
ਪੰਜਾਬੀ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਸਾਇੰਸ ਅਤੇ ਡਰੱਗ ਖੋਜ ਵਿਭਾਗ ਵੱਲੋਂ ਦਵਾਈਆਂ ਦੇ ਦੁਰ-ਪ੍ਰਭਾਵਾਂ ਬਾਰੇ ਕਰਵਾਇਆ
- by Jasbeer Singh
- September 20, 2024

ਪੰਜਾਬੀ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਸਾਇੰਸ ਅਤੇ ਡਰੱਗ ਖੋਜ ਵਿਭਾਗ ਵੱਲੋਂ ਦਵਾਈਆਂ ਦੇ ਦੁਰ-ਪ੍ਰਭਾਵਾਂ ਬਾਰੇ ਕਰਵਾਇਆ ਗਿਆ ਵਿਸ਼ੇਸ਼ ਭਾਸ਼ਣ ਪਟਿਆਲਾ, 20 ਸਤੰਬਰ : ਪੰਜਾਬੀ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਸਾਇੰਸ ਅਤੇ ਡਰੱਗ ਖੋਜ ਵਿਭਾਗ ਵੱਲੋਂ ਦਵਾਈਆਂ ਦੇ ਦੁਰ-ਪ੍ਰਭਾਵਾਂ (ਐਡਵਰਸ ਡਰੱਗ ਰਿਐਕਸ਼ਨ) ਸੰਬੰਧੀ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। 'ਭਾਰਤ ਵਿੱਚ ਮਰੀਜ਼ਾਂ ਦੀ ਸੁਰੱਖਿਆ ਲਈ ਐਡਵਰਸ ਡਰੱਗ ਰਿਐਕਸ਼ਨ (ਏ.ਡੀ.ਆਰ) ਰਿਪੋਰਟਿੰਗ ਕਲਚਰ ਦਾ ਨਿਰਮਾਣ' ਵਿਸ਼ੇ ਉੱਤੇ ਇਹ ਭਾਸ਼ਣ ਪੈਰੇਕਸਲ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਮੋਹਾਲੀ ਜੋ ਕਿ ਫਾਰਮਾਕੋਵਿਜੀਲੈਂਸ ਤੋਂ ਪੁੱਜੇ ਡਾ. ਹਿਮਾਂਸ਼ੂ ਬਾਂਸਲ ਵੱਲੋਂ ਦਿੱਤਾ ਗਿਆ । ਵਿਭਾਗ ਮੁਖੀ ਡਾ. ਗੁਲਸ਼ਨ ਬਾਂਸਲ ਨੇ ਦੱਸਿਆ ਕਿ ਇਹ ਭਾਸ਼ਣ ਭਾਰਤ ਸਰਕਾਰ ਵੱਲੋਂ ਲਗਾਤਾਰ ਚੌਥੇ ਸਾਲ ਚੱਲ ਰਹੇ 2024 ਦੇ ਨੈਸ਼ਨਲ ਫਾਰਮਾਕੋਵਿਜੀਲੈਂਸ ਹਫ਼ਤੇ ਤਹਿਤ ਆਯੋਜਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦਵਾਈਆਂ ਦੇ ਦੁਰ-ਪ੍ਰਭਾਵਾਂ ਸੰਬੰਧੀ ਚੇਤੰਨਤਾ ਪੈਦਾ ਕਰਨ ਲਈ ਇਹ ਹਫ਼ਤਾ ਮਨਾਇਆ ਜਾਂਦਾ ਹੈ । ਡਾ. ਹਿਮਾਂਸ਼ੂ ਬਾਂਸਲ, ਨੇ ਪੈਰੇਕਸਲ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਮੋਹਾਲੀ ਜੋ ਕਿ ਫਾਰਮਾਕੋਵਿਜੀਲੈਂਸ ਦੇ ਖੇਤਰ ਵਿੱਚ ਇੱਕ ਪ੍ਰਮੁੱਖ ਅਥਾਰਟੀ, ਦੇ ਹਵਾਲੇ ਨਾਲ਼ ਆਪਣੇ ਅਨੁਭਵ ਸਾਂਝੇ ਕਰਦਿਆਂ ਇਸ ਵਿਸ਼ੇ ਦੇ ਵੱਖ-ਵੱਖ ਪੱਖਾਂ ਬਾਰੇ ਗੱਲ ਕੀਤੀ। ਉਨ੍ਹਾਂ ਐਡਵਰਸ ਡਰੱਗ ਰਿਐਕਸ਼ਨ (ਏ.ਡੀ.ਆਰ.) ਬਾਰੇ ਗਹਿਰਾਈ ਨਾਲ਼ ਵਿਸ਼ਲੇਸ਼ਣ ਕਰਦਿਆਂ ਵਿਚਾਰ ਪ੍ਰਗਟਾਏ । ਡੀਨ ਖੋਜ ਪ੍ਰੋ. ਏ. ਕੇ. ਤਿਵਾੜੀ ਵੱਲੋਂ ਵੀ ਇਸ ਮੌਕੇ ਸੰਬੋਧਨ ਕਰਦਿਆਂ ਇਸ ਵਿਸ਼ੇ ਬਾਰੇ ਅਹਿਮ ਟਿੱਪਣੀਆਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਇਸ ਵਿਸ਼ੇ ਉੱਤੇ ਗੱਲ ਕਰ ਦੀ ਅਹਿਮ ਲੋੜ ਹੈ ।