ਮਸ਼ੀਨੀ ਬੁੱਧੀਮਾਨਤਾ ਸਬੰਧੀ ਭਾਸ਼ਾ ਵਿਭਾਗ ਵੱਲੋਂ ਵਰਕਸ਼ਾਪ ਦਾ ਆਯੋਜਨ 27 ਨੂੰ
- by Jasbeer Singh
- August 22, 2024
ਮਸ਼ੀਨੀ ਬੁੱਧੀਮਾਨਤਾ ਸਬੰਧੀ ਭਾਸ਼ਾ ਵਿਭਾਗ ਵੱਲੋਂ ਵਰਕਸ਼ਾਪ ਦਾ ਆਯੋਜਨ 27 ਨੂੰ ਪਟਿਆਲਾ 22 ਅਗਸਤ : ਮਸ਼ੀਨੀ ਬੁੱਧੀਮਾਨਤਾ ਦੇ ਖੇਤਰ ਵਿੱਚ ਪੰਜਾਬੀ ਭਾਸ਼ਾ ਅਤੇ ਬੋਧ ਦੀ ਸ਼ਮੂਲੀਅਤ ਲਈ ਲੋੜੀਂਦੀ ਤਕਨੀਕੀ ਜਾਣਕਾਰੀ ਅਤੇ ਅਭਿਆਸ ਲਈ ਭਾਸ਼ਾ ਵਿਭਾਗ ਪੰਜਾਬ ਵੱਲੋਂ ਇਸ ਦੇ ਮੁੱਖ ਦਫ਼ਤਰ ਪਟਿਆਲਾ ਵਿਖੇ ਮਿਤੀ 27 ਅਗਸਤ 2024 ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਇੱਕ ਰੋਜ਼ਾ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਇਸ ਇੱਕ ਦਿਨਾ ਵਰਕਸ਼ਾਪ ਵਿੱਚ ਵਿਭਾਗ ਦੇ ਪ੍ਰਕਾਸ਼ਨ, ਕੰਪਿਊਟਰ ਅਤੇ ਇਸ ਕਾਰਜ ਨਾਲ ਸਬੰਧਤ ਦੂਸਰੀਆਂ ਸ਼ਾਖਾਵਾਂ ਅਤੇ ਜ਼ਿਲ੍ਹਾ ਭਾਸ਼ਾ ਦਫਤਰਾਂ ਵਿੱਚ ਕੰਮ ਕਰਦੇ ਅਧਿਕਾਰੀ/ਕਰਮਚਾਰੀ ਹਿੱਸਾ ਲੈਣਗੇ। ਵਿਭਾਗ ਤੋਂ ਬਾਹਰੋਂ ਵੀ ਹਿੱਸਾ ਲੈਣ ਦੇ ਚਾਹਵਾਨ ਭਾਸ਼ਾ ਕਰਮੀ ਵੀ ਸਮਾਂ ਰਹਿੰਦੇ ਵਿਭਾਗ ਦੇ ਸਹਾਇਕ ਨਿਰਦੇਸ਼ਕ (ਏ ਆਈ) ਸ੍ਰੀ ਆਲੋਕ ਚਾਵਲਾ (62398 14217) ਨਾਲ ਸੰਪਰਕ ਕਰ ਸਕਦੇ ਹਨ ਅਤੇ ਉਸ ਦਿਨ ਸਵੇਰੇ 9.30 ਵਜੇ ਤੋਂ ਪਹਿਲਾਂ ਭਾਸ਼ਾ ਭਵਨ ਪਟਿਆਲਾ ਵਿਖੇ ਪਹੁੰਚਣਾ ਯਕੀਨੀ ਬਣਾਉਣ।
