

ਅਮਲ ਸੁਸਾਇਟੀ ਦੀ ਹੋਈ ਇੱਕ ਵਿਸ਼ੇਸ਼ ਬੈਠਕ ਨਾਭਾ 16 ਜੂਨ : ਸਥਾਨਕ ਅਲਹੋਰਾ ਗੇਟ ਸ਼ਮਸ਼ਾਨ ਘਾਟ ਦਾ ਰੱਖ ਰਖਾਵ ਕਰਨ ਵਾਲੀ ਅਮਲ ਸੁਸਾਇਟੀ ਦੀ ਇੱਕ ਵਿਸ਼ੇਸ਼ ਬੈਠਕ ਸੁਸਾਇਟੀ ਦੇ ਪ੍ਰਧਾਨ ਬਲਜੀਤ ਸਿੰਘ ਖਹਿਰਾ ਦੀ ਪ੍ਰਧਾਨਗੀ ਹੇਠ ਹੋਈ । ਇਸ ਬੈਠਕ ਵਿੱਚ ਸਭ ਤੋਂ ਪਹਿਲਾਂ ਅਹਿਮਦਾਬਾਦ ਹਵਾਈ ਹਾਦਸੇ ਵਿੱਚ ਮਾਰੇ ਗਏ ਪੀੜਤਾਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ । ਅੱਜ ਦੀ ਬੈਠਕ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਕਮਿਊਨਿਟੀ ਹਾਲ ਵਿੱਚ ਵਧੀ ਗਰਮੀ ਕਾਰਨ ਉਸ ਵਿੱਚ ਏਅਰ ਕੰਡੀਸ਼ਨ ਲਗਵਾਏ ਜਾਣ ਅਤੇ ਇਹ ਮਤਾ ਵੀ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ ਕਿ. ਸੋਸਾਇਟੀ ਦੇ ਮੁੱਖ ਦਫਤਰ ਵਿੱਚ ਵੀ ਇੱਕ ਏਅਰ ਕੰਡੀਸ਼ਨ ਲਗਾਇਆ ਜਾਵੇਗਾ । ਇਸ ਮੌਕੇ ਸੋਸਾਇਟੀ ਦੇ ਸਕੱਤਰ ਛੱਜੂ ਲਾਲ ਸਿੰਘੀ ਨੇ ਪਿਛਲੇ ਮਹੀਨੇ ਦਾ ਲੇਖਾ ਜੋਖਾ ਸੋਸਾਇਟੀ ਦੇ ਐਗਜੈਕਟਿਵ ਮੈਂਬਰਾਂ ਦੇ ਸਾਹਮਣੇ ਰੱਖਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਸਾਇਟੀ ਦੇ ਸਰਪ੍ਰਸਤ ਮੇਜਰ ਰਣਜੀਤ ਸਿੰਘ ਸੰਧੂ, ਕੈਸ਼ੀਅਰ ਸੁਖਵਿੰਦਰ ਸਿੰਘ ਐਸਡੀਓ, ਪ੍ਰੈਸ ਸਕੱਤਰ ਕਰਮਜੀਤ ਸਿੰਘ ਮਹਿਰਮ, ਨਾਭਾ ਪਬਲਿਕ ਸਕੂਲ ਦੇ ਨਿਰਦੇਸ਼ਕ ਐਸ ਐਸ ਬੇਦੀ, ਗੁਰਜਿੰਦਰ ਸਿੰਘ ਰਿਟਾ ਸੁਪਰਡੈਟ, ਅਜੀਤ ਸਿੰਘ ਖਹਿਰਾ, ਬਰਿੰਦਰ ਪਾਲ ਸਿੰਘ ਨਾਭਾ, ਨਰਿੰਦਰ ਢੀੰਗਰਾ, ਪਰਵੀਨ ਮਿੱਤਲ ਗੋਗੀ, ਡੀਐਸ ਹਰਜਾਈ, ਕੈਪਟਨ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ ।