post

Jasbeer Singh

(Chief Editor)

Patiala News

ਦੋ ਸਾਲਾ ਬੱਚੀ ਨੂੰ ਕੁੱਤੇ ਵਲੋਂ ਵੱਢਣ ਤੇ ਬੱਚੀ ਦੀ ਹਾਲਤ ਬਣੀ ਗੰਭੀਰ

post-img

ਦੋ ਸਾਲਾ ਬੱਚੀ ਨੂੰ ਕੁੱਤੇ ਵਲੋਂ ਵੱਢਣ ਤੇ ਬੱਚੀ ਦੀ ਹਾਲਤ ਬਣੀ ਗੰਭੀਰ ਲੁਧਿਆਣਾ : ਪੰਜਾਬ ਦੇ ਮਹਾਨਗਰ ਲੁਧਿਆਣਾ ਵਿੱਚ ਇੱਕ 2 ਸਾਲ ਦੀ ਬੱਚੀ ਨੂੰ ਕੁੱਤੇ ਨੇ ਬੁਰੀ ਤਰ੍ਹਾਂ ਵੱਢ ਲੈਣ ਦੇ ਚਲਦਿਆਂ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਕੁੱਤੇ ਨੇ ਬੱਚੀ ਦੇ ਸਿਰ, ਮੂੰਹ ਅਤੇ ਲੱਤਾਂ `ਤੇ ਵੱਢਿਆ ਹੈ, ਜਿਸ ਨੂੰ ਗੰਭੀਰ ਹਾਲਤ ’ਚ ਹਸਪਤਾਲ `ਚ ਦਾਖਲ ਕਰਵਾਇਆ ਗਿਆ ਹੈ। ਲੜਕੀ ਦੇ ਇਲਾਜ `ਤੇ ਪਰਿਵਾਰ ਨੇ ਕਰੀਬ ਡੇਢ ਲੱਖ ਰੁਪਏ ਖਰਚ ਕੀਤੇ ਹਨ। ਹੁਣ ਸਾਰਾ ਇਲਾਕਾ ਆਵਾਰਾ ਕੁੱਤਿਆਂ ਤੋਂ ਡਰਿਆ ਹੋਇਆ ਹੈ।ਜਾਣਕਾਰੀ ਦਿੰਦੇ ਹੋਏ ਰਾਜਗੜ੍ਹ ਫਿਊਜ਼ਨ ਦੇ ਰਹਿਣ ਵਾਲੇ ਨਰੇਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਬੇਟੀ ਜਾਨਵੀ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ। ਇਸ ਦੌਰਾਨ ਇਕ ਗਲੀ ਦੇ ਕੁੱਤੇ ਨੇ ਉਸ ਦੀ ਬੇਟੀ ਨੂੰ ਘੇਰ ਲਿਆ ਅਤੇ ਉਸ ਨੂੰ ਬੁਰੀ ਤਰ੍ਹਾਂ ਵੱਢ ਦਿੱਤਾ। ਲੜਕੀ ਦਾ ਰੌਲਾ ਸੁਣ ਕੇ ਉਹ ਘਰੋਂ ਬਾਹਰ ਆਏ ਸੀ। ਉਸ ਸਮੇਂ ਲੜਕੀ ਗਲੀ ਵਿੱਚ ਬੇਹੋਸ਼ ਪਈ ਹੋਈ ਸੀ। ਉਸਨੇ ਗਲੀ ਵਿੱਚ ਸ਼ੋਰ ਮਚਾਇਆ ਅਤੇ ਲੋਕਾਂ ਦੀ ਮਦਦ ਨਾਲ ਖੂਨ ਨਾਲ ਲੱਥਪੱਥ ਬੱਚੀ ਨੂੰ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ।ਦੱਸਣਯੋਗ ਹੈ ਕਿ ਨਰੇਸ਼ ਮੁਤਾਬਿਕ ਪੀੜਤ ਬੱਚੀ ਉਨ੍ਹਾਂ ਦੀ ਇਕਲੌਤੀ ਬੇਟੀ ਹੈ। ਨਰੇਸ਼ ਨੇ ਦੱਸਿਆ ਕਿ ਉਹ ਟਰਾਂਸਪੋਰਟ ਦਾ ਕੰਮ ਕਰਦਾ ਹੈ। ਕਲੋਨੀ ਵਿੱਚ ਅਕਸਰ ਕੁੱਤੇ ਘੁੰਮਦੇ ਰਹਿੰਦੇ ਹਨ ਜੋ ਕਿਸੇ ਨਾ ਕਿਸੇ ਨੂੰ ਵੱਢ ਲੈਂਦੇ ਹਨ। ਉਨ੍ਹਾਂ ਦੀ ਨਗਰ ਨਿਗਮ ਤੋਂ ਮੰਗ ਹੈ ਕਿ ਉਨ੍ਹਾਂ ਦੀ ਕਲੋਨੀ ਵਿੱਚ ਕੁੱਤਿਆਂ ਦਾ ਆਪ੍ਰੇਸ਼ਨ ਕਰਵਾਇਆ ਜਾਵੇ ਤਾਂ ਜੋ ਉਨ੍ਹਾਂ ਦੀ ਆਬਾਦੀ ਨਾ ਵਧੇ। ਨਾਲ ਹੀ ਉਨ੍ਹਾਂ ਨੇ ਕਿਹਾ ਸਰਕਾਰ ਅਵਾਰਾ ਕੁੱਤਿਆਂ ’ਤੇ ਕਿਸੇ ਵੀ ਤਰ੍ਹਾਂ ਦੀ ਕੋਈ ਕੰਮ ਨਹੀਂ ਕਰ ਰਹੀ ਹੈ। ਸ਼ਖਸ ਵੱਲੋਂ ਲਾਈਵ ਬੱਚ ਦੀ ਵੀਡੀਓ ਬਣਾਈ ਗਈ ਜੋ ਕਿ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ ।

Related Post