

ਇੱਕ ਰੁੱਖ ਮਨੁੱਖਤਾ ਦੇ ਨਾਮ ਸੁਧਾਰ ਸਭਾ ਸ੍ਰੀ ਕੇਦਾਰ ਨਾਥ ਰਜਿ: ਮੱਥੁਰਾ ਕਾਲੋਨੀ ਵਲੋਂ ਸੂਰਜ ਅਤੇ ਗੰਗਾ ਦੀ ਮੈਰਿਜ ਐਨਵਰਸੀ ਮੌਕੇ ਕੇਕ ਕੱਟਿਆ ਗਿਆ ਅਤੇ ਨਿੰਮ, ਬਿੱਲ ਪੱਤਰ ਦੇ ਰੁੱਖ ਲਗਾਏ ਗਏ। ਅੰਜੂ ਪਤਨੀ ਜੁਗਲ ਕਿਸ਼ੋਰ (ਮੰਦਿਰ ਦੇ ਸਕਿਉਰਟੀ ਗਾਰਡ) ਦਾ ਜਨਮ ਦਿਨ ਮਨਾਇਆ ਗਿਆ ਅਤੇ ਕੇਕ ਕੱਟਿਆ ਗਿਆ ਅਤੇ ਬੱਚਿਆਂ ਨੂੰ ਚੋਕਲੇਟ, ਚਿਪਸ ਆਦਿ ਵੰਡਿਆ ਗਿਆ। ਮੰਦਿਰ ਵਿੱਚ ਆਰਤੀ ਉਪਰੰਤ ਖੀਰ ਦਾ ਲੰਗਰ ਅਤੁੱਟ ਵੰਡਿਆ ਗਿਆ। ਮੰਦਿਰ ਵਿਖੇ ਕਈ ਸਾਲਾਂ ਤੋਂ ਵਿਕਾਸ ਦਾ ਕੋਈ ਵੀ ਕੰਮ ਨਹੀਂ ਹੋ ਰਿਹਾ ਸੀ। ਜਦੋਂ ਤੋਂ ਸੁਧਾਰ ਸਭਾ ਬਣੀ ਹੈ ਮੰਦਿਰ ਦਾ ਵਿਕਾਸ ਦੇ ਕੰਮਾਂ ਵਿੱਚ ਜੁਟੀ ਹੋਈ ਹੈ। ਹੁਣ ਸੁਧਾਰ ਸਭਾ ਪਹਿਲਾ ਨਾਲੋਂ ਵੱਧ ਚੜ੍ਹ ਕੇ ਸ਼ਰਧਾ ਪੂਰਵਕ ਤਿਉਹਾਰ ਵੀ ਮਨਾਉਦੀ ਆ ਰਹੀ ਹੈ ਅਤੇ ਲੰਗਰ ਅਤੇ ਭੰਡਾਰੇ ਵੀ ਕਰਦੀ ਆ ਰਹੀ ਹੈ। ਖਾਸ ਕਰਕੇ ਬੱਚਿਆਂ ਵਾਸਤੇ ਟੋਫੀਆਂ, ਬਿਸਕੁੱਟ ਆਦਿ ਵਰਤਾਉਂਦੀ ਹੈ ਜਿਸ ਕਰਕੇ ਬੱਚੇ ਕਾਫੀ ਗਿਣਤੀ ਵਿੱਚ ਰੋਜਾਨਾ ਮੰਦਿਰ ਵਿਖੇ ਆਉਂਦੇ ਹਨ ਅਤੇ ਮੱਥਾ ਟੇਕਦੇ ਹਨ। ਇਸ ਵੇਲੇ ਮੰਦਿਰ ਵਿੱਚ ਚਿੱਤਰਕਾਰੀ ਦਾ ਕੰਮ ਚਾਲੂ ਹੈ। ਚਿੱਤਰਕਾਰੀ ਵਿੱਚ ਵੱਧ ਚੜ੍ਹ ਕੇ ਸਹਿਯੋਗ ਦਿੱਤਾ ਜਾਵੇ ਜੀ।