
ਪਟਿਆਲਾ ਦੇ ਪ੍ਰਾਈਵੇਟ ਸਕੂਲ ਵਿੱਚ ਪ੍ਰੀਖਿਆ ਦੇਣ ਵਕਤ ਸਾਹਮਣੇ ਆਇਆ ਇੱਕ ਵਿਲੱਖਣ ਮਾਮਲਾ
- by Jasbeer Singh
- July 17, 2025

ਪਟਿਆਲਾ ਦੇ ਪ੍ਰਾਈਵੇਟ ਸਕੂਲ ਵਿੱਚ ਪ੍ਰੀਖਿਆ ਦੇਣ ਵਕਤ ਸਾਹਮਣੇ ਆਇਆ ਇੱਕ ਵਿਲੱਖਣ ਮਾਮਲਾ ਫਿਲਮੀ ਅੰਦਾਜ਼ ਵਿੱਚ ਦੋ ਵਿਦਿਆਰਥੀਆਂ ਨੇ ਮਿਲ ਕੇ ਰਚਿਆ ਸੜਯੰਤਰ ਪਟਿਆਲਾ, 17 ਜੁਲਾਈ 2025 : ਅਜੋਕੇ ਯੁਗ ਵਿੱਚ ਹਰ ਪਾਸੇ ਧੋਖਾ ਦੇਣ ਲਈ ਵਰਤੇ ਜਾ ਰਹੇ ਜੁਗਾੜ ਫਿਰ ਚਾਹੇ ਵਿਦਿਆ ਦਾ ਮੰਦਰ ਮੰਨੇ ਜਾਣ ਵਾਲੇ ਸਕੂਲਾਂ ਦੀ ਗੱਲ ਕਰ ਲਈਏ। ਇਥੇ ਵੀ ਲੋਕ ਕੁਝ ਨਾ ਕੁਝ ਗਲਤ ਕੰਮ ਕਰਦੇ ਨਜ਼ਰ ਆਉਂਦੇ ਨੇ, ਪਟਿਆਲਾ ਸ਼ਹਿਰ ਦੀ ਗੱਲ ਕਰੀਏ ਤਾਂ ਇੱਕ ਨਾਮੀ ਪ੍ਰਾਈਵੇਟ ਸਕੂਲ ਵਿੱਚ ਉਸ ਵਕਤ ਹਲਚਲ ਦੇਖਣ ਨੂੰ ਮਿਲੀ ਜਦੋਂ ਕੰਪਾਰਟਮੈਂਟ ਦਾ ਬਾਰਵੀਂ ਜਮਾਤ ਦਾ ਪਰਚਾ ਦੇਣ ਲਈ ਆਏ ਇੱਕ ਨੌਜਵਾਨ ਤੋਂ ਐਂਟਰੀ ਪਾਸ ਮੰਗਿਆ ਗਿਆ ਉਸ ਵੱਲੋਂ ਬੜੇ ਭਰੋਸੇ ਨਾਲ ਆਪਣਾ ਪ੍ਰੀਖਿਆ ਕਾਰਡ ਦਿਖਾਇਆ ਗਿਆ। ਪਰ ਮੌਕੇ ਪਰ ਮੌਜੂਦ ਫਲਾਇੰਗ ਅਫਸਰ ਵੱਲੋਂ ਜਦੋਂ ਉਸ ਕਾਰਡ ਨੂੰ ਬਰੀਕੀ ਨਾਲ ਜਾਂਚਿਆ ਤਾਂ ਪਾਇਆ ਕਿਹੇ ਵਿਅਕਤੀ ਉਹ ਨਹੀਂ ਜਿਸ ਦੀ ਬਾਰਵੀਂ ਜਮਾਤ ਵਿੱਚ ਕੰਪਾਰਟਮੈਂਟ ਆਈ ਸੀ। ਮਤਲਬ ਇਹ ਵਿਅਕਤੀ ਇੱਕ ਨਕਲੀ ਵਿਦਿਆਰਥੀ ਬਣ ਕੇ ਫੇਲ ਹੋਣ ਵਾਲੇ ਅਸਲੀ ਵਿਦਿਆਰਥੀ ਦੀ ਥਾਂ ਪਰਚਾ ਲਿਖਣ ਲਈ ਪਹੁੰਚਿਆ ਸੀ। ਪਰ ਡਿਊਟੀ ਦੇ ਰਹੇ ਅਧਿਕਾਰੀਆਂ ਦੀ ਪਾਰਖੀ ਨਜ਼ਰ ਤੋਂ ਬਚ ਨਾ ਸਕਿਆ ਡੁੰਗਾਈ ਨਾਲ ਜਾਂਚ ਕੀਤੀ ਤਾਂ ਉਸ ਦਾ ਕਾਰਡ ਉਹਨਾਂ ਨੂੰ ਸ਼ੱਕੀ ਲੱਗਿਆ ਅਤੇ ਉਹਨਾਂ ਵੱਲੋਂ ਪੁਲਿਸ ਨੂੰ ਤੁਰੰਤ ਇਤਲਾਹ ਦੇ ਦਿੱਤੀ ਗਈ। ਮੌਕੇ ਤੇ ਪਹੁੰਚ ਪੁਲਿਸ ਨੇ ਇਸ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਬਣਦੀਆਂ ਵੱਖ ਵੱਖ ਕਾਨੂੰਨੀ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਇਸ ਮਾਮਲੇ ਵਿੱਚ ਉਸ ਵਿਦਿਆਰਥੀ ਨੂੰ ਵੀ ਨਾਮਜਦ ਕੀਤਾ ਗਿਆ ਹੈ ਜਿਸ ਦਾ ਪੇਪਰ ਦੇਣ ਪਹੁੰਚਿਆ ਸੀ। ਇਹਨਾਂ ਨੌਜਵਾਨਾਂ ਨੇ ਪਾਸ ਹੋਣ ਲਈ ਅਜਿਹਾ ਜਗਾੜ ਲਗਾਇਆ ਕਿ ਆਪਣੀ ਥਾਂ ਤੇ ਕਿਸੇ ਹੋਰ ਨੂੰ ਭੇਜ ਦਿੱਤਾ ਹੁਣ ਇਹਨਾਂ ਦੋਹਾਂ ਨੌਜਵਾਨਾਂ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਇੱਕ ਨੂੰ ਮੌਕੇ ਤੇ ਹੀ ਹਿਰਾਸਤ ਦੇ ਵਿੱਚ ਲੈ ਲਿਆ ਸੀ ਅਤੇ ਦੂਸਰੇ ਦੀ ਤਲਾਸ਼ ਲਈ ਛਾਪੇਮਾਰੀ ਜਾਰੀ ਹੈ। ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਅੱਜ ਦਾ ਨੌਜਵਾਨ ਘੱਟ ਮਿਹਨਤ ਕਰ ਵੱਧ ਫਲ ਲੈਣਾ ਚਾਹੁੰਦਾ ਹੈ। ਫਿਰ ਚਾਹੇ ਉਹ ਵਿੱਦਿਆ ਦਾ ਮੰਦਰ ਸਕੂਲ ਹੀ ਕਿਉਂ ਨਾ ਹੋਵੇ ਇਸ ਤੋਂ ਇੱਕ ਕਥਨ ਇਹ ਵੀ ਸਮਝਣਾ ਚਾਹੀਦਾ ਹੈ ਕਿ ਜਿਹੜੇ ਵਿਦਿਆਰਥੀ ਇਸ ਤਰ੍ਹਾਂ ਧੋਖਾ ਧੜੀ ਕਰਕੇ ਆਪਣੀਆਂ ਕੰਪਾਰਮੈਂਟਾਂ ਕਲੀਅਰ ਕਰਨਗੇ ਤੇ ਉਹ ਸਮਾਜ ਵਿੱਚ ਜਾ ਕੇ ਕਿਸ ਤਰਾਂ ਇੱਕ ਵਧੀਆ ਸਮਾਜ ਦੀ ਸਿਰਜਣਾ ਕਰ ਸਕਣਗੇ। ਇਥੇ ਸ਼ਲਾਗਾ ਕੀਤੀ ਜਾਂਦੀ ਹੈ ਉਸ ਜਾਂਚ ਅਧਿਕਾਰੀ ਦੀ ਅਤੇ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਦੀ ਜਿਨਾਂ ਇੱਕ ਵੱਡਾ ਧੋਖਾ ਸਿੱਖਿਆ ਖੇਤਰ ਵਿੱਚ ਹੋਣ ਤੋਂ ਬਚਾ ਲਿਆ। ਇਹ ਸਾਰੀ ਜਾਣਕਾਰੀ ਥਾਣਾ ਕੋਤਵਾਲੀ ਦੇ ਐਸ ਐਚ ਓ ਜਸਪ੍ਰੀਤ ਸਿੰਘ ਕੱਹਲੋਂ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ ।