post

Jasbeer Singh

(Chief Editor)

Latest update

ਸ੍ਰੀ ਹਰਿਮੰਦਰ ਸਾਹਿਬ ਵਿਖੇ ਨਿਯੁਕਤ ਹੋਏ ਗ੍ਰੰਥੀ ਜਗਦੇਵ ਸਿੰਘ ਨਿਗਲੀ ਜ਼ਹਿਰੀਲੀ ਚੀਜ

post-img

ਸ੍ਰੀ ਹਰਿਮੰਦਰ ਸਾਹਿਬ ਵਿਖੇ ਨਿਯੁਕਤ ਹੋਏ ਗ੍ਰੰਥੀ ਜਗਦੇਵ ਸਿੰਘ ਨਿਗਲੀ ਜ਼ਹਿਰੀਲੀ ਚੀਜ ਅੰਮ੍ਰਿਤਸਰ : ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਬਦਲ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਿਯੁਕਤ ਹੋਏ ਗ੍ਰੰਥੀ ਜਗਦੇਵ ਸਿੰਘ ਵੱਲੋਂ ਕਥਿਤ ਤੌਰ ’ਤੇ ਜ਼ਹਿਰੀਲਾ ਪਦਾਰਥ ਨਿਗਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਧਰ ਐਸਜੀਪੀਸੀ ਦੇ ਇੱਕ ਅਧਿਕਾਰੀ ਅਨੁਸਾਰ ਉਕਤ ਗ੍ਰੰਥੀ ਨੂੰ ਦਿਲ ਦਾ ਦੌਰਾ ਪਿਆ ਹੈ, ਦਿਲ ਦਾ ਦੌਰਾ ਪੈਣ ਕਾਰਨ ਉਹ ਪੌੜੀਆਂ ਤੋਂ ਡਿੱਗ ਗਿਆ, ਉਸ ਨੂੰ ਸ੍ਰੀ ਗੁਰੂ ਰਾਮਦਾਸ ਹਸਪਤਾਲ, ਗੁਰਦੁਆਰਾ ਸ਼ਹੀਦਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ । ਸੂਤਰਾਂ ਅਨੁਸਾਰ ਉਸ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ। ਜ਼ਹਿਰੀਲੇ ਪਦਾਰਥਾਂ ਦਾ ਸੇਵਨ ਕਰਨ ਦਾ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ ਉਕਤ ਗ੍ਰੰਥੀ ਦਾ ਵਾਰ-ਵਾਰ ਟਰਾਂਸਫਰ ਹੋਣਾ ਦੱਸਿਆ ਜਾ ਰਿਹਾ ਹੈ । ਸੂਤਰਾਂ ਅਨੁਸਾਰ ਹਾਲ ਹੀ ਵਿਚ ਸ੍ਰੀ ਹਰਿਮੰਦਰ ਸਾਹਿਬ ਵਿਚ ਟਰਾਂਸਫਰ ਹੋਏ ਉਕਤ ਗ੍ਰੰਥੀ ਦਾ ਹੁਣ ਯੂਪੀ ਦੇ ਲਖਨਊ ਵਿੱਚ ਤਬਾਦਲਾ ਕਰਨ ਦੀ ਚਰਚਾ ਦੇ ਨਤੀਜੇ ਵਜੋਂ ਉਸ ਨੇ ਇਹ ਕਦਮ ਚੁੱਕਿਆ ਹੈ। ਵਿਸਤ੍ਰਿਤ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ ।

Related Post