 
                                             ਨੌਜ਼ਵਾਨਾਂ ਤੇ ਅਚਾਨਕ ਡਿੱਗੇ ਏ. ਸੀ. ਕਾਰਨ ਇਕ ਦੀ ਮੌਤ ਦੂਸਰੇ ਦੀ ਹਾਲਤ ਗੰਭੀਰ
- by Jasbeer Singh
- August 19, 2024
 
                              ਨੌਜ਼ਵਾਨਾਂ ਤੇ ਅਚਾਨਕ ਡਿੱਗੇ ਏ. ਸੀ. ਕਾਰਨ ਇਕ ਦੀ ਮੌਤ ਦੂਸਰੇ ਦੀ ਹਾਲਤ ਗੰਭੀਰ ਦਿੱਲੀ : ਭਾਰਤ ਦੇਸ ਦੀ ਰਾਜਧਾਨੀ ਦਿੱਲੀ ਦੇ ਕਰੋਲ ਬਾਗ ਵਿਖੇ ਦੋ ਨੌਜਵਾਨਾਂ ਤੇ ਦੂਸਰੀ ਮੰਜਿ਼ਲ ਤੋਂ ਏ. ਸੀ. ਡਿੱਗਣ ਦੇ ਚਲਦਿਆਂ ਜਿਥੇ ਇਕ ਨੌਜਵਾਨ 18 ਸਾਲਾ ਜਿਤੇਸ਼ ਦੀ ਮੌਤ ਹੋ ਗਈ ਤੇ ਦੂਸਰਾ 17 ਸਾਲਾ ਨੌਜਵਾਨ ਪ੍ਰਾਂਸ਼ੂ ਜੋ ਕਿ ਹਸਪਤਾਲ ਵਿਖੇ ਦਾਖਲ ਹੈ ਦੀ ਹਾਲਤ ਗੰਭੀਰ ਬਣੀ ਹੋਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਕਰੀਬ 7 ਵਜੇ ਪੀ.ਐਸ.ਡੀ.ਬੀ.ਜੀ ਰੋਡ ‘ਤੇ ਇੱਕ ਨੌਜਵਾਨ ਉੱਪਰ ਏਸੀ ਦਾ ਆਊਟਡੋਰ ਯੂਨਿਟ ਡਿੱਗਣ ਦੀ ਸੂਚਨਾ ਮਿਲੀ। ਮੌਕੇ ’ਤੇ ਪੁੱਜਣ ਉਤੇ ਪਤਾ ਲੱਗਾ ਕਿ ਏਸੀ ਦਾ ਆਊਟਡੋਰ ਯੂਨਿਟ ਦੂਜੀ ਮੰਜ਼ਿਲ ਤੋਂ ਡਿੱਗਿਆ ਸੀ। ਜ਼ਖਮੀ ਨੌਜਵਾਨਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ 18 ਸਾਲਾ ਜਿਤੇਸ਼ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਿਤੇਸ਼ ਦਿੱਲੀ ਦੇ ਡੋਰੀਵਾਲ ਦਾ ਰਹਿਣ ਵਾਲਾ ਸੀ।ਪੁਲਸ ਨੇ ਦੱਸਿਆ ਕਿ ਦੂਜਾ 17 ਸਾਲਾ ਨੌਜਵਾਨ ਪ੍ਰਾਂਸ਼ੂ ਹਸਪਤਾਲ ‘ਚ ਦਾਖਲ ਹੈ, ਜੋ ਪਟੇਲ ਨਗਰ ਦਾ ਰਹਿਣ ਵਾਲਾ ਹੈ। ਪ੍ਰਾਂਸ਼ੂ ਫਿਲਹਾਲ ਕੋਈ ਬਿਆਨ ਦੇਣ ਦੀ ਸਥਿਤੀ ‘ਚ ਨਹੀਂ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਨੌਜਵਾਨ ਸਕੂਟਰ ਉਤੇ ਬੈਠਾ ਹੈ, ਜਦਕਿ ਦੂਜਾ ਖੜ੍ਹਾ ਹੈ। ਦੋਵੇਂ ਆਪਸ ਵਿੱਚ ਗੱਲਾਂ ਕਰ ਰਹੇ ਸਨ, ਜਦੋਂ ਇੱਕ ਏਸੀ ਦੋਵਾਂ ਨੌਜਵਾਨਾਂ ਦੇ ਸਿਰ ‘ਤੇ ਆ ਡਿੱਗਿਆ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                           
                                          
 
                      
                      
                      
                      
                     