
ਜਾਗਦੇ ਰਹੋ ਕਲੱਬ ਵੱਲੋਂ ਨਵੇਂ ਬਣੇ, ਡੀ.ਐੱਸ.ਪੀ. ਇੰਦਰਪ੍ਰੀਤ ਸਿੰਘ ਬਡੂੰਗਰ ਸਨਮਾਨਿਤ
- by Jasbeer Singh
- June 28, 2025

ਜਾਗਦੇ ਰਹੋ ਕਲੱਬ ਵੱਲੋਂ ਨਵੇਂ ਬਣੇ, ਡੀ.ਐੱਸ.ਪੀ. ਇੰਦਰਪ੍ਰੀਤ ਸਿੰਘ ਬਡੂੰਗਰ ਸਨਮਾਨਿਤ ਪਟਿਆਲਾ, 28 ਜੂਨ : ਜਾਗਦੇ ਰਹੋ ਕਲੱਬ ਵੱਲੋਂ ਪਦਉੱਨਤ ਹੋਏ,ਡੀ.ਐੱਸ.ਪੀ. ਇੰਦਰਪ੍ਰੀਤ ਸਿੰਘ ਬਡੂੰਗਰ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਸੀਨਰੀ ਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਪਹਿਲਾਂ ਇੰਦਰਪ੍ਰੀਤ ਸਿੰਘ ਬਡੂੰਗਰ ਇੰਸਪੈਕਟਰ ਬਤੌਰ ਫਤਹਿਗੜ੍ਹ ਸਾਹਿਬ ਵਿਖੇ,ਆਪਣੀਆਂ ਸੇਵਾਵਾਂ ਨਿਭਾ ਰਹੇ ਸਨ।ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ 70 ਡੀ.ਐੱਸ.ਪੀ.ਨਿਯੁਕਤ ਕੀਤੇ ਗਏ ਹਨ।ਜਿਨ੍ਹਾਂ ਵਿੱਚੋਂ ਇੱਕ ਡੀ.ਐੱਸ.ਪੀ.ਇੰਦਰਪ੍ਰੀਤ ਸਿੰਘ ਬਡੂੰਗਰ ਹਨ।ਇਸ ਮੌਕੇ ਨਵੇਂ ਬਣੇ, ਡੀ.ਪੀ.ਐੱਸ. ਇੰਦਰਪ੍ਰੀਤ ਸਿੰਘ ਬਡੂੰਗਰ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ।ਯੁੱਧ ਨਸਿਆਂ ਵਿਰੁੱਧ ਪੰਜਾਬ ਸਰਕਾਰ ਦਾ ਬਹੁਤ ਚੰਗਾ ਉਪਰਾਲਾ ਹੈ।ਜਿਸ ਨਾਲ ਨਸਾਂ ਰੋਕਿਆ ਜਾ ਸਕਦਾ ਹੈ।ਜਾਗਦੇ ਰਹੋ ਕਲੱਬ ਦੀ ਸਲਾਘਾ ਕਰਦਿਆਂ ਆਖਿਆ ਕਿ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਆਪਣੇ ਆਪ ਵਿੱਚ ਇੱਕ ਸੰਸਥਾ ਹੈ।ਜੋ ਦਿਨ ਰਾਤ ਇੱਕ ਕਰਕੇ ਸਮਾਜ ਭਲਾਈ ਦੇ ਕਾਰਜ ਕਰ ਰਹੇ ਹਨ।ਇਨ੍ਹਾਂ ਦੀ ਸਭ ਤੋਂ ਵੱਡੀ ਸੇਵਾ ਖੂਨਦਾਨ ਕੈਂਪਾਂ ਦੀ ਹੈ,ਜਿਸ ਨਾਲ ਅਨੇਕਾਂ ਲੋੜਵੰਦਾਂ ਮਰੀਜਾਂ ਦਾ ਭਲਾ ਹੁੰਦਾ ਹੈ।ਇਸ ਮੌਕੇ ਸਾਬਕਾ ਪ੍ਰਧਾਨ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ,ਡੀ.ਐੱਸ.ਪੀ. ਇੰਦਰਪ੍ਰੀਤ ਸਿੰਘ ਬਡੂੰਗਰ,ਸਮਸ਼ੇਰ ਸਿੰਘ ਬਡੂੰਗਰ,ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਗੁਰਮੁੱਖ ਸਿੰਘ,ਕਰਮ ਚੰਦ ਜਨਵਾਦੀ,ਬਲਦੇਵ ਸਿੰਘ,ਦਿਲਪ੍ਰੀਤ ਸਿੰਘ,ਕਰਮਵੀਰ ਸਿੰਘ,ਅਤੇ ਹਰਕ੍ਰਿਸ਼ਨ ਸਿੰਘ ਸੁਰਜੀਤ ਹਾਜਰ ਸੀ।
Related Post
Popular News
Hot Categories
Subscribe To Our Newsletter
No spam, notifications only about new products, updates.