰੀ ਹੈ। ਕੌਣ ਹੈ ਜਿਸਨੇ ਆਪਣੇ ਹੀ ਪਿਤਾ ਨੂੰ ਮਾਰੀ ਗੋਲੀ ਪੁਲਸ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਜਿਸ 26 ਸਾਲਾ ਨੌਜਵਾਨ ਨੇ ਆਪਣੇ ਪਿਤਾ ਨੂੰ ਗੋਲੀ ਮਾਰੀ ਹੈ ਉਹ ਦੀਪਕ ਹੈ ਤੇ ਇਸ ਦੀਪਕ ਨੇ ਉਸਨੂੰ ਰੌਸ਼ਨ ਕਰਨ ਵਾਲੇ ਉਸ ਪਿਤਾ ਰੂਪੀ ਤੇਲ ਨੂੰ ਗੋਲੀ ਮਾਰ ਕੇ ਮੁਕਾ ਦਿੱਤਾ। ਪੁਲਸ ਵਲੋਂ ਦੀਪਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਨਾਲ ਹੀ ਘਟਨਾਕ੍ਰਮ ਨੂੰ ਅੰਜਾਮ ਦੇਣ ਸਮੇਂ ਵਰਤੀ ਗਈ ਬੰਦੂਕ ਅਤੇ 11 ਕਾਰਤੂਸ ਬਰਾਮਦ ਕੀਤੇ ਗਏ ਹਨ। ਕਦੋਂ ਵਾਪਰੀ ਇਹ ਮੰਦਭਾਗੀ ਘਟਨਾ ਦਿੱਲੀ ਦੇ ਉਤਰੀ ਪਾਸੇ ਤਿਮਾਰਪੁਰ ਵਿਖੇ ਜੋ ਪੁੱਤਰ ਵਲੋਂ ਪਿਤਾ ਨੂੰ ਗੋਲੀ ਮਾਰਨ ਦੀ ਘਟਨਾ ਵਾਪਰੀ ਹੈ ਇਹ ਘਟਨਾ ਵੀਰਵਾਰ ਸ਼ਾਮ ਨੂੰ ਕਰੀਬ 7.30 ਵਜੇ ਤਿਮਾਰਪੁਰ ਦੇ ਐਮ. ਐਸ. ਬਲਾਕ ਨੇੜੇ ਵਾਪਰੀ ਹੈ। ਜਿਸ ਸਮੇਂ ਘਟਨਾਕ੍ਰਮ ਵਾਪਰਿਆ ਪੁਲਸ ਮੁਲਾਜ਼ਮ ਗਸ਼ਤ ਕਰ ਰਹੇ ਸਨ ਤੇ ਗੋਲੀ ਚੱਲਣ ਦੀ ਆਵਾਜ਼ ਸੁਣਦਿਆਂ ਹੀ ਮੌਕੇ ’ਤੇ ਪਹੁੰਚ ਗਏ। ਖ਼ ਕੌਣ ਸਨ ਮੌਤ ਦੇ ਘਾਟ ਉਤਰਨ ਵਾਲੇ ਪੁੱਤਰ ਵਲੋਂ ਮੌਤ ਦੇ ਘਾਟ ਉਤਾਰੇ ਗਏ ਪਿਤਾ ਦਿੱਲੀ ਦੇ ਤਿਮਾਰਪੁਰ ਵਿਖੇ ਗੋਲੀ ਨਾਲ ਛੱਲੀ ਛੱਲੀ ਹੋਏ ਵਿਅਕਤੀ ਦੀ ਪਛਾਣ ਸੁਰੇਂਦਰ ਸਿੰਘ ਵਜੋਂ ਹੋਈ ਹੈ। ਸੁਰਿੰਦਰ ਸਿੰਘ ਇੱਕ ਰਿਟਾਇਰਡ ਸੀ. ਆਈ. ਐਸ. ਐਫ਼. ਸਬ-ਇੰਸਪੈਕਟਰ ਸਨ ਤੇ ਸੁਰਿੰਦਰ ਸਿੰਘ ਨੂੰ ਗੋਲੀ ਲੱਗਣ ਨਾਲ ਜ਼ਖ਼ਮੀ ਹੋਣ ਦੀ ਸੂਰਤ ਵਿਚ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਵਲੋਂ ਸੁਰਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।