post

Admin

(Chief Editor)

Haryana News

ਤੇਜ ਰਫ਼ਤਾਰ ਟਰੱਕ ਨੇ ਪੁਲਸ ਨਾਕਾ ਤੋੜ ਹੋਮਗਾਰਡ ਜਵਾਨ ਨੂੰ ਮਾਰੀ ਟੱਕਰ

post-img

ਤੇਜ ਰਫ਼ਤਾਰ ਟਰੱਕ ਨੇ ਪੁਲਸ ਨਾਕਾ ਤੋੜ ਹੋਮਗਾਰਡ ਜਵਾਨ ਨੂੰ ਮਾਰੀ ਟੱਕਰ ਗੁਰੂਗ੍ਰਾਮ, 3 ਜੂਨ 2026 : ਹਰਿਆਣਾ (Haryana) ਦੇ ਸ਼ਹਿਰ ਗੁਰੂਗ੍ਰਾਮ ਵਿਖੇ ਇਕ ਤੇਜ ਰਫ਼ਤਾਰ ਟਰੱਕ (High-speed truck) ਨੇ ਜਿਥੇ ਪੁਲਸ ਨਾਕਾ ਤੋੜ ਦਿੱਤਾ, ਉੇੇਥੇ ਹੀ ਹੋਮਗਾਰਡ ਜਵਾਨ (Home Guardsmen) ਨੂੰ ਟੱਕਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ।ਕਦੋਂ ਵਾਪਰੀ ਇਹ ਘਟਨਾਮਿਲੀ ਜਾਣਕਾਰੀ ਅਨੁਸਾਰ ਗੁਰੂਗ੍ਰਾਮ ਵਿੱਚ ਇੱਕ ਤੇਜ਼ ਰਫ਼ਤਾਰ ਟਰੱਕ ਜਿਸਨੇ ਇੱਕ ਪੁਲਸ ਨਾਕਾਬੰਦੀ ਨੂੰ ਤੋੜਦਿਆਂ ਇੱਕ ਹੋਮ ਗਾਰਡ ਜਵਾਨ ਨੂੰ ਟੱਕਰ ਮਾਰ ਕੇ ਮੌਤ (Death) ਦੇ ਘਾਟ ਉਤਾਰ ਦਿੱਤਾ ਹੈ ਵਾਲੀ ਇਹ ਘਟਨਾ ਪੁਲਸ ਦੇ ਅਨੁਸਾਰ ਮੰਗਲਵਾਰ ਰਾਤ ਲਗਭਗ 11 : 30 ਵਜੇ ਸੈਕਟਰ-65 ਵਿੱਚ ਵਰਲਡ ਮਾਰਕ ਮਾਲ ਦੇ ਨੇੜੇ ਵਾਪਰੀ, ਜਿੱਥੇ ਪੁਲਸ ਕਰਮਚਾਰੀ ਡਿਊਟੀ `ਤੇ ਤਾਇਨਾਤ ਸਨ ।ਕੌਣ ਹੈ ਇਹ ਹੋਮ ਗਾਰਡ ਜਵਾਨਚਸ਼ਮਦੀਦਾਂ ਦੇ ਅਨੁਸਾਰ ਟਰੱਕ ਨੇ ਚੌਕੀ ਨੂੰ ਤੋੜ ਕੇ ਹੋਮ ਗਾਰਡ ਜਵਾਨ ਸੰਦੀਪ ਕੁਮਾਰ ਨੂੰ ਟੱਕਰ ਮਾਰ ਦਿੱਤੀ । ਘਟਨਾ ਵਿੱਚ ਇੱਕ ਪੁਲਸ ਗੱਡੀ ਨੂੰ ਵੀ ਨੁਕਸਾਨ ਪਹੁੰਚਿਆ । ਅਧਿਕਾਰੀਆਂ ਨੇ ਦੱਸਿਆ ਕਿ ਭਿਵਾਨੀ ਜਿਲ੍ਹੇ ਦੇ ਲਿਵਾਸੀ ਪਿੰਡ ਦੇ ਰਹਿਣ ਵਾਲੇ ਸੰਦੀਪ ਕੁਮਾਰ (Sandeep Kumar) ਨੂੰ ਤਿੰਨ ਦਿਨ ਪਹਿਲਾਂ ਹੀ ਭਿਵਾਨੀ ਤੋਂ ਗੁਰੂਗ੍ਰਾਮ ਤਬਦੀਲ ਕੀਤਾ ਗਿਆ ਸੀ ।ਪੁਲਸ ਨੇ ਟਰੱਕ ਕਰ ਲਿਆ ਹੈ ਜਬਤਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਘਟਨਾ ਤੋਂ ਬਾਅਦ ਡਿਊਟੀ `ਤੇ ਮੌਜੂਦ ਪੁਲਸ ਅਧਿਕਾਰੀਆਂ ਨੇ ਡਰਾਈਵਰ ਨੂੰ ਫੜਨ ਦੀ ਕੋਸਿ਼ਸ਼ ਕੀਤੀ ਪਰ ਉਹ ਗੱਡੀ ਛੱਡ ਕੇ ਮੌਕੇ ਤੋਂ ਭੱਜ ਗਿਆ । ਅਧਿਕਾਰੀ ਨੇ ਕਿਹਾ ਕਿ ਟਰੱਕ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਡਰਾਈਵਰ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ (Raid) ਕੀਤੀ ਜਾ ਰਹੀ ਹੈ ।

Related Post

Instagram