post

Jasbeer Singh

(Chief Editor)

Patiala News

ਲੋਕਾਂ ਨੂੰ ਵਰਗਲਾਉਣ ਲਈ ਕੀਤਾ ਗਿਆ ਹੈ ਟਰੋਮਾ ਸੈਂਟਰ ਬਣਾਉਣ ਦਾ ਐਲਾਨ : ਗੁਰਤੇਜ ਸਿੰਘ ਢਿੱਲੋਂ

post-img

ਲੋਕਾਂ ਨੂੰ ਵਰਗਲਾਉਣ ਲਈ ਕੀਤਾ ਗਿਆ ਹੈ ਟਰੋਮਾ ਸੈਂਟਰ ਬਣਾਉਣ ਦਾ ਐਲਾਨ : ਗੁਰਤੇਜ ਸਿੰਘ ਢਿੱਲੋਂ ਕਿਹਾ : ਪੰਜਾਬ ਸਰਕਾਰ ਪਹਿਲਾ ਤੋਂ ਬਣੇ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਡਾਕਟਰਾਂ ਅਤੇ ਸਟਾਫ ਦੀ ਨਹੀਂ ਕਰ ਰਹੀ ਭਰਤੀ -ਜੇਕਰ ਨਹੀਂ ਸੰਭਾਲਿਆ ਜਾ ਰਿਹਾ ਸੁਪਰ ਸਪੈਸ਼ਲਿਟੀ ਹਸਪਤਾਲ,ਤਾਂ ਕੇਂਦਰ ਸਰਕਾਰ ਨੂੰ ਲਿਖ ਕੇ ਦੇ ਦੇਵੇ ਪਟਿਆਲਾ,10 ਸਤੰਬਰ(): ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਪੰਜਾਬ ਸਰਕਾਰ ਤੋਂ ਡਾਕਟਰ ਤਾਂ ਭਰਤੀ ਕੀਤੇ ਨਹੀਂ ਜਾ ਰਹੇ, ਉਤੋਂ 70 ਕਰੋੜ ਦੀ ਲਾਗਤ ਨਾਲ ਟਰੋਮਾ ਸੈਂਟਰ ਬਣਾਉਣ ਜਾ ਰਹੀ ਹੈ। ਇਹ ਸਾਰੇ ਪੰਜਾਬ ਸਰਕਾਰ ਦੇ ਪੈਸੇ ਖਾਉਣ ਦੇ ਢੰਗ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ. ਗੁਰਤੇਜ ਸਿੰਘ ਢਿੱਲੋਂ, ਸੂਬਾ ਕਾਰਜਕਾਰਨੀ ਮੈਂਬਰ, ਭਾਰਤੀ ਜਨਤਾ ਪਾਰਟੀ, ਪੰਜਾਬ ਅਤੇ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ, ਨਾਭਾ ਵੱਲੋਂ ਕੀਤਾ ਗਿਆ। ਸ. ਢਿੱਲੋ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਚੰਗੀ ਸਿਹਤ ਸੁਵਿਧਾਵਾਂ ਦੇਣ ਦੇ ਨਾਮ ਤੇ ਸਿਰਫ ਧੋਖਾ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਵੱਡੇ-ਵੱਡੇ ਦਾਅਵੇ ਤਾਂ ਕੀਤੇ ਜਾ ਰਹੇ ਹਨ, ਪਰ ਜਮੀਨੀ ਪੱਧਰ ਤੇ ਕੁੱਝ ਵੀ ਵਿਖਾਈ ਨਹੀਂ ਦੇ ਰਿਹਾ ਹੈ। ਆਪ ਸਰਕਾਰ ਵੱਲੋਂ ਮੁਹੱਲਾ ਕਲੀਨਿਕਾਂ ਨੂੰ ਖੋਲਣ ਅਤੇ ਐਬੂਲੈਂਸਾਂ ਨੂੰ ਲੋਕਾਂ ਦੀ ਸਹੂਲਤ ਲਈ ਹਰੀ ਝੰਡੀ ਦੇਣ ਦੀਆਂ ਵੱਡੀਆਂ-ਵੱਡੀਆਂ ਗੱਲਾਂ ਤਾਂ ਕੀਤੀਆਂ ਜਾਂਦੀਆਂ ਹਨ, ਜਦਕਿ ਰਜਿੰਦਰ ਹਸਪਤਾਲ ਵਿਖੇ ਬਣੇ ਸੁਪਰ ਸਪੈਸ਼ਲਿਟੀ ਹਸਪਤਾਲ ਦੀ ਕੋਈ ਸੁਧ ਤੱਕ ਨਹੀਂ ਲੈ ਰਿਹਾ। 5 ਨਵੰਬਰ, 2019 ਨੂੰ ਚਾਲੂ ਹੋਏ ਇਸ ਹਸਪਤਾਲ ਵਿੱਚ ਅਜੇ ਤੱਕ ਸਟਾਫ ਦੀ ਕਮੀ ਹੈ‌। ਡਾਕਟਰਾਂ ਅਤੇ ਤਕਨੀਕੀ ਮਾਹਰਾਂ ਦੇ ਨਾ ਹੋਣ ਦੇ ਚਲਦਿਆਂ ਇਥੇ ਮਸ਼ੀਨਰੀ ਖਰਾਬ ਹੋ ਰਹੀ ਹੈ, ਜਿਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ। ਸ. ਢਿੱਲੋਂ ਨੇ ਕਿਹਾ ਕਿ ਹੁਣ ਪੰਜਾਬ ਸਰਕਾਰ ਨੇ ਲੋਕਾਂ ਨੂੰ ਵਰਗਲਾਉਣ ਦਾ ਇੱਕ ਨਵਾਂ ਢੰਗ ਲੱਭ ਲਿਆ ਹੈ। ਰਜਿੰਦਰਾ ਹਸਪਤਾਲ ਵਿਖੇ ਡਾਕਟਰਾਂ ਦੀ ਭਰਤੀ ਦੀ ਜਗ੍ਹਾਂ 70 ਕਰੋੜ ਰੁਪਏ ਦੀ ਲਾਗਤ ਨਾਲ ਟਰੋਮਾ ਸੈਂਟਰ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਜਦ ਕਿ ਪਹਿਲਾਂ ਤੋਂ ਬਣੇ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਆਧੁਨਿਕ ਮਸ਼ੀਨਰੀ ਹੋਣ ਦੇ ਬਾਵਜੂਦ ਲੋਕਾਂ ਨੂੰ ਉਸ ਦਾ ਲਾਭ ਨਹੀਂ ਮਿਲ ਰਿਹਾ ਹੈ। ਕਰੀਬ 87 ਕਰੋੜ ਰੁਪਏ ਦੀ ਮਸ਼ੀਨਰੀ ਧੂਲ ਖਾ ਰਹੀ ਹੈ।ਉਨ੍ਹਾਂ ਕਿਹਾ ਕਿ ਅਗਰ ਪੰਜਾਬ ਸਰਕਾਰ ਤੋਂ ਇਹ ਸੁਪਰ ਸਪੈਸ਼ਲ ਹਸਪਤਾਲ ਨਹੀਂ ਸੰਭਾਲਿਆ ਜਾ ਰਿਹਾ ਤਾਂ ਉਹ ਇਸ ਸਬੰਧੀ ਕੇਂਦਰ ਸਰਕਾਰ ਨੂੰ ਲਿਖ ਕੇ ਦੇ ਦੇਵੇ ਤਾਂ ਕਿ ਕੇਂਦਰ ਸਰਕਾਰ ਵੱਲੋਂ ਇੱਥੇ ਚੰਗੇ ਡਾਕਟਰਾਂ ਨੂੰ ਤੈਨਾਤ ਕਰਕੇ ਲੋਕਾਂ ਦਾ ਇਲਾਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 2017 ਵਿੱਚ ਕਾਂਗਰਸ ਸਰਕਾਰ ਅਤੇ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਸਿਹਤ ਮੰਤਰੀ ਪਟਿਆਲਾ ਦਿਹਾਤੀ ਦਾ ਹੋਣ ਦੇ ਬਾਵਜੂਦ ਇਸ ਸੁਪਰ ਸਪੈਸ਼ਲਿਟੀ ਹਸਪਤਾਲ ਦੀ ਕਿਸੇ ਨੇ ਸੁਧ ਨਹੀਂ ਲਈ ਹੈ। ਜਦ ਕਿ ਮੌਜੂਦਾ ਸਿਹਤ ਮੰਤਰੀ ਤਾਂ ਖੁਦ ਇੱਕ ਡਾਕਟਰ ਹਨ, ਪਰ ਫਿਰ ਵੀ ਉਹ ਪੰਜਾਬ ਦੇ ਲੋਕਾਂ ਨੂੰ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਮਿਲਨ ਵਾਲੀਆਂ ਸਹੂਲਤਾਂ ਤੋਂ ਦੂਰ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਜਦ ਤੱਕ ਪੰਜਾਬ ਸਰਕਾਰ ਵਲੋਂ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਡਾਕਟਰਾਂ ਨੂੰ ਤੈਨਾਤ ਨਹੀਂ ਕੀਤੀ ਜਾਂਦੀ, ਉਦੋਂ ਤੱਕ ਉਨ੍ਹਾਂ ਵੱਲੋਂ ਟਰੋਮਾ ਸੈਂਟਰ ਨਹੀਂ ਬਣਾਉਣ ਦਿੱਤਾ ਜਾਵੇਗਾ ਅਤੇ ਜੰਗੀ ਪੱਧਰ ਤੇ ਧਰਨਾ ਦਿੱਤਾ ਜਾਵੇਗਾ ਸੁਪਰ ਸਪੈਸ਼ਲੀ ਹਸਪਤਾਲ ਲਈ ਕੇਂਦਰ ਤੋਂ ਲਿਆਂਦੀ ਸੀ 150 ਕਰੋੜ ਰੁਪਏ ਦੀ ਗਰਾਂਟ ਸ. ਗੁਰਤੇਜ ਸਿੰਘ ਢਿੱਲੋਂ ਨੇ ਦੱਸਿਆ ਕਿ 2015 ਵਿੱਚ ਸੁਪਰ ਸਪੈਸ਼ਲਿਟੀ ਹਸਪਤਾਲ ਬਣਾਉਣ ਲਈ ਉਨ੍ਹਾਂ ਵੱਲੋਂ ਕੇਂਦਰ ਸਰਕਾਰ ਤੋਂ 150 ਕਰੋੜ ਰੁਪਏ ਦੀ ਗਰਾਂਟ ਲਿਆਂਦੀ ਗਈ ਸੀ ਅਤੇ ਜੇਕਰ ਪੰਜਾਬ ਸਰਕਾਰ ਦਾ ਰਵਈਆ ਅਜਿਹਾ ਹੀ ਰਿਹਾ ਤਾਂ ਉਹ ਜਲਦ ਹੀ ਕੇਂਦਰੀ ਸਿਹਤ ਮੰਤਰੀ ਨੂੰ ਮਿਲ ਕੇ ਸੁਪਰ ਸਪੈਸ਼ਲਿਟੀ ਹਸਪਤਾਲ ਨੂੰ ਪੀਜੀਆਈ ਦੇ ਅਧੀਨ ਲਿਆਉਣ ਦੀ ਮੰਗ ਕਰਨਗੇ ਤਾਂ ਜੋ ਲੋਕਾਂ ਨੂੰ ਇਸ ਹਸਪਤਾਲ ਦਾ ਲਾਭ ਮਿਲ ਸਕੇ।

Related Post