
ਜਣੇਪਾ ਕਰਵਾਉਣ ਆਈ ਔਰਤ ਦੇ ਪੇਟ ਵਿਚੋਂ ਨਿਕਲੀ ਟਾਂਕੇ ਲਗਾਉਣ ਵਾਲੀ ਪਿੰਨ
- by Jasbeer Singh
- January 6, 2025

ਜਣੇਪਾ ਕਰਵਾਉਣ ਆਈ ਔਰਤ ਦੇ ਪੇਟ ਵਿਚੋਂ ਨਿਕਲੀ ਟਾਂਕੇ ਲਗਾਉਣ ਵਾਲੀ ਪਿੰਨ ਰੀਵਾ : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ ਦੇ ਰੀਵਾ ਤੋਂ ਸ਼ਹਿਰ ਵਿਖੇ ਬਣੇ ਸੰਜੇ ਗਾਂਧੀ ਹਸਪਤਾਲ ਵਲੋਂ ਜਿਸ ਔਰਤ ਦਾ ਅੱਜ ਤੋਂ ਦੋ ਸਾਲ ਪਹਿਲਾਂ ਜਣੇਪਾ ਕਰਨ ਵਾਲੇ ਅਪ੍ਰੇਸ਼ਨ ਕੀਤਾ ਗਿਆ ਸੀ ਦਾ ਮੁੜ ਜਣੇਪਾ ਕਰਨ ਦੌਰਾਨ ਟਾਂਕੇ ਲਗਾਉਣ ਵਾਲੀ ਪਿੰਨ ਬਰਾਮਦ ਹੋਈ, ਜਿਸ ਤੋਂ ਹਸਪਤਾਲ ਪ੍ਰਬੰਧਕਾਂ ਦੀ ਕਾਰਗੁਜ਼ਾਰੀ ਦਾ ਵੀ ਪਤਾ ਲੱਗਿਆ ਹੈ । ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਡਿਲੀਵਰੀ ਦੌਰਾਨ ਨਵਜੰਮੇ ਬੱਚੇ ਨੂੰ ਇਸ ਪਿੰਨ ਨਾਲ ਸੱਟ ਲੱਗੀ ਹੈ ਅਤੇ ਉਸ ਦੇ ਸਾਰੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਸਨ, ਜਿਸ ਕਾਰਨ ਡਾਕਟਰਾਂ ਨੇ ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਹੋਇਆ ਹੈ । ਜਿਕਰਯੋਗ ਹੈ ਕਿ ਰੀਵਾ ਦੇ ਘੋਘਰ ਇਲਾਕੇ ਦੀ ਰਹਿਣ ਵਾਲੀ ਹਿਨਾ ਖਾਨ ਦੀ ਪਹਿਲੀ ਡਿਲੀਵਰੀ 5 ਮਾਰਚ 2023 ਨੂੰ ਰੀਵਾ ਦੇ ਸੰਜੇ ਗਾਂਧੀ ਹਸਪਤਾਲ ਵਿੱਚ ਹੋਈ ਸੀ ਤੇ ਉਸ ਸਮੇਂ ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਸਨ। ਔਰਤ ਨੂੰ ਜਣੇਪੇ ਤੋਂ ਕੁਝ ਦਿਨਾਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ । ਘਰ ਆਉਣ ਤੋਂ ਬਾਅਦ ਔਰਤ ਨੂੰ ਪੇਟ ਦਰਦ ਹੋਣ ਲੱਗਾ, ਜਿਸ ਤੇ ਉਸ ਨੇ ਡਾਕਟਰਾਂ ਦੀ ਸਲਾਹ ਵੀ ਲਈ ਪਰ ਡਾਕਟਰਾਂ ਵਲੋਂ ਉਸ ਨੂੰ ਦਰਦ ਦਾ ਕਾਰਨ ਡਿਲਵਰੀ ਦੌਰਾਨ ਲਗਾਏ ਗਏ ਟਾਂਕੇ ਦੌਰਾਨ ਧਾਗੇ ਦਾ ਦਰਦ ਦੱਸਿਆ ਗਿਆ ਤੇ ਆਖਿਆ ਗਿਆ ਕਿ ਇਹ ਹੌਲੀ-ਹੌਲੀ ਗਲ ਜਾਵੇਗਾ । ਇਸ ਤਰ੍ਹਾਂ ਲਗਭਗ 2 ਸਾਲ ਬੀਤ ਗਏ ਅਤੇ ਔਰਤ ਦੀ ਦੂਜੀ ਡਿਲੀਵਰੀ ਦੀ ਤਰੀਕ ਆ ਗਈ । ਦੂਜੀ ਡਿਲੀਵਰੀ ਜਿ਼ਲ੍ਹਾ ਹਸਪਤਾਲ ਵਿੱਚ ਹੋਈ, ਇੱਥੇ ਡਿਲੀਵਰੀ ਦੇ ਦੌਰਾਨ ਡਾਕਟਰਾਂ ਨੂੰ ਬੱਚੇ ਦੇ ਨਾਲ ਇੱਕ ਪਿੰਨ ਮਿਲਿਆ, ਜਿਸ ਦੀ ਵਰਤੋਂ ਟਾਂਕੇ ਲਈ ਕੀਤੀ ਜਾਂਦੀ ਹੈ । ਇਸ ਪਿੰਨ ਨਾਲ ਨਾ ਸਿਰਫ ਔਰਤ ਨੂੰ ਸੱਟ ਲੱਗੀ ਸਗੋਂ ਉਸ ਦਾ ਨਵਜੰਮਿਆ ਬੱਚਾ ਵੀ ਜ਼ਖਮੀ ਹੋ ਗਿਆ । ਫਿਲਹਾਲ ਬੱਚੇ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ, ਜਦਕਿ ਬੱਚੇ ਦੀ ਮਾਂ ਸਿਹਤਮੰਦ ਹੈ । ਸਿਹਤ ਮੰਤਰੀ ਅਤੇ ਉਪ ਮੁੱਖ ਮੰਤਰੀ ਰਾਜੇਂਦਰ ਸ਼ੁਕਲਾ ਦਾ ਗ੍ਰਹਿ ਜਿ਼ਲ੍ਹਾ ਹੋਣ ਦੇ ਬਾਵਜੂਦ ਰੀਵਾ ਦੇ ਹਸਪਤਾਲਾਂ ਦੀ ਮਾੜੀ ਹਾਲਤ ਵਿੱਚ ਸੁਧਾਰ ਨਹੀਂ ਹੋ ਰਿਹਾ ਹੈ, ਜਦੋਂਕਿ ਉਪ ਮੁੱਖ ਮੰਤਰੀ ਜ਼ਿਲ੍ਹੇ ਦੇ ਹਸਪਤਾਲਾਂ ਨੂੰ ਸੁਧਾਰਨ ਲਈ ਲਗਾਤਾਰ ਯਤਨ ਕਰ ਰਹੇ ਹਨ ।