
ਜਾਰਜੀਆ ’ਚ ਵਾਪਰੇ ਹਾਦਸੇ ’ਚ ਮਰਨ ਵਾਲਿਆਂ ਵਿਚ ਇਕ ਨੌਜਵਾਨ ਸਮਾਣਾ ਦਾ
- by Jasbeer Singh
- December 18, 2024

ਜਾਰਜੀਆ ’ਚ ਵਾਪਰੇ ਹਾਦਸੇ ’ਚ ਮਰਨ ਵਾਲਿਆਂ ਵਿਚ ਇਕ ਨੌਜਵਾਨ ਸਮਾਣਾ ਦਾ ਪਟਿਆਲਾ : ਵਿਦੇਸ਼ੀ ਧਰਤੀ ਜਾਰਜੀਆ ’ਚ ਮੌਤ ਦੇ ਘਾਟ ਉਤਰੇ ਵਿਅਕਤੀਆਂ ਵਿਚੋਂ ਵਰਿੰਦਰ ਸਿੰਘ ਜਿ਼ਲਾ ਪਟਿਆਲਾ ਦੇ ਸਮਾਣਾ ਸ਼ਹਿਰ ਨੌਜਵਾਨ ਹੈ। ਦੱਸਣਯੋਗ ਹੈ ਕਿ ਮ੍ਰਿਤਕ ਵਰਿੰਦਰ ਸਿੰਘ ਡੇਢ ਸਾਲ ਪਹਿਲਾਂ ਪਰਿਵਾਰ ਦੀ ਖ਼ੁਸ਼ਹਾਲੀ ਲਈ ਜਾਰਜੀਆ ਗਿਆ ਸੀ । ਇਸ ਤੋਂ ਪਹਿਲਾਂ ਇਹ ਨੌਜਵਾਨ ਪੁਰਤਗਾਲ ਗਿਆ ਸੀ ਤੇ ਪੁਰਤਗਾਲ ਤੋਂ ਰੁਜ਼ਗਾਰ ਨਾ ਮਿਲਣ ਕਰਕੇ ਜਾਰਜੀਆ ’ਚ ਚਲਿਆ ਗਿਆ। ਜਾਰਜੀਆ ਦੇ ਹੋਟਲ ਦਾ ਮੈਨੇਜਰ ਬਣ ਗਿਆ ਉਸ ਦੇ ਨਾਲ ਪੰਜਾਬ ਦੇ ਸੁਨਾਮ ਜਗਰਾਵਾਂ ਅਤੇ ਹੋਰ ਕਈ ਸ਼ਹਿਰਾਂ ਦੇ ਨੌਜਵਾਨ ਲੜਕੇ ਲੜਕੀਆਂ ਕੰਮ ਕਰਦੇ ਸਨ । ਐਤਵਾਰ ਨੂੰ ਪਰਿਵਾਰ ਨੂੰ ਸੂਚਨਾ ਮਿਲੀ ਕਿ ਹੋਟਲ ’ਚ ਦਮ ਘੁਟਣ ਨਾਲ ਵਰਿੰਦਰ ਸਿੰਘ ਦੀ ਮੌਤ ਹੋ ਗਈ ਹੈ । ਵਰਿੰਦਰ ਸਿੰਘ ਦੇ ਪਿਤਾ ਅਤੇ ਉਹਦੀ ਪਤਨੀ ਨੇ ਪੱਤਰਕਾਰਾਂ ਨਾਲ ਕੈਮਰੇ ’ਤੇ ਕੁਝ ਬੋਲ ਨਹੀਂ ਸਕੇ, ਕਿਉਂਕਿ ਉਨ੍ਹਾਂ ਦੇ ਘਰ ਦੇ ਹਾਲਾਤ ਹੀ ਕੁਝ ਇਸ ਤਰ੍ਹਾਂ ਦੇ ਹਨ ਕਿ ਉਹ ਬੋਲ ਨਹੀਂ ਸਕਦੇ । ਉਸਦੇ ਰਿਸ਼ਤੇਦਾਰ ਅਮਰਿੰਦਰ ਨੇ ਦੱਸਿਆ ਕਿ ਡੇਢ ਸਾਲ ਪਹਿਲਾਂ ਹੀ ਪੁਰਤਗਾਲ ਗਿਆ ਸੀ ਅਤੇ ਉਸ ਦਾ ਵਿਆਹ ਅੱਠ ਸਾਲ ਪਹਿਲਾਂ ਹੋਇਆ ਸੀ ਉਸ ਦੀ ਇੱਕ ਪੰਜ ਸਾਲਾ ਬੇਟੀ ਵੀ ਹੈ । ਪਿਤਾ ਨੇ ਕੇਂਦਰ ਸਰਕਾਰ ਤੋਂ ਮ੍ਰਿਤਕ ਦੇਹ ਭਾਰਤ ਵਾਪਸ ਲਿਆਉਣ ਦੀ ਮੰਗ ਕੀਤੀ ਹੈ ।