post

Jasbeer Singh

(Chief Editor)

Patiala News

ਅੰਗ ਦਾਨ ਪ੍ਰਚਾਰ ਅਤੇ ਪੰਜਾਬ ਵਿੱਚ ਸਰਕਾਰੀ ਟ੍ਰਾਂਸਪਲਾਂਟ ਸੇਵਾਵਾਂ ਦੀ ਸ਼ੁਰੂਆਤ ਵੱਲ ਇਕ ਕਦਮ

post-img

ਅੰਗ ਦਾਨ ਪ੍ਰਚਾਰ ਅਤੇ ਪੰਜਾਬ ਵਿੱਚ ਸਰਕਾਰੀ ਟ੍ਰਾਂਸਪਲਾਂਟ ਸੇਵਾਵਾਂ ਦੀ ਸ਼ੁਰੂਆਤ ਵੱਲ ਇਕ ਕਦਮ ਪਟਿਆਲਾ : ਗਵਰਨਮੈਂਟ ਮੈਡੀਕਲ ਕਾਲਜ (GMC) ਪਟਿਆਲਾ ਵੱਲੋਂ PGIMER ਚੰਡੀਗੜ੍ਹ – ROTTO ਨੌਰਥ ਦੇ ਸਹਿਯੋਗ ਨਾਲ "ਹੈਂਡਸ-ਆਨ ਕੈਡੇਵਰੀਕ ਵਰਕਸ਼ਾਪ : ਅਬਡੋਮਿਨਲ ਅੰਗ ਪ੍ਰਾਪਤੀ ਮਾਸਟਰਕਲਾਸ" 28 ਮਾਰਚ 2025 ਨੂੰ ਆਯੋਜਿਤ ਕੀਤੀ ਗਈ। ਇਸਦਾ ਮੁੱਖ ਉਦੇਸ਼ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਅੰਗ ਦਾਨ ਅਤੇ ਟ੍ਰਾਂਸਪਲਾਂਟ ਸੇਵਾਵਾਂ ਨੂੰ ਮਜ਼ਬੂਤ ਕਰਨਾ ਸੀ । ਵਰਕਸ਼ਾਪ ਡਾ. ਰਾਜਨ ਸਿੰਗਲਾ (ਡਾਇਰੈਕਟਰ ਪ੍ਰਿੰਸੀਪਲ, GMC ਪਟਿਆਲਾ, & ਚੈਅਰਪਰਸਨ, SOTTO ਪੰਜਾਬ) ਦੀ ਅਗਵਾਈ ਵਿੱਚ ਹੋਈ PGIMER ਚੰਡੀਗੜ੍ਹ ਦੇ ਰੈਨਲ ਟ੍ਰਾਂਸਪਲਾਂਟ ਸਰਜਰੀ ਵਿਭਾਗ ਦੇ ਡਾ. ਆਸ਼ਿਸ਼ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਨੇ ਚਿਕਿਤਸਾ ਵਿਦਿਆਰਥੀਆਂ ਅਤੇ ਵਿਸ਼ੇਸ਼ਗਿਆਨਾਂ ਨੂੰ ਮ੍ਰਿਤ ਦਾਤਾਵਾਂ ਤੋਂ ਅੰਗ ਪ੍ਰਾਪਤੀ ਦੀ ਪ੍ਰਕਿਰਿਆ ਤੇ ਵਿਅਕਤੀਗਤ ਤਜਰਬਾ ਪ੍ਰਦਾਨ ਕੀਤਾ । ਵਿਸ਼ੇਸ਼ਅਗਿਆਂ  ਨੇ ਦਿੱਤਾ ਅੰਗ ਦਾਨ ਪ੍ਰਚਾਰ, ਲੋਕ ਜਾਗਰੂਕਤਾ ਵਧਾਉਣ ਅਤੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਟ੍ਰਾਂਸਪਲਾਂਟ ਸੇਵਾਵਾਂ ਦੀ ਸ਼ੁਰੂਆਤ ਦੀ ਲੋੜ ਉਤੇ ਜ਼ੋਰ  ਇਹ ਵਰਕਸ਼ਾਪ ਡਾ. ਰਾਜਨ ਸਿੰਗਲਾ (ਡਾਇਰੈਕਟਰ ਪ੍ਰਿੰਸੀਪਲ, GMC ਪਟਿਆਲਾ, & ਚੈਅਰਪਰਸਨ, SOTTO ਪੰਜਾਬ) ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਡਾ. ਗਗਨੀਨ ਕੌਰ ਸੰਧੂ (ਨੋਡਲ ਅਫਸਰ, SOTTO ਪੰਜਾਬ) ਨੇ ਸੰਚਾਲਨ ਕੀਤਾ । ਵਿਸ਼ੇਸ਼ਅਗਿਆਂ  ਨੇ ਅੰਗ ਦਾਨ ਪ੍ਰਚਾਰ, ਲੋਕ ਜਾਗਰੂਕਤਾ ਵਧਾਉਣ ਅਤੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਟ੍ਰਾਂਸਪਲਾਂਟ ਸੇਵਾਵਾਂ ਦੀ ਸ਼ੁਰੂਆਤ ਦੀ ਲੋੜ ਉਤੇ ਜ਼ੋਰ ਦਿੱਤਾ। ਵਰਕਸ਼ਾਪ ਨੇ ਇਹ ਸੰਦੇਸ਼ ਦਿੱਤਾ ਕਿ ਕੈਡੇਵਰੀਕ ਅੰਗ ਦਾਨ ਸਰਵਜਨਿਕ ਸਿਹਤ ਦੇ ਹਿੱਤ ਵਿੱਚ ਇੱਕ ਮਹੱਤਵਪੂਰਨ ਕਦਮ ਹੈ, ਅਤੇ ਪੰਜਾਬ ਨੂੰ ਇਸ ਖੇਤਰ ਵਿੱਚ ਆਗੂ ਬਣਾਉਣ ਲਈ ਨਵੀਆਂ ਨੀਤੀਆਂ ਤੇ ਜ਼ੋਰ ਦਿੱਤਾ ਗਿਆ ।

Related Post