ਨਾਭਾ-ਪਟਿਆਲਾ ਰੋਡ ਤੇ ਸੜਕ ਹਾਦਸੇ ਦੌਰਾਨ ਹੋਈ ਪਤੀ-ਪਤਨੀ ਸਮੇਤ ਇੱਕ ਨੌਜਵਾਨ ਦੀ ਮੌਤ
- by Jasbeer Singh
- November 15, 2025
ਨਾਭਾ-ਪਟਿਆਲਾ ਰੋਡ ਤੇ ਸੜਕ ਹਾਦਸੇ ਦੌਰਾਨ ਹੋਈ ਪਤੀ-ਪਤਨੀ ਸਮੇਤ ਇੱਕ ਨੌਜਵਾਨ ਦੀ ਮੌਤ ਨਾਭਾ ਵਿੱਚ ਸੋਗ ਦੀ ਲਹਿਰ ਨਾਭਾ, 15 ਨਵੰਬਰ 2025 : ਬੀਤੀ ਦੇਰ ਰਾਤ ਨਾਭਾ ਪਟਿਆਲਾ ਸੜਕ ਤੇ ਵਾਪਰੇ ਸੜਕ ਹਾਦਸੇ ਦੌਰਾਨ ਪਤੀ ਪਤਨੀ ਸਮੇਤ ਤਿੰਨ ਦੀ ਮੌਤ ਹੋ ਜਾਣ ਦੀ ਜਾਣਕਾਰੀ ਹੈ । ਇਕੱਤਰ ਕੀਤੀ ਜਾਣਕਾਰੀ ਅਨੁਸਾਰ ਨਾਭਾ ਦੇ ਸੰਗਤਪੁਰਾ ਮੁਹੱਲਾ ਵਾਸੀ ਪ੍ਰਵੀਨ ਮਿੱਤਲ ਗੋਗੀ ਆਪਣੀ ਪਤਨੀ ਨਾਲ ਪਟਿਆਲੇ ਤੋਂ ਨਾਭਾ ਸ਼ਹਿਰ ਵੱਲ ਆ ਰਿਹਾ ਸੀ ਤਾਂ ਰੋਹਟੀ ਪੁਲ ਨਜ਼ਦੀਕ ਉਹਨਾਂ ਦੀ ਕਾਰ ਅਤੇ ਨਾਭਾ ਤੋਂ ਪਟਿਆਲਾ ਵੱਲ ਜਾ ਰਹੀ ਓ. ਡੀ. ਕਾਰ ਅਚਨਚੇਤ ਆਪਸ ਵਿੱਚ ਟਕਰਾ ਕੇ ਸੜਕ ਕਿਨਾਰੇ ਖੜੇ ਦਰਖਤਾਂ ਨਾਲ ਟਕਰਾ ਗਈਆਂ । ਕਾਰ ਸਵਾਰ ਗੋਗੀ ਮਿੱਤਲ ਦੀ ਪਤਨੀ ਦੀ ਅਤੇ ਓ. ਡੀ. ਕਾਰ ਸਵਾਰ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਪ੍ਰਵੀਨ ਮਿੱਤਲ ਗੋਗੀ ਨੂੰ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਜਿੱਥੇ ਉਸ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ ਹੈ । ਪ੍ਰਵੀਨ ਮਿੱਤਲ ਗੋਗੀ ਅਤੇ ਉਸਦੀ ਪਤਨੀ ਦੀ ਮੌਤ ਦੀ ਖਬਰ ਸੁਣਦਿਆਂ ਹੀ ਨਾਭਾ ਹਲਕੇ ਵਿੱਚ ਸ਼ੋਗ ਦੀ ਲਹਿਰ ਫੈਲ ਗਈ ਹੈ । ਇਸ ਮੌਕੇ ਸਾਬਕਾ ਪ੍ਰਧਾਨ ਨਗਰ ਕੋਸਲ ਹਰੀ ਸੇਠ ਨੇ ਕਿਹਾ ਕਿ ਪ੍ਰਵੀਨ ਮਿੱਤਲ ਗੋਗੀ, ਬਹੁਤ ਹੀ ਮਿਲਣ ਸਾਰ ਸੀ, ਇਹ ਘਟਨਾ ਬਹੁਤ ਹੀ ਮੰਦਭਾਗੀ ਹੈ । ਸੜਕ ਹਾਦਸੇ ਵਿੱਚ ਪ੍ਰਵੀਨ ਮਿੱਤਲ ਗੋਗੀ ਅਤੇ ਉਸਦੀ ਪਤਨੀ ਦੀ ਮੌਤ ਹੋ ਗਈ । ਮ੍ਰਿਤਕ ਪ੍ਰਵੀਨ ਮਿੱਤਲ ਗੋਗੀ ਸਮਾਜ ਸੇਵੀ ਸੀ ਮੰਦਿਰ ਅਤੇ ਸ਼ਮਸ਼ਾਨ ਘਾਟ ਵਿੱਚ ਸੇਵਾ ਕਰਦਾ ਸੀ । ਇਸ ਘਟਨਾ ਤੋਂ ਬਾਅਦ ਸ਼ਹਿਰ ਵਿੱਚ ਸੋਗ ਦੀ ਲਹਿਰ ਫੈਲ ਗਈ । ਮੌਕੇ ਤੇ ਪਹੁੰਚੇ ਪੁਲਸ ਦੇ ਜਾਂਚ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਬੀਤੀ ਰਾਤ ਵਾਪਰਿਆ ਹੈ ਅਤੇ ਇਸ ਹਾਦਸੇ ਵਿੱਚ ਪਤੀ ਪਤਨੀ ਦੀ ਮੌਤ ਹੋ ਗਈ ਅਤੇ ਦੂਜੇ ਪਾਸੇ ਇੱਕ ਅਮਨਜੋਤ ਨਾ ਦੇ ਨੌਜਵਾਨ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਹਾਦਸੇ ਦੌਰਾਨ ਕੁੱਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਨੇ ਕਿਹਾ ਕਿ ਇਹ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
